ਹੈਦਰਾਬਾਦ : ਤੁਸੀ ਕਦੇ IAS ਅਫ਼ਸਰ ਨੂੰ ਸਬਜ਼ੀ ਵੇਚਦੇ ਦੇਖਿਆ? ਅਸਲ ਵਿੱਚ ਸੋਸ਼ਲ ਮੀਡੀਆ ਤੇ ਇੱਕ IAS ਅਫ਼ਸਰ ਦੀਆਂ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਜੀਨ ਸ਼ਰਟ ਅਤੇ ਗੁੱਟ ਤੇ ਸਮਾਰਟ ਘੜੀ ਪਹਿਨੇ ਫੁੱਟਪਾਥ ਤੇ ਸਬਜ਼ੀ ਵੇਚ ਰਹੇ ਹਨ। ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਵੀ ਇਹ ਸੁਆਲ ਆ ਰਿਹਾ ਹੋਣਾ ਕਿ ਆਖਿਰ ਕੋਈ IAS ਅਫ਼ਸਰ ਇਸ ਤਰਾਂ ਨਾਲ ਸਬਜ਼ੀ ਕਿਉਂ ਵੇਚ ਰਹੇ ਹਨ। ਜਦੋਂ ਉਹਨਾਂ ਕੋਲੋਂ ਸਬਜ਼ੀ ਵੇਚਣ ਦਾ ਕਾਰਨ ਪਤਾ ਲੱਗਿਆ ਤਾਂ ਲੋਕ ਉਨ੍ਹਾਂ ਦੀ ਸਾਦਗੀ ਦੇ ਕਾਇਲ ਹੋ ਗਏ।
ਡਾ ਅਖ਼ਿਲੇਸ ਮਿਸ਼ਰਾ ਉੱਤਰ ਪ੍ਰਦੇਸ਼ ਵਾਤਾਵਰਣ ਵਿਭਾਗ ਵਿੱਚ ਸਪੈਸ਼ਲ ਸਕੱਤਰ ਅਤੇ ਸੀਨੀਅਰ IAS ਅਫ਼ਸਰ ਹਨ। ਉਨ੍ਹਾਂ ਸਾਰਿਆਂ ਨੂੰ ਦੱਸਿਆ ਕਿ ਉਹ ਸਬਜ਼ੀਆਂ ਕਿਉਂ ਵੇਚ ਰਿਹਾ ਹੈ।
IAS ਅਧਿਕਾਰੀ ਨੇ ਮੀਡੀਆ ਨੂੰ ਦੱਸਿਆ, ‘ਮੈਂ ਸਰਕਾਰੀ ਕੰਮ ਲਈ ਪ੍ਰਯਾਗਰਾਜ ਗਿਆ। ਉੱਥੋਂ ਵਾਪਸ ਆਉਂਦੇ ਉਹ ਲਖਨਊ ਤੋਂ ਸਬਜ਼ੀ ਖਰੀਦਣ ਲੱਗਿਆ। ਉਥੇ ਸਬਜ਼ੀ ਇੱਕ ਬਜ਼ੁਰਗ ਔਰਤ ਵੇਚ ਰਹੀ ਸੀ। ਇਸਦੇ ਦੌਰਾਨ ਔਰਤ ਦਾ ਬੱਚਾ ਥੌੜੀ ਦੂਰ ਚਲਾ ਗਿਆ। ਉਹਨਾਂ ਨੂੰ ਪਤਾ ਨਹੀ ਸੀ ਕਿ ਮੈਂ ਕੌਣ ਹਾਂ, ਤੇ ਫਿਰ ਔਰਤ ਨੇ ਮੈਨੂੰ ਪੰਜ ਮਿੰਟ ਦੁਕਾਨ ਸੰਭਾਲਣ ਨੂੰ ਕਿਹਾ, ਤੇ ਮੈਂ ਵੀ ਹਾਂ ਕਰ ਦਿੱਤੀ।
ਔਰਤ ਦੇ ਜਾਣ ਤੋਂ ਬਆਦ ਕੁੱਝ ਲੋਕ ਸਬਜੀ ਖਰੀਦਣ ਆਏ ਤਾਂ ਮੈਂ ਮਜ਼ਾਕ ਵਿੱਚ ਸਬਜ਼ੀ ਤੋਲਣ ਲੱਗਿਆ। ਇਸ ਦੌਰਾਨ ਮੇਰੇ ਸਾਥੀ ਨੇ ਮੇਰੀ ਫੋਟੋ ਖਿੱਚ ਲਈ ਤੇ ਮਜ਼ਾਕ ਵਿੱਚ ਫੇਸਬੁੱਕ ਉੱਤੇ ਪਾ ਦਿੱਤੀ। ਜਿਸ ਦੇ ਲੋਕ ਅਲੱਗ ਅਲੱਗ ਮਤਲਬ ਕੱਢਣ ਲੱਗੇ।