ਭੋਪਾਲ: ਮੱਧ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਬਹੁਤ ਖਰਾਬ ਹੋ ਗਈ ਹੈ। ਸ਼ਿਵਪੁਰੀ, ਸ਼ਿਓਪੁਰ, ਗਵਾਲੀਅਰ, ਦਾਤੀਆ, ਮੋਰੇਨਾ ਜ਼ਿਲ੍ਹਿਆਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫੌਜ ਬੁਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕਈ ਇਲਾਕਿਆਂ ਵਿੱਚ ਫੌਜ ਵੀ ਤਾਇਨਾਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਹਵਾਈ ਸੈਨਾ ਦੇ 3 ਹੈਲੀਕਾਪਟਰ ਸ਼ਿਵਪੁਰੀ ਵਿੱਚ ਬਚਾਅ ਲਈ ਤਾਇਨਾਤ ਕੀਤੇ ਗਏ ਹਨ। ਹੁਣ ਤੱਕ, 1000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੜ੍ਹ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਰਾਜ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਰਾਜ ਵਿੱਚ ਕਈ ਥਾਵਾਂ 'ਤੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਡੈਮਾਂ ਦੇ ਗੇਟ ਖੁੱਲ੍ਹਣ ਕਾਰਨ ਸੈਂਕੜੇ ਪਿੰਡ ਟਾਪੂ ਬਣ ਗਏ ਹਨ। ਦੂਜੇ ਪਾਸੇ ਚੰਬਲ ਅਤੇ ਪਾਰਵਤੀ, ਬੇਤਵਾ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ।
ਹੜ੍ਹ ਪ੍ਰਭਾਵਿਤ ਸ਼ਿਵਪੁਰੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਕਰੀਬ 24 ਘੰਟਿਆਂ ਲਈ ਦਰੱਖਤ ’ਤੇ ਫਸੇ ਤਿੰਨ ਲੋਕਾਂ ਤੋਂ ਇਲਾਵਾ ਪੰਜ ਹੋਰ ਲੋਕਾਂ ਨੂੰ ਭਾਰੀ ਮੀਂਹ ਦੇ ਦੌਰਾਨ ਬਚਾਅ ਟੀਮਾਂ ਨੇ ਬਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਗਵਾਲੀਅਰ-ਚੰਬਲ ਮੰਡਲ ਵਿੱਚ ਭਾਰੀ ਮੀਂਹ ਕਾਰਨ 1,171 ਪਿੰਡ ਪ੍ਰਭਾਵਿਤ ਹੋਏ ਹਨ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੇਸ਼ ਰਾਜੌਰਾ ਨੇ ਦੱਸਿਆ ਕਿ ਸ਼ਿਵਪੁਰੀ, ਸ਼ਿਓਪੁਰ, ਗਵਾਲੀਅਰ ਅਤੇ ਦਾਤੀਆ ਜ਼ਿਲ੍ਹਿਆਂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਕਾਰਜਾਂ ਲਈ ਫੌਜ ਬੁਲਾਇਆ ਗਿਆ ਹੈ।
ਦਰਖਤ ਚ ਫਸੇ ਤਿੰਨ ਲੋਕਾਂ ਨੂੰ ਬਚਾਇਆ ਗਿਆ
ਸੂਬਾ ਸਰਕਾਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਪੁਰੀ ਜਿਲ੍ਹੇ ਦੇ ਹੜ ਪ੍ਰਭਾਵਿਤ ਪਿਪੌੜਾ ਪਿੰਡ ਤੋਂ ਮੰਗਲਵਾਰ ਸਵੇਰ ਪੰਜ ਲੋਕਾਂ ਨੂੰ ਬਚਾਇਆ ਗਿਆ। ਇਸ ਤੋਂ ਇਲਾਵਾ ਸ਼ਿਵਪੁਰੀ ਦੇ ਬੀਚੀ ਪਿੰਡ ਚ ਇੱਕ ਦਰਖਤ ’ਤੇ ਲਗਭਗ 24 ਘੰਟੇ ਤੱਕ ਫਸੇ ਤਿੰਨ ਲੋਕਾਂ ਨੂੰ ਵੀ ਬਚਾਇਆ ਗਿਆ। ਮੁੱਖਮੰਤਰੀ ਚੌਹਾਨ ਨੇ ਭੋਪਾਲ ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬਾ ਆਫਤ ਪ੍ਰਤੀਕਿਰਿਆ ਬਲ (ਐਸਡੀਆਰਐਪ) ਦੇ ਇੱਕ ਦਲ ਨੇ ਮੰਗਲਵਾਰ ਨੂੰ ਕਿਸ਼ਤੀ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਬਚਾਇਆ। ਮੁੱਖਮੰਤਰੀ ਨੇ ਕਿਹਾ ਕਿ ਜਲਦ ਹੀ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਗਵਾਲੀਅਰ ਚੰਬਲ ਖੇਤਰ ਚ ਵਿਸ਼ੇਸ਼ ਤੌਰ ’ਤੇ ਸ਼ਿਵਪੁਰੀ ਅਤੇ ਸ਼ਯੋਪੁਰ ਜਿਲ੍ਹਿਆਂ ਚ ਜਿਆਦਾ ਮੀਂਹ ਪੈਣ ਦੇ ਕਾਰਨ ਕੁੱਲ 1,17 ਪਿੰਡ ਪ੍ਰਭਾਵਿਤ ਹੋਏ ਹਨ। ਜਿੱਥੇ 800 ਮਿਲੀਮੀਟਰ ਤੱਕ ਮੀਂਹ ਹੋਣ ਦੇ ਕਾਰਨ ਹੜ੍ਹ ਆ ਗਈ। ਮੁੱਖਮੰਤਰੀ ਨੇ ਕਿਹਾ ਕਿ ਐਨਡੀਆਰਐਫ ਅਤੇ ਐਸਡੀਆਰਐਫ ਦੇ ਬਚਾਅ ਦਲਾਂ ਦੁਆਰਾ ਹੁਣ ਤੱਕ 1600 ਲੋਕਾਂ ਨੂੰ ਬਚਾਇਆ ਗਿਆ ਹੈ, ਜਗਕਿ 200 ਪਿੰਡ ਹੁਣ ਵੀ ਹੜ੍ਹ ਦੀ ਚਪੇਟ ਚ ਹੈ। ਉਨ੍ਹਾਂ ਨੇ ਦੱਸਿਆ ਕਿ ਹੜ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਕਿਸ਼ਤੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਰੱਖਿਆ ਜਹਾਜਾਂ ਨੂੰ ਸੇਵਾ ’ਚ ਲਗਾਇਆ
ਉਨ੍ਹਾਂ ਨੇ ਕਿਹਾ ਕਿ ਮੈ ਹੜ ਪ੍ਰਭਾਵਿਤ ਜਿਲ੍ਹਿਆ ਦੇ ਕਲੇਕਟਰਾਂ ਅਤੇ ਹੋਰ ਅਧਿਕਾਰੀਆਂ ਨਾਲ ਸੰਪਰਕ ’ਚ ਹਾਂ ਅਤੇ ਲੋਕਾਂ ਨੂੰ ਸੁਰੱਖਿਆ ਦੇ ਲਈ ਉੱਚੇ ਸਥਾਨਾਂ ’ਤੇ ਭੇਜਿਆ ਗਿਆ। ਜਿੱਥੇ ਰਾਹਤ ਸ਼ਿਵਿਰ ਲਗਾਏ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਸ਼ਿਵਪੁਰੀ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਕੁਝ ਪਿੰਡਾਂ ਨਾਲ ਲੋਕਾਂ ਨੂੰ ਕੱਢਣ ਦੇ ਲਈ ਸੋਮਵਾਰ ਨੂੰ ਰੱਖਿਆ ਜਹਾਜਾਂ ਨੂੰ ਸੇਵਾ ਚ ਲਗਾਇਆ ਗਿਆ ਸੀ। ਹਾਲਾਂਕਿ ਮੰਗਲਵਾਰ ਨੂੰ ਜਿਲ੍ਹੇ ਚ ਭਾਰੀ ਬਾਰਿਸ਼ ਅਤੇ ਖਰਾਬ ਮੌਸਮ ਦੇ ਕਾਰਣ ਜਹਾਜ ਤੋਂ ਬਚਾਅ ਅਭਿਆਨ ਦਾ ਕੰਮ ਰੁਕਿਆ ਰਿਹਾ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਮੀਂਹ ਨਾਲ ਪ੍ਰਭਾਵਿਤ ਸ਼ਿਵਪੁਰੀ, ਸ਼ਿਓਪੁਰ, ਭਿੰਡ ਅਤੇ ਦਾਤੀਆ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਚੱਲ ਰਹੇ ਬਚਾਅ ਕਾਰਜਾਂ ਬਾਰੇ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਤੋਂ ਜਾਣਕਾਰੀ ਲੈ ਰਹੇ ਹਨ। ਸ਼ਿਵਪੁਰੀ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਮਹਿੰਦਰ ਸਿੰਘ ਸਿਸੋਦੀਆ, ਸਥਾਨਕ ਵਿਧਾਇਕ ਅਤੇ ਰਾਜ ਮੰਤਰੀ ਯਸ਼ੋਧਰਾ ਰਾਜੇ ਸਿੰਧੀਆ ਵੀ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਜ਼ਿਲ੍ਹੇ ਚ ਮੌਜੂਦ ਹਨ।
ਭੋਪਾਲ ਵਿੱਚ ਐਮਰਜੈਂਸੀ ਮੀਟਿੰਗ
ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਭੋਪਾਲ ਦੇ ਮੰਤਰਾਲੇ ਵਿਖੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਗਵਾਲੀਅਰ ਅਤੇ ਚੰਬਲ ਡਵੀਜ਼ਨਾਂ ਵਿੱਚ ਹੜ੍ਹਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਹੰਗਾਮੀ ਮੀਟਿੰਗ ਬੁਲਾਈ ਹੈ। ਸੂਤਰਾਂ ਨੇ ਦੱਸਿਆ ਕਿ ਜਿਵੇਂ ਗਵਾਲੀਅਰ-ਚੰਬਲ ਖੇਤਰ ਵਿੱਚ ਹੜ੍ਹ ਦੀ ਸਥਿਤੀ ਵਿਗੜਦੀ ਜਾ ਰਹੀ ਹੈ, ਮੁੱਖ ਮੰਤਰੀ ਚੌਹਾਨ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ 'ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਚੌਹਾਨ ਨੂੰ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਰਾਜ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਚੌਹਾਨ ਨੇ ਪੀਐੱਮ ਮੋਦੀ ਨੂੰ ਚਲਾਏ ਜਾ ਰਹੇ ਬਚਾਅ ਅਭਿਆਨ ਦੇ ਬਾਰੇ ਚ ਵੀ ਦੱਸਿਆ ਅਤੇ ਸਥਿਤੀ ਨਾਲ ਨਿਪਟਣ ਦੇ ਲਈ ਸੈਨਾ ਤੋਂ ਮਦਦ ਮੰਗੀ ਅਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਪ੍ਰਦੇਸ਼ ਦੇ ਵੱਡੇ ਹਿੱਸਾ ਵਿਸ਼ੇਸ਼ਕਰ ਸ਼ਿਵਪੁਰੀ ਅਤੇ ਉਸਦੇ ਗੁਆਂਢੀ ਜਿਲ੍ਹੇ ਸ਼ਿਯੋਪੁਰ ਚ ਭਾਰੀ ਬਾਰਿਸ਼ ਹੋਈ। ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਸ਼ਿਵਪੁਰੀ ਜਿਲ੍ਹਾ ਕਲੇਕਟਰ ਅਕਸ਼ੈ ਕੁਮਾਰ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਹੜ੍ਹ ਨਾਲ ਪ੍ਰਭਾਵਿਤ ਤਿੰਨ ਪਿੰਡਾਂ ਚੋਂ ਲੋਕਾਂ ਨੂੰ ਕੱਢਣ ਲਈ ਚਾਰ ਹੈਲੀਕਾਪਟਰ ਸ਼ਿਵਪੁਰੀ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਯੋਪੁਰ ਜਿਲ੍ਹਿਆ ਚ ਭਾਰੀ ਮੀਂਹ ਤੋਂ ਬਾਅਦ ਵਿਜੈਪੁਰ ਬਸ ਸਟੈਂਡ ਦੇ ਨਾਲ ਸਥਿਤ ਹੜ੍ਹ ਨਾਲ ਪ੍ਰਭਾਵਿਤ ਇਲਾਕੇ ਚ ਇੱਕ ਇਮਾਰਤ ਚ ਫਸੇ 60 ਲੋਕਾਂ ਨੂੰ ਬਚਾ ਲਿਆ ਗਿਆ। ਇਹ ਲੋਕ ਐਤਵਾਰ ਰਾਤ ਨੂੰ ਇੱਕ ਵਿਆਹ ਚ ਸ਼ਾਮਲ ਹੋਣ ਲਈ ਵਿਜੈਪੁਰ ਗਏ ਸੀ ਪਰ ਭਵਨ ਚ ਹੜ੍ਹ ਦਾ ਪਾਣੀ ਵੜਨ ਕਾਰਨ ਉੱਥੇ ਹੀ ਫਸ ਗਏ।
ਗੁਨਾ ਚ ਡੁੱਬਿਆ ਰੇਲਵੇ ਟ੍ਰੈਕ, ਟ੍ਰੇਨਾਂ ਰੂਕੀ
ਗਵਾਲੀਅਰ-ਗੁਨਾ-ਭੋਪਾਲ ਰੇਲਵੇ ਟ੍ਰੈਕ ਪਾਣੀ ਨਾਲ ਡੁੱਬ ਜਾਣ ਨਾਲ ਦੋਹਾਂ ਪਾਸੇ ਆਵਾਜਾਈ ਬੰਦ ਕਰ ਦਿੱਤਾ ਗਿਆ ਹੈ। ਇੱਥੇ ਪਾਥਰਖੇੜਾ ਰੇਲਵੇ ਸਟੇਸ਼ਨ ਦੇ ਕੋਲ ਰੇਲ ਪਟੜੀ ਪਾਣੀ ਨਾਲ ਡੁੱਬ ਜਾਣ ਤੋਂ ਬਾਅਦ ਆਵਾਜਾਈ ਰੋਕ ਦਿੱਤੀ ਗਈ ਹੈ। ਦੋਹਾਂ ਪਾਸੇ ਤੋਂ ਆਉਣ ਵਾਲ ਟ੍ਰੇਨਾਂ ਨੂੰ ਪਾਥਰਖੇੜਾ ਤੇ ਹੀ ਰੋਕ ਦਿੱਤਾ ਗਿਆ ਹੈ। ਪਹਾੜਾਂ ਦੇ ਵਿਚਾਲੇ ਤੋਂ ਲੰਘਣ ਵਾਲੇ ਇਸ ਟ੍ਰੈਕ ’ਤੇ ਪਹਾੜਾਂ ਨਾਲ ਵਹਿਣ ਵਾਲੇ ਬਰਸਾਤੀ ਝਰਨਿਆਂ ਦਾ ਪਾਣੀ ਆਉਣ ਨਾਲ ਟ੍ਰੈਫਿਕ ਰੋਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗਵਾਲੀਅਰ ਸ਼ਿਵਪੁਰ ਦੇ ਵਿਚਾਲੇ ਮੋਹਨਾ ਚ ਵਗਣ ਵਾਲੀ ਪਾਰਵਤੀ ਨਦੀ ਸੜਕ ਦੇ ਉੱਤੋ ਵਹਿ ਰਹੀ ਹੈ। ਜਿਸ ਦੇ ਕਾਰਨ ਗਵਾਲੀਅਰ ਅਤੇ ਸ਼ਿਵਪੁਰੀ ਦਾ ਸੜਕ ਸੰਪਰਕ ਵੀ ਕੱਟ ਗਿਆ ਹੈ। ਦੋਹਾਂ ਪਾਸੇ ਤੋਂ ਆਉਣ ਜਾਣ ਵਾਲੀ ਗੱਡੀਆਂ ਨੂੰ ਪਾਰਵਤੀ ਨਦੀ ਦੇ ਪੁਲ ਦੇ ਲੋਕ ਮੋਹਨਾ ’ਤੇ ਹੀ ਰੋਕ ਦਿੱਤਾ ਗਿਆ ਹੈ।