ਸੋਨੀਪਤ: ਸ਼ੁਕਰਵਾਰ ਨੂੰ ਕਿਸਾਨ ਆਗੂ ਰਾਕੇਸ ਟਿਕੈਤ ਦੇ ਕਾਫਲੇ ਉਤੇ ਰਾਜਸਾਥਾਨ ਚ ਹੋਏ ਹਮਲੇ ਤੋਂ ਬਾਅਦ ਦੇਰ ਸ਼ਾਮ ਸੋਨੀਪਤ ਚ ਕਿਸਾਨ ਨੰ ਕੁੰਡਲੀ-ਗਾਜੀਆਂਬਾਦ-ਪਲਵਲ ਐਕਸਪ੍ਰੈਸ ਵੇਅ ਨੂੰ ਜਾਮ ਕਰ ਦਿੱਤਾ। ਕਿਸਾਨਾਂ ਨੇ ਹਮਲਾ ਕਰਨ ਵਾਲਿਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ। ਜਿਸ ਦੇ ਬਾਅਦ ਐਕਸਪ੍ਰੈਸ ਵੇਅ ਉੱਤੇ ਲੰਬਾ ਜਾਮ ਲੱਗ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਜਲਦ ਹਮਲਾਵਰਾਂ ਨੂੰ ਕਾਬੂ ਕੀਤਾ ਜਾਵੇ।
ਰਾਜਸਥਾਨ ਚ ਰਾਕੇਸ਼ ਟਿਕੈਤ ਦੇ ਕਾਫਲੇ ਉਤੇ ਹਮਲਾ
ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਕਾਫਲੇ ਤੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।ਰਾਕੇਸ਼ ਟਿਕੈਤ ਦੇ ਕਾਫਲੇ ਤੇ ਇਹ ਹਮਲਾ ਰਾਜਸਥਾਨ ਦੇ ਅਲਵਰ ਵਿੱਚ ਹੋਇਆ ਹੈ।ਟਿਕੈਤ ਸ਼ੁਕਰਵਾਰ ਨੂੰ ਅਲਵਰ ਜ਼ਿਲ੍ਹੇ ਦੇ ਬਾਂਸੂਰ ਵਿੱਚ ਕਿਸਾਨ ਸਭਾ ਨੂੰ ਸੰਬੋਧਨ ਕਰਨ ਜਾ ਰਹੇ ਸੀ।ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਰਸਤੇ ਵਿੱਚ, ਵੱਡੀ ਗਿਣਤੀ 'ਚ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਤਾਤਾਰਪੁਰ ਚੌਰਾਹੇ ਨੇੜੇ ਟਿਕੈਤ ਦੇ ਕਾਫਿਲੇ 'ਤੇ ਸਿਆਹੀ ਸੁੱਟ ਦਿੱਤੀ। ਉਨ੍ਹਾਂ ਗੱਡੀਆਂ ਦੇ ਸ਼ੀਸ਼ੇ ਵੀ ਭੰਨੇ। ਹਮਲਾਵਰ ਨੌਜਵਾਨਾਂ ਨੇ ਰਾਕੇਸ਼ ਟਿਕੈਤ ਮੁਰਦਾਬਾਦ ਦੇ ਨਾਲ ਟਿਕੈਤ 'ਗੋ ਬੈਕ' ਦੇ ਨਾਅਰੇ ਲਗਾਏ।ਇਸ ਮਾਮਲੇ ਲਈ ਰਾਕੇਸ਼ ਟਿਕੈਤ ਨੇ ਇਸ ਹਮਲੇ ਲਈ ਭਾਜਪਾ ਪਾਰਟੀ ਤੇ ਦੋਸ਼ ਲਾਏ। ਉਨ੍ਹਾਂ ਹਮਲਾਵਰਾਂ ਉੱਤੇ ਉਨ੍ਹਾਂ ਦੇ ਸਮਰਥਕਾਂ ਨਾਲ ਕੁੱਟਮਾਰ ਦੇ ਵੀ ਦੋਸ਼ ਲਾਏ।