ETV Bharat / bharat

ਯੁਵਰਾਜ ਸਿੰਘ ਬਣੇ ਪਿਤਾ, ਪਤਨੀ ਹੇਜ਼ਲ ਨੇ ਦਿੱਤਾ ਬੇਟੇ ਨੂੰ ਜਨਮ - ਸਾਬਕਾ ਆਲਰਾਊਂਡਰ ਯੁਵਰਾਜ ਸਿੰਘ

ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਪਿਤਾ ਬਣ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਬੇਟੇ ਨੂੰ ਜਨਮ (Yuvraj Singh and Hazel Keech welcome baby boy) ਦਿੱਤਾ ਹੈ। ਇਸ ਦੀ ਜਾਣਕਾਰੀ ਯੁਵੀ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਯੁਵਰਾਜ ਸਿੰਘ ਬਣੇ ਪਿਤਾ
ਯੁਵਰਾਜ ਸਿੰਘ ਬਣੇ ਪਿਤਾ
author img

By

Published : Jan 26, 2022, 11:31 AM IST

Updated : Jan 26, 2022, 11:57 AM IST

ਨਵੀਂ ਦਿੱਲੀ: ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਪਿਤਾ ਬਣ ਗਏ ਹਨ। ਮੰਗਲਵਾਰ ਨੂੰ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਯੁਵਰਾਜ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਯੁਵੀ ਨੇ ਆਪਣੀ ਪੋਸਟ 'ਚ ਭਗਵਾਨ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਾਈਵੇਸੀ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ। ਯੁਵੀ ਨੇ ਸਾਲ 2016 'ਚ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨਾਲ ਵਿਆਹ ਕੀਤਾ ਸੀ

ਯੁਵਰਾਜ ਸਿੰਘ ਨੇ ਟਵਿੱਟਰ 'ਤੇ ਲਿਖਿਆ, ''ਸਾਡੇ ਸਾਰੇ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਰੱਬ ਨੇ ਸਾਨੂੰ ਬੇਟੇ ਦੀ ਬਖਸ਼ਿਸ਼ ਦਿੱਤੀ ਹੈ। ਸਾਨੂੰ ਇਹ ਬਰਕਤ ਦੇਣ ਲਈ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਗੋਪਨੀਯਤਾ ਦਾ ਸਤਿਕਾਰ ਕਰੋ, ਕਿਉਂਕਿ ਅਸੀਂ ਦੁਨੀਆ ਵਿੱਚ ਛੋਟੇ ਦਾ ਸਵਾਗਤ ਕਰਦੇ ਹਾਂ। ਲਵ, ਹੇਜ਼ਲ ਅਤੇ ਯੁਵਰਾਜ।

ਯੁਵਰਾਜ ਸਿੰਘ ਹੇਜ਼ਲ ਕੀਚ
ਯੁਵਰਾਜ ਸਿੰਘ ਹੇਜ਼ਲ ਕੀਚ

ਦੇਸ਼ ਨੂੰ ਦੋ ਵਾਰ ਵਿਸ਼ਵ ਚੈਂਪੀਅਨ ਬਣਾ ਚੁੱਕੇ ਹਨ ਯੁਵਰਾਜ

ਭਾਰਤੀ ਟੀਮ ਨੇ ਯੁਵਰਾਜ ਸਿੰਘ ਦੀ ਬਦੌਲਤ ਪਹਿਲਾ ਟੀ-20 ਵਿਸ਼ਵ ਕੱਪ (2007) ਅਤੇ ਵਨਡੇ ਵਿਸ਼ਵ ਕੱਪ (2011) ਜਿੱਤਿਆ ਸੀ। ਯੁਵੀ ਨੇ ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਖਿਲਾਫ 14 ਗੇਂਦਾਂ 'ਚ 58 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਇਸ ਸਟਾਰ ਆਲਰਾਊਂਡਰ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਖਿਲਾਫ 30 ਗੇਂਦਾਂ 'ਚ 70 ਦੌੜਾਂ ਬਣਾਈਆਂ ਸੀ। ਇਸ ਦੇ ਨਾਲ ਹੀ ਯੁਵੀ ਨੂੰ ਵਨਡੇ ਵਿਸ਼ਵ ਕੱਪ 2011 ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਚੁਣਿਆ ਗਿਆ ਸੀ।

ਯੁਵਰਾਜ ਦਾ ਕਰੀਅਰ

ਯੁਵਰਾਜ ਸਿੰਘ ਸਫੇਦ ਗੇਂਦ ਵਾਲੇ ਕ੍ਰਿਕਟ ਦੇ ਖਤਰਨਾਕ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 304 ਵਨਡੇ ਅਤੇ 58 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਉਨ੍ਹਾਂ ਨੇ ਵਨਡੇ 'ਚ 8,701 ਦੌੜਾਂ ਅਤੇ 111 ਵਿਕਟਾਂ ਹਾਸਲ ਕੀਤੀਆਂ ਹਨ। ਜਦਕਿ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਉਸ ਨੇ 1,177 ਦੌੜਾਂ ਦੇ ਕੇ 28 ਵਿਕਟਾਂ ਲਈਆਂ। ਯੁਵੀ ਨੂੰ ਸਿਰਫ਼ 40 ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਟੈਸਟ ਕਰੀਅਰ ਵਿੱਚ 1,900 ਦੌੜਾਂ ਬਣਾਈਆਂ ਅਤੇ ਨੌਂ ਵਿਕਟਾਂ ਲਈਆਂ।

ਯੁਵਰਾਜ ਸਿੰਘ ਹੇਜ਼ਲ ਕੀਚ
ਯੁਵਰਾਜ ਸਿੰਘ ਹੇਜ਼ਲ ਕੀਚ

ਨਵੰਬਰ 2016 ’ਚ ਯੁਵਰਾਜ ਅਤੇ ਹੇਜ਼ਲ ਨੇ ਕੀਤਾ ਸੀ ਵਿਆਹ

ਮੀਡੀਆ ਰਿਪੋਰਟਾਂ ਮੁਤਾਬਕ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੀ ਮੰਗਣੀ 12 ਨਵੰਬਰ 2015 ਨੂੰ ਹੋਈ ਸੀ। ਦੋਵਾਂ ਨੇ 30 ਨਵੰਬਰ 2016 ਨੂੰ ਵਿਆਹ ਕਰਵਾ ਲਿਆ ਅਤੇ ਵਿਆਹੁਤਾ ਜੀਵਨ ਵਿੱਚ ਪ੍ਰਵੇਸ਼ ਕੀਤਾ ਸੀ। ਯੁਵਰਾਜ ਜਿੱਥੇ ਭਾਰਤੀ ਟੀਮ ਦੇ ਸਟਾਰ ਖਿਡਾਰੀ ਰਹੇ ਹਨ, ਉੱਥੇ ਹੀ ਹੇਜ਼ਲ ਕੀਚ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

ਹੇਜ਼ਲ ਨੇ ਬਾਡੀਗਾਰਡ ਫਿਲਮ ’ਚ ਕੀਤਾ ਸੀ ਕੰਮ

ਹੇਜ਼ਲ ਕੀਚ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਸ਼ਤਿਹਾਰਬਾਜ਼ੀ ਨਾਲ ਕੀਤੀ ਸੀ। ਉਹ ਸਲਮਾਨ ਖਾਨ ਸਟਾਰਰ ਫਿਲਮ ਬਾਡੀਗਾਰਡ ਵਿੱਚ ਵੀ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨੇ ਕਰੀਨਾ ਕਪੂਰ ਦੀ ਦੋਸਤ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਹੀ ਯੁਵਰਾਜ ਨੂੰ ਹੇਜ਼ਲ ਨਾਲ ਵਿਆਹ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ।

ਇਕ ਇੰਟਰਵਿਊ 'ਚ ਯੁਵਰਾਜ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਹੇਜ਼ਲ ਨਾਲ ਵਿਆਹ ਕਰਨ ਲਈ ਕਾਫੀ ਪਾਪੜ ਵੇਲਣੇ ਪਏ ਸੀ। ਉਨ੍ਹਾਂ ਨੇ ਕਿਹਾ ਸੀ, ਹੇਜ਼ਲ ਨੇ ਕਰੀਬ 3 ਮਹੀਨੇ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫਰੈਂਡ ਰਿਕਵੈਸਟ ਸਵੀਕਾਰ ਕੀਤੀ ਸੀ। ਹਾਲਾਂਕਿ ਹੁਣ ਦੋਹਾਂ ਵਿਚਾਲੇ ਕਾਫੀ ਪਿਆਰ ਹੈ ਅਤੇ ਹੁਣ ਉਨ੍ਹਾਂ ਦੇ ਪਰਿਵਾਰ 'ਚ ਇਕ ਨਵਾਂ ਮੈਂਬਰ ਵੀ ਆ ਗਿਆ ਹੈ।

ਇਹ ਵੀ ਪੜੋ: ਗਣਤੰਤਰ ਦਿਵਸ 'ਤੇ ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ ਮਿਲੇਗਾ 'ਪਰਮ ਵਿਸ਼ਿਸ਼ਟ ਸੇਵਾ ਮੈਡਲ'

Last Updated : Jan 26, 2022, 11:57 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.