ਚੰਡੀਗੜ੍ਹ ਡੈਸਕ : ਮਰਹੂਮ ਪੰਜਾਬਾ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 10 ਸ਼ਾਰਪਸ਼ੂਟਰ ਪੁਲਿਸ ਨੇ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਹਨ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਸੂਬਿਆਂ ਦੇ ਸ਼ਾਰਪ ਸ਼ੂਟਰਾਂ ਨੂੰ ਇਕੋ ਥਾਂ ਤੋਂ ਗ੍ਰਿਫਤਾਰ ਕੀਤਾ ਹੈ। ਹਰਿਆਣਾ ਪੁਲਿਸ ਮੁਤਾਬਿਕ 10 ਸ਼ਾਰਪਸ਼ੂਟਰ ਇਕੱਠੇ ਭੋਂਡਸੀ ਤੋਂ ਕਾਬੂ ਕੀਤੇ ਗਏ ਹਨ। ਪੁਲਿਸ ਮੁਤਾਬਿਕ ਇਹ 7 ਲੋਕ ਹਰਿਆਣਾ ਪੁਲਿਸ ਦੀ ਵਰਦੀ ਵਿੱਚ ਸਨ। ਗੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਇਹ ਸਾਰੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।
-
#WATCH | Varun Dahiya, ACP- Crime, Gurugram gives details about the arrest of 10 sharpshooters of the Lawrence Bishnoi-Goldie Brar gang in Haryana pic.twitter.com/2tkiKF1Ciy
— ANI (@ANI) June 1, 2023 " class="align-text-top noRightClick twitterSection" data="
">#WATCH | Varun Dahiya, ACP- Crime, Gurugram gives details about the arrest of 10 sharpshooters of the Lawrence Bishnoi-Goldie Brar gang in Haryana pic.twitter.com/2tkiKF1Ciy
— ANI (@ANI) June 1, 2023#WATCH | Varun Dahiya, ACP- Crime, Gurugram gives details about the arrest of 10 sharpshooters of the Lawrence Bishnoi-Goldie Brar gang in Haryana pic.twitter.com/2tkiKF1Ciy
— ANI (@ANI) June 1, 2023
ਮੁਲਜ਼ਮਾਂ ਦੀ ਪਛਾਣ : ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰਾਂ ਨੂੰ ਹਰਿਆਣਾ ਦੇ ਗੁਰੂਗ੍ਰਾਮ ਦੇ ਭੋਡਸੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਕ੍ਰਾਈਮ, ਗੁਰੂਗ੍ਰਾਮ ਵਰੁਣ ਦਹੀਆ ਅਨੁਸਾਰ, ਮੁਲਜ਼ਮਾਂ ਦੀ ਪਛਾਣ ਜੋਗਿੰਦਰ ਉਰਫ ਜੋਗਾ, ਹਰਜੋਤ ਸਿੰਘ ਉਰਫ ਨੀਲਾ, ਸਿੰਦਰਪਾਲ ਉਰਫ ਬਿੱਟੂ, ਸੰਦੀਪ ਉਰਫ ਦੀਪ, ਅਜੇ ਈਸ਼ਰਵਾਲੀਆ ਉਰਫ ਪੰਜਾਬੀ, ਰਾਕੇਸ਼ ਕੁਮਾਰ ਉਰਫ ਅਨਿਲ ਵਜੋਂ ਹੋਈ ਹੈ। ਪ੍ਰਿੰਸ ਉਰਫ ਗੋਲੂ, ਧਰਮਿੰਦਰ ਉਰਫ ਧਰਮ, ਦੀਪਕ ਉਰਫ ਦਿਲਾਵਰ ਅਤੇ ਭਰਤ ਉਰਫ ਕਰਨ। ਪੁਲਿਸ ਅਨੁਸਾਰ 10 ਵਿੱਚੋਂ ਸੱਤ ਮੁਲਜ਼ਮਾਂ ਨੂੰ ਗੁਰੂਗ੍ਰਾਮ ਦੇ ਭੌਂਡਸੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਉਹ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਇਕੱਠੇ ਹੋਏ ਸਨ।
ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ ਸ਼ਾਰਪ ਸ਼ੂਟਰ : ਏਸੀਪੀ ਦਹੀਆ ਨੇ ਕਿਹਾ ਇਨ੍ਹਾਂ 10 ਗੁਰਗਿਆਂ ਵਿੱਚੋਂ 7 ਸ਼ਾਰਪ ਸ਼ੂਟਰ ਹਨ, ਜੋ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹਨ। ਇਨ੍ਹਾਂ 7 ਸ਼ੂਟਰਾਂ ਨੇ ਹਰਿਆਣਾ ਪੁਲਿਸ ਦੀ ਵਰਦੀ ਪਾਈ ਹੋਈ ਸੀ। ਇਹ ਸਾਰੇ ਗੁਰਗੇ ਗੋਲਡੀ ਬਰਾੜ ਦੇ ਨਿਰਦੇਸ਼ਾਂ ਉਤੇ ਗੁਰੂਗ੍ਰਾਮ ਵਿੱਚ ਇਕੱਠੇ ਹੋਏ ਸਨ। ਗ੍ਰਿਫਤਾਰ ਕੀਤੇ ਗਏ ਸ਼ੂਟਰ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਦੱਸੇ ਜਾ ਰਹੇ ਹਨ।
- ਰਾਜਪਾਲ ਦੀ CM Mann ਨੂੰ ਸਖ਼ਤ ਅਪੀਲ, "ਕਟਾਰੂਚੱਕ ਨੂੰ ਘਿਨੌਣੇ ਕੰਮ ਬਦਲੇ ਕੈਬਨਿਟ ਤੋਂ ਬਰਖਾਸਤ ਕਰੇ ਮੁੱਖ ਮੰਤਰੀ"
- Fazilka News: ਬੀਐਸਐਫ ਤੇ ਪੰਜਾਬ ਪੁਲਿਸ ਨੇ ਦੋ ਸ਼ੱਕੀਆਂ ਨੂੰ ਕੀਤਾ ਕਾਬੂ, ਤਿੰਨ ਪੈਕਟ ਹੈਰੋਇਨ ਬਰਾਮਦ
- ਰਾਜਪਾਲ ਦੀ ਆਮਦ ਨੂੰ ਲੈ ਕੇ ਹਾਈ ਅਲਰਟ 'ਤੇ ਗੁਰਦਾਸਪੁਰ ਪ੍ਰਸ਼ਾਸਨ, ਪੁਲਿਸ ਨੇ ਕੱਢਿਆ ਫਲੈਗ ਮਾਰਚ, ਡਰੋਨ ਜ਼ਰੀਏ ਸ਼ਹਿਰ ਉਤੇ ਰੱਖੀ ਜਾ ਰਹੀ ਨਜ਼ਰ
ਪਹਿਲਾਂ ਵੀ ਕਈ ਵਾਰਦਾਤਾਂ ਵਿੱਚ ਨਾਂ : ਪੁਲਿਸ ਨੇ ਦੱਸਿਆ ਕਿ ਇਨ੍ਹਾਂ ਸ਼ਾਰਪਸ਼ੂਟਰਾਂ 'ਚੋਂ ਪੰਜ ਖਿਲਾਫ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ। ਇਕ ਸੂਚਨਾ ਦੇ ਆਧਾਰ 'ਤੇ ਸੈਕਟਰ 17 ਅਤੇ 31 ਦੀ ਗੁਰੂਗ੍ਰਾਮ ਪੁਲਿਸ ਨੇ ਇਕ ਆਪ੍ਰੇਸ਼ਨ ਚਲਾਇਆ ਅਤੇ ਉਥੋਂ 7 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸ਼ਾਰਪ ਸ਼ੂਟਰ ਸਨ।
ਫਿਰੌਤੀ ਵਸੂਲਣ ਆਏ ਸਨ ਮੁਲਜ਼ਮ : ਏਸੀਪੀ ਦਹੀਆ ਨੇ ਅੱਗੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤਿੰਨ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹ ਸਾਰੇ ਸ਼ਾਰਪ ਸ਼ੂਟਰ ਅਗਵਾਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਅਤੇ ਕਰੋੜਾਂ ਰੁਪਏ ਦੀ ਫਿਰੌਤੀ ਵਸੂਲਣ ਲਈ ਗੁਰੂਗ੍ਰਾਮ ਆਏ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਵਾਹਨ ਵੀ ਬਰਾਮਦ ਕੀਤੇ ਗਏ ਹਨ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।