ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਕੜਪਾ ਜ਼ਿਲ੍ਹੇ ਵਿੱਚ ਜੈਲੇਟਿਨ ਰਾਡ ਨਾਲ ਭਰੇ ਵਾਹਨ ਵਿੱਚ ਧਮਕਾ ਹੋਣ ਨਾਲ ਵਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਜ਼ਿਲ੍ਹੇ ਦੇ ਕਲਾਸਾਪਡੂ ਮੰਡਲ ਵਿੱਚ ਮਮਿਲਾਪੱਲੀ ਦੇ ਬਾਹਰੀ ਇਲਾਕੇ ਵਿੱਚ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਵਾਹਨ ਜੈਲੇਟਿਨ ਦੀ ਰਾਡ ਲੈ ਜਾ ਰਿਹਾ ਸੀ ਇਸ ਦੌਰਾਨ ਇਸ ਵਿੱਚ ਧਮਕਾ ਹੋ ਗਿਆ। ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਫੱਟੜ ਹੋ ਗਏ।
ਧਮਾਕੇ ਦੇ ਬਾਅਦ ਘਟਨਾ ਸਥਾਨ ਦਾ ਮੰਜਰ ਕਾਫੀ ਭਿਆਨਕ ਸੀ ਮ੍ਰਿਤਕਾਂ ਦੇ ਸਰੀਰ ਦੇ ਹਿੱਸੇ ਚਾਰੇ ਪਾਸੇ ਖਿਲਰੇ ਪਏ ਸੀ।