ਚੰਡੀਗੜ੍ਹ: ਗਣਤੰਤਰ ਦਿਵਸ 2025 ਦੇ ਮੌਕੇ 'ਤੇ ਪੰਜਾਬ ਸਰਕਾਰ ਨੇ ਉਨ੍ਹਾਂ 24 ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇਗਾ।
— Punjab Police India (@PunjabPoliceInd) January 25, 2025
ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਪੇਜ਼ ਐਕਸ (ਟਵੀਟ) ਉੱਤੇ ਦਿੱਤੀ ਜਾਣਕਾਰੀ
ਪੰਜਾਬ ਪੁਲਿਸ ਦੇ ਸੋਸ਼ਲ ਮੀਡੀਆ ਪੇਜ਼ ਐਕਸ ਉੱਤੇ ਲਿਖਿਆ ‘ਗਣਤੰਤਰ ਦਿਵਸ 2025 ਦੇ ਮੌਕੇ 'ਤੇ ਮੁੱਖ ਮੰਤਰੀ ਰਕਸ਼ਕ ਪਦਕ ਅਤੇ ਮੁੱਖ ਮੰਤਰੀ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੈਡਲ ਨਾਲ ਸਨਮਾਨਿਤ ਹੋਣ 'ਤੇ ਪੰਜਾਬ ਪੁਲਿਸ ਦੇ 24 ਅਧਿਕਾਰੀਆਂ ਨੂੰ ਹਾਰਦਿਕ ਵਧਾਈਆਂ।
ਮੁੱਖ ਮੰਤਰੀ ਰਕਸ਼ਕ ਪਦਕ: ਸਬ-ਇੰਸਪੈਕਟਰ ਮੰਨਾ ਸਿੰਘ, ਐਸ.ਆਈ. ਰਾਜਿੰਦਰ ਸਿੰਘ, ਲੇਡੀ ਕਾਂਸਟੇਬਲ ਕੁਲਵਿੰਦਰ ਕੌਰ, ਪੀ.ਐਚ.ਜੀ. ਗੁਰਦੀਪ ਸਿੰਘ ਅਤੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ।
ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ: ਏ.ਆਈ.ਜੀ. ਅਵਨੀਤ ਕੌਰ, ਏ.ਆਈ.ਜੀ. ਦਿਗਵਿਜੇ ਕਪਿਲ, ਐਸ.ਪੀ. ਜਸਮੀਤ ਸਿੰਘ, ਕਮਾਂਡੈਂਟ ਪਰਮਪਾਲ ਸਿੰਘ, ਐਸ.ਪੀ. ਜੁਗਰਾਜ ਸਿੰਘ, ਐਸ.ਪੀ. ਨਵਰੀਤ ਸਿੰਘ, ਅਤੇ 13 ਹੋਰ ਅਧਿਕਾਰੀ। ਡੀ.ਜੀ.ਪੀ. ਪੰਜਾਬ ਵੱਲੋ ਇਸ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ, ਜੋ ਸਾਡੀ ਫੋਰਸ ਨੂੰ ਆਪਣੀ ਸਮਰਪਿਤ ਸੇਵਾ ਜਾਰੀ ਰੱਖਣ ਲਈ ਪ੍ਰੇਰਿਤ ਕਰਦੀ ਹੈ।’
— Punjab Police India (@PunjabPoliceInd) January 25, 2025
ਕੇਂਦਰ ਵੱਲੋਂ ਵੀ ਕੀਤਾ ਜਾਵੇਗਾ ਸਨਮਾਨਿਤ
ਇਸ ਤਰ੍ਹਾਂ ਗਣਤੰਤਰ ਦਿਵਸ ਮੌਕੇ ਕੇਂਦਰ ਵੱਲੋਂ ਪੰਜਾਬ ਪੁਲਿਸ ਦੇ 2 ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੇ ਕੁੱਲ 17 ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹਨਾਂ ਵਿੱਚ "ਪ੍ਰੈਜ਼ੀਡੈਂਟ ਮੈਡਲ ਫਾਰ ਡਿਸਟਿੰਗੂਇਸ਼ਡ ਸਰਵਿਸ (PSM)" ਅਤੇ "ਮੈਰੀਟੋਰੀਅਸ ਸਰਵਿਸ ਮੈਡਲ (MSM)" ਸ਼ਾਮਲ ਹਨ।