ETV Bharat / bharat

ਹਰਿਆਣਾ 'ਚ ਜਾਣ ਵਾਲੇ ਹੋ ਜਾਵੋ ਸਾਵਧਾਨ, ਨਹੀਂ ਮਿਲੇਗਾ ਪੈਟਰੋਲ-ਡੀਜ਼ਲ - ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ

ਹਰਿਆਣਾ 'ਚ ਪੈਟਰੋਲ-ਡੀਜ਼ਲ ਡੀਲਰਜ਼ ਐਸੋਸੀਏਸ਼ਨ (Haryana Petroleum Dealers Association) ਨੇ ਅੱਜ ਯਾਨੀ ਸੋਮਵਾਰ 16 ਨਵੰਬਰ ਨੂੰ ਸਵੇਰੇ 6 ਵਜੇ ਤੋਂ ਸਵੇਰੇ 6 ਵਜੇ ਤੱਕ ਹੜਤਾਲ (Petrol Pumps Strike) ਦਾ ਐਲਾਨ ਕੀਤਾ ਹੈ। ਹਰਿਆਣਾ ਪੈਟਰੋਲ-ਡੀਜ਼ਲ ਡੀਲਰਜ਼ ਐਸੋਸੀਏਸ਼ਨ (Haryana Petroleum Dealers Association) ਨੇ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਵਾਹਨਾਂ ਨੂੰ ਹੀ ਪੈਟਰੋਲ ਦੇਣ ਦਾ ਐਲਾਨ ਕੀਤਾ ਹੈ।

ਹਰਿਆਣਾ 'ਚ ਪੈਟਰੋਲ ਪੰਪ ਮਾਲਕਾ ਦੀ ਹੜਤਾਲ
ਹਰਿਆਣਾ 'ਚ ਪੈਟਰੋਲ ਪੰਪ ਮਾਲਕਾ ਦੀ ਹੜਤਾਲ
author img

By

Published : Nov 15, 2021, 10:24 AM IST

ਪਾਣੀਪਤ: ਆਲ ਹਰਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ (Haryana Petroleum Dealers Association) ਨੇ ਅੱਜ ਪੈਟਰੋਲ ਪੰਪਾਂ ਦੀ ਹੜਤਾਲ (Haryana Petroleum Dealers Association strike) 'ਤੇ ਜਾਣ ਦਾ ਫੈਸਲਾ ਕੀਤਾ ਹੈ। ਪੈਟਰੋਲ ਪੰਪ ਸੰਚਾਲਕਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਸਾਲ 2017 ਤੋਂ ਉਨ੍ਹਾਂ ਦੇ ਡੀਲਰ ਕਮਿਸ਼ਨ ਵਿੱਚ ਵਾਧਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਐਕਸਾਈਜ਼ ਡਿਊਟੀ 'ਚ ਕਟੌਤੀ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਐਮਰਜੈਂਸੀ ਸੇਵਾਵਾਂ (Emergency service) ਦੇਣ ਵਾਲੇ ਵਾਹਨਾਂ ਨੂੰ ਤੇਲ ਮਿਲੇਗਾ।

ਇਹ ਵੀ ਪੜੋ: ਪੈਟਰੋਲ-ਡੀਜ਼ਲ ਦੀਆਂ ਕੀਮਤਾ ‘ਚ ਹੋਈ ਕਟੌਤੀ ‘ਤੇ ਲੋਕਾਂ ਦੀ ਰਾਏ

ਪੈਟਰੋਲੀਅਮ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੰਜੀਵ ਚੌਧਰੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕਰਕੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਇਸ ਤੋਂ ਪਹਿਲਾਂ 3 ਨਵੰਬਰ ਨੂੰ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ (Petrol and diesel) 'ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਜਿਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ (Petrol and diesel) 12 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ। ਅਜਿਹੇ 'ਚ ਪੈਟਰੋਲ ਪੰਪ ਡੀਲਰ ਜਿਸ ਕੋਲ ਪੂਰਾ ਸਟਾਕ ਸੀ, ਨੂੰ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰ ਨੂੰ ਇਸ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

ਪੈਟਰੋਲੀਅਮ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੁਝ ਲੋਕ ਬਾਇਓ ਡੀਜ਼ਲ ਦੇ ਨਾਂ 'ਤੇ ਸੜਕ 'ਤੇ ਨਕਲੀ ਤੇਲ ਵੇਚ ਰਹੇ ਹਨ। ਸੰਜੀਵ ਚੌਧਰੀ ਨੇ ਕਿਹਾ ਕਿ ਹਰਿਆਣਾ ਵਿੱਚ ਲੋਕ ਬਾਹਰੋਂ ਆ ਕੇ ਹਰਿਆਣਾ ਦੇ ਉਦਯੋਗਾਂ ਨੂੰ ਬਾਇਓ ਡੀਜ਼ਲ ਸਪਲਾਈ ਕਰ ਰਹੇ ਹਨ, ਜਿਸ ਕਾਰਨ ਹਰਿਆਣਾ ਦੇ ਪੈਟਰੋਲ ਪੰਪ ਚਾਲਕਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਪੈਟਰੋਲੀਅਮ ਡੀਲਰਜ਼ ਵੈਲਫੇਅਰ ਐਸੋਸੀਏਸ਼ਨ ਨੇ ਇਸ ਨੂੰ ਵੀ ਬੰਦ ਕਰਨ ਦੀ ਮੰਗ ਕੀਤੀ ਹੈ।

ਹੜਤਾਲ ਸਬੰਧੀ ਆਪਰੇਟਰਾਂ ਨੂੰ ਨਿਰਦੇਸ਼

ਹਰਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ (Haryana Petroleum Dealers Association) ਨੇ ਅੱਜ 15 ਨਵੰਬਰ ਨੂੰ ਸਵੇਰੇ 6 ਵਜੇ ਤੋਂ 16 ਨਵੰਬਰ ਤੱਕ ਹਰਿਆਣਾ ਦੇ ਸਾਰੇ ਪੈਟਰੋਲ ਪੰਪ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਪ੍ਰਾਈਵੇਟ ਪੈਟਰੋਲ ਪੰਪ ਚਾਲਕ ਪੰਪ ਖੋਲ੍ਹਦਾ ਪਾਇਆ ਗਿਆ ਤਾਂ ਐਸੋਸੀਏਸ਼ਨ ਵੱਲੋਂ ਉਸ 'ਤੇ 50 ਹਜ਼ਾਰ ਦਾ ਜੁਰਮਾਨਾ ਲਗਾਇਆ ਜਾਵੇਗਾ। ਉਸ ਦਾ ਸਮਾਜਿਕ ਬਾਈਕਾਟ ਵੀ ਕੀਤਾ ਜਾਵੇਗਾ।

ਐਮਰਜੈਂਸੀ ਸੇਵਾਵਾਂ ਲਈ ਛੋਟ

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੰਜੀਵ ਚੌਧਰੀ ਨੇ ਦੱਸਿਆ ਕਿ ਇਸ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ (Emergency service) ਨੂੰ ਪੈਟਰੋਲ ਅਤੇ ਡੀਜ਼ਲ (Petrol and diesel) ਭਰਨ ਤੋਂ ਛੋਟ ਦਿੱਤੀ ਜਾਵੇਗੀ। ਪੁਲਸ, ਫਾਇਰ ਬ੍ਰਿਗੇਡ, ਐਂਬੂਲੈਂਸ, ਫੌਜ ਦੀਆਂ ਗੱਡੀਆਂ 'ਚ ਪੈਟਰੋਲ ਅਤੇ ਡੀਜ਼ਲ ਭਰਨ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।

ਇਹ ਵੀ ਪੜੋ: #DelhiPollution: ਪ੍ਰਦੂਸ਼ਣ ਮੁੱਦੇ 'ਤੇ ਅੱਜ 'ਸੁਪਰੀਮ' ਸੁਣਵਾਈ

ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਪੰਪਾਂ ਦੀ ਹੜਤਾਲ ਦੌਰਾਨ ਸੂਬੇ ਦੇ 23 ਸਰਕਾਰੀ ਪੈਟਰੋਲ ਪੰਪ ਸਾਰਿਆਂ ਲਈ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਹੜਤਾਲ ਦੌਰਾਨ ਰਿਲਾਇੰਸ ਪੈਟਰੋਲ ਪੰਪ ਵੀ ਖੁੱਲ੍ਹੇ ਰਹਿਣਗੇ। ਇਨ੍ਹਾਂ ਪੰਪਾਂ 'ਤੇ ਲੋਕ ਆਪਣੇ ਵਾਹਨਾਂ 'ਚ ਪੈਟਰੋਲ ਭਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.