ETV Bharat / bharat

ਹਾਥੀ ਸਿੰਘ ਦਾ ਸੁਪਨਾ ਰਿਹਾ ਅਧੂਰਾ, ਪਤਨੀ ਨਿਧੀ ਸਿੰਘ ਚੋਣ ਹਾਰੀ - ਵਿਕਾਸਖੰਡ ਮੁਰਲੀਛਪਰਾ

ਬਲੀਆ ਦੇ ਬੈਰਿਆ ਥਾਣਾ ਖੇਤਰ ਦਾ ਰਹਿਣ ਵਾਲੇ ਜਿਤੇਂਦਰ ਉਰਫ ਹਾਥੀ ਸਿੰਘ ਨੇ ਸਾਰੀ ਜ਼ਿੰਦਗੀ ਬ੍ਰਹਮਚਾਰੀ ਰਹਿਣ ਦਾ ਵਰਤ ਰੱਖਿਆ ਸੀ, ਪਰੰਤੂ ਤਿੰਨ-ਪੱਧਰੀ ਪੰਚਾਇਤੀ ਚੋਣਾਂ ਆਉਣ ਤੋਂ ਬਾਅਦ ਉਸਨੇ ਵਰਤ ਤੋੜ ਵਿਆਹ ਕਰਵਾ ਲਿਆ ਅਤੇ ਆਪਣੀ ਪਤਨੀ ਨੂੰ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕਰ ਦਿੱਤਾ। ਪੰਜ ਮਈ ਨੂੰ ਨਤੀਜੇ ਆਉਣ ਤੋਂ ਬਾਅਦ ਹਾਥੀ ਸਿੰਘ ਦਾ ਚੋਣਾਂ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਤੋਂ ਅਧੂਰਾ ਰਹਿ ਗਿਆ।

ਹਾਥੀ ਸਿੰਘ ਦੀ ਪਤਨੀ ਨਿਧੀ ਸਿੰਘ ਬਲਿਆ ਤੋਂ ਪੰਚਾਇਤੀ ਚੋਣਾਂ ਹਾਰੀ

author img

By

Published : May 5, 2021, 6:48 PM IST

ਬਲੀਆ: ਉੱਤਰ ਪ੍ਰਦੇਸ਼ ਵਿੱਚ ਤਿੰਨ-ਪੱਧਰੀ ਪੰਚਾਇਤ ਚੋਣਾਂ ਦੇ ਨਤੀਜੇ ਆ ਗਏ ਹਨ। ਇਸ ਵਾਰ ਬਹੁਤ ਸਾਰੇ ਲੋਕਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਨੇ ਜਿੱਤ ਦੇ ਲਈ ਕਈ ਤਰੀਕਿਆਂ ਨਾਲ ਕੰਮ ਕੀਤਾ ਸੀ। ਅਜਿਹਾ ਹੀ ਇੱਕ ਗਣਿਤ ਬਲੀਆ ਜ਼ਿਲ੍ਹੇ ਦੇ ਹਾਥੀ ਸਿੰਘ ਦੁਆਰਾ ਨਿਰਧਾਰਤ ਕੀਤਾ ਗਿਆ ਸੀ। ਜਤਿੰਦਰ ਉਰਫ ਹਾਥੀ ਸਿੰਘ ਨੇ ਪੰਚਾਇਤੀ ਚੋਣਾਂ ਜਿੱਤਣ ਲਈ ਸਾਲਾਂ ਦਾ ਬ੍ਰਹਮਚਾਰ ਤੋੜ ਵਿਆਹ ਕਰਵਾਇਆ ਸੀ, ਪਰ 5 ਮਈ ਨੂੰ ਪੰਚਾਇਤ ਚੋਣਾਂ ਜਿੱਤਣ ਦਾ ਸੁਪਨਾ ਅਧੂਰਾ ਹੀ ਰਿਹਾ।

ਪਹਿਲਾਂ ਵੀ ਹਾਰ ਚੁੱਕੇ ਪ੍ਰਧਾਨੀ ਦੀ ਚੋਣ

ਵਿਕਾਸਖੰਡ ਮੁਰਲੀਛਪਰਾ ਦੀ ਗ੍ਰਾਮ ਪੰਚਾਇਤ ਸ਼ਿਵਪੁਰ ਕਰਨ ਛਪਰਾ ਦੇ ਜਿਤੇਂਦਰ ਉਰਫ ਹਾਥੀ ਸਿੰਘ ਨੇ ਸਾਲ 2015 ਵਿੱਚ ਪ੍ਰਧਾਨ ਦੀ ਚੋਣ ਲੜੀ ਸੀ। ਉਸ ਸਮੇਂ ਉਹ 57 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ। ਇਸ ਤੋਂ ਬਾਅਦ ਵੀ ਹਾਥੀ ਸਿੰਘ ਨੇ ਸਮਾਜ ਸੇਵਾ ਦੇ ਕੰਮ ਨੂੰ ਰੋਕਿਆ ਨਹੀਂ। ਉਹ ਪੰਜ ਸਾਲ ਨਿਰੰਤਰ ਲੋਕਾਂ ਦੀ ਸੇਵਾ 'ਚ ਲੱਗੇ ਰਹੇ। 2021 'ਚ ਮੁੜ ਪੰਚਾਇਤ ਚੋਣਾਂ ਆਪਣੀ ਅਜ਼ਮਾਉਣਾ ਚਾਹੁੰਦੇ ਸੀ, ਪਰ ਇਸ ਵਾਰ ਸੀਟ ਔਰਤਾਂ ਲਈ ਰਾਖਵੀਂ ਘੋਸ਼ਿਤ ਕਰ ਦਿੱਤੀ ਗਈ। ਇਸੇ ਕਾਰਨ ਹਾਥੀ ਸਿੰਘ ਦਾ ਚੋਣ ਮੈਦਾਨ 'ਚ ਉੱਤਰਣ ਦਾ ਸੁਪਨਾ ਚੂਰ-ਚੂਰ ਹੁੰਦਾ ਜਾਪ ਰਿਹਾ ਸੀ। ਇਸ ‘ਤੇ ਉਨ੍ਹਾਂ ਦੇ ਸਮਰਥਕਾਂ ਨੇ ਸੁਝਾਅ ਦਿੱਤਾ ਕਿ ਜੇ ਉਹ ਵਿਆਹ ਕਰਵਾ ਲੈਂਣ ਤਾਂ ਉਨ੍ਹਾਂ ਦੀ ਪਤਨੀ ਚੋਣ ਲੜ ਸਕਦੀ ਹੈ।

ਬ੍ਰਹਮਚਾਰੀ ਦੀ ਸਹੁੰ ਤੋੜ ਕੀਤਾ ਵਿਆਹ

ਬ੍ਰਹਮਚਾਰੀ ਦੀ ਸਹੁੰ ਲੈ ਚੁੱਕੇ 45 ਸਾਲਾ ਹਾਥੀ ਸਿੰਘ ਨੇ ਆਪਣੇ ਸਮਰਥਕਾਂ ਦੇ ਸੁਝਾਵਾਂ 'ਤੇ ਅਮਲ ਕਰਦਿਆਂ ਵਿਆਹ ਕਰਾਉਣ ਦਾ ਫੈਸਲਾ ਕੀਤਾ। ਨਾਮਜ਼ਦਗੀ ਤੋਂ ਪਹਿਲਾਂ ਹੀ ਉਸਨੇ ਬਿਨਾਂ ਮੁਹਰਤ ਤੋਂ ਬਿਹਾਰ ਦੀ ਅਦਾਲਤ 'ਚ ਨਿਧੀ ਸਿੰਘ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ 26 ਮਾਰਚ ਨੂੰ ਉਨ੍ਹਾਂ ਨੇ ਪਿੰਡ ਦੇ ਧਰਮਨਾਥਜੀ ਮੰਦਰ 'ਚ ਵਿਆਹ ਕਰਵਾ ਲਿਆ। ਵਿਆਹ ਕਰਨ ਤੋਂ ਤੁਰੰਤ ਬਾਅਦ ਪਤਨੀ ਨਿਧੀ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਅਤੇ ਆਪ ਚੋਣ ਪ੍ਰਚਾਰ 'ਚ ਸ਼ੁਰੂ ਕਰ ਦਿੱਤਾ। ਨਿਧੀ ਸਿੰਘ ਵੀ ਮਹਿੰਦੀ ਵਾਲੇ ਹੱਥਾਂ ਨਾਲ ਪ੍ਰਚਾਰ ਵਿੱਚ ਜੁਟ ਗਈ। ਚੋਣ ਪ੍ਰਚਾਰ ਦੌਰਾਨ ਲੋਕਾਂ ਨੇ ਬਹੁਤ ਸਾਰਾ ਆਸ਼ੀਰਵਾਦ ਵੀ ਦਿੱਤਾ, ਪਰੰਤੂ ਨਤੀਜਾ ਆਇਆ ਤਾਂ ਨਿਰਾਸ਼ਾਹੱਥ ਲੱਗੀ। ਹਾਥੀ ਸਿੰਘ ਦੀ ਪਤਨੀ ਚੋਣ ਹਾਰ ਗਈ। ਨਿਧੀ ਸਿੰਘ ਦੇ ਵਿਰੋਧੀ ਹਰੀ ਸਿੰਘ ਦੀ ਪਤਨੀ ਸੋਨਿਕਾ ਦੇਵੀ 564 ਵੋਟਾਂ ਨਾਲ ਜੇਤੂ ਰਹੀ। ਇਸ ਦੇ ਨਾਲ ਹੀ ਹਾਥੀ ਸਿੰਘ ਦੀ ਪਤਨੀ ਨਿਧੀ ਨੂੰ 525 ਵੋਟਾਂ ਮਿਲੀਆਂ।

ਇਹ ਵੀ ਪੜ੍ਹੋ:ਕੋਰੋਨਾ ਦਾ ਕਹਿਰ ਜਾਰੀ, ਰਾਮਬਾਗ ’ਚ ਅਸਥੀਆਂ ਰੱਖਣ ਨੂੰ ਨਹੀਂ ਮਿਲ ਰਹੀ ਜਗ੍ਹਾ

ETV Bharat Logo

Copyright © 2025 Ushodaya Enterprises Pvt. Ltd., All Rights Reserved.