ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਜਪਾਨੀ ਭਾਸ਼ਾ ਸਿੱਖਣ ਲਈ ਕੁਰਕਸ਼ੇਤਰ ਯੁਨੀਵਰਸਿਟੀ ‘ਚ ਲੈਣਗੇ ਦਾਖ਼ਲਾ
ਕੁਰੁਕਸ਼ੇਤਰ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ( CM Manohar Lal ) 65 ਸਾਲ ਦੀ ਉਮਰ ਵਿੱਚ ਜਾਪਾਨੀ ਭਾਸ਼ਾ ( Japanese Language ) ਸਿੱਖਣਾ ਚਾਹੁੰਦੇ ਹਨ । ਇਸ ਦੇ ਲਈ ਉਨ੍ਹਾਂ ਨੇ ਕੁਰੁਕਸ਼ੇਤਰ ਯੂਨੀਵਰਸਿਟੀ ( Kurukshetra University ) ਵਿੱਚ ਦਾਖਲਾ ਲੈਣ ਦੀ ਇੱਛਾ ਜਿਤਾਈ ਹੈ । ਇਹ ਪਹਿਲਾ ਮੌਕਾ ਹੋਵੇਗਾ ਜਦੋਂ ਹਰਿਆਣਾ ਦਾ ਕੋਈ ਮੁੱਖ ਮੰਤਰੀ ਕੁਰੁਕਸ਼ੇਤਰ ਯੂਨੀਵਰਸਿਟੀ ਵਿੱਚ ਦਾਖਲਾ ਲਵੇਗਾ ।
65 ਸਾਲ ਦੇ ਸੀਐਮ ਮਨੋਹਰ ਲਾਲ ( CM Manohar Lal ) ਛੇਤੀ ਹੀ ਕੁਰੁਕਸ਼ੇਤਰ ਯੂਨੀਵਰਸਿਟੀ ( Kurukshetra University ) ਵਿੱਚ ਦਾਖ਼ਲਾ ਲੈਣ ਜਾ ਰਹੇ ਹਨ । ਉਨ੍ਹਾਂ ਨੇ ਕੁਰੁਕਸ਼ੇਤਰ ਯੂਨੀਵਰਸਿਟੀ ਵਿੱਚ ਜਾਪਾਨੀ ਭਾਸ਼ਾ ( Japanese Language ) ਦੇ ਸਰਟੀਫੀਕੇਟ ਅਤੇ ਡਿਪਲੋਮਾ ਕੋਰਸ ਵਿੱਚ ਦਾਖਲਾ ਲੈਣ ਦੀ ਇੱਛਾ ਪ੍ਰਗਟਾਈ ਹੈ । ਖਾਸ ਗੱਲ ਇਹ ਹੈ ਕਿ ਇਸ ਕੋਰਸ ਵਿੱਚ ਦਾਖ਼ਲਾਨ ਲੈਣ ਵਾਲੇ ਉਹ ਪਹਿਲੇ ਵਿਦਿਆਰਥੀ ਹੋਣਗੇ ।
ਵੀਰਵਾਰ ਨੂੰ ਮੁੱਖਮੰਤਰੀ ਕੁਰੁਕਸ਼ੇਤਰ ਯੂਨੀਵਰਸਿਟੀ ਦੀ ਐਲੀਉਮਨੀ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਆਨਲਾਈਨ / ਆਫਲਾਈਨ ਐਲੀਉਮਨੀ ਮੀਟ ਪ੍ਰਤੀ ਸਮ੍ਰਿਤੀ : ਸਾਬਕਾ ਵਿਦਿਆਰਥੀ ਮੁੜ ਮੇਲਜੋਲ 2021 ਪ੍ਰੋਗਰਾਮ ਲਈ ਇਕੱਠੇ ਹੋਏ ਸਨ । ਜਿਸ ਵਿੱਚ ਇਹ ਰੋਚਕ ਗੱਲ ਵੀ ਸਾਹਮਣੇ ਆਈ । ਜਿਕਰਯੋਗ ਹੈ ਕਿ ਪਰਿਵਾਰ ਵਿੱਚ ਮਨੋਹਰ ਲਾਲ ਪਹਿਲੇ ਮੈਂਬਰ ਸਨ , ਜਿਨ੍ਹਾਂ ਨੇ 10ਵੀ ਤੋਂ ਬਾਅਦ ਵੀ ਆਪਣੀ ਪੜ੍ਹਾਈ ਜਾਰੀ ਰੱਖੀ।
ਡਾਕਟਰ ਬਨਣਾ ਚਾਹੁੰਦੇ ਸਨ ਸੀਐਮ ਮਨੋਹਰ ਲਾਲ :
ਦੱਸਿਆ ਜਾਂਦਾ ਹੈ ਕਿ ਪੜ੍ਹਨ ਵਿੱਚ ਖਾਸ ਰੁਚੀ ਰੱਖਣ ਵਾਲੇ ਮਨੋਹਰ ਲਾਲ ਦਾ ਸੁਫ਼ਨਾ ਡਾਕਟਰ ਬਨਣ ਦਾ ਸੀ , ਪਰ ਪਰਵਾਰਕ ਹਾਲਾਤ ਦੀ ਵਜ੍ਹਾ ਨਾਲ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਕਿਸਾਨ ਪਰਿਵਾਰ ਨਾਲ ਸਬੰਧਤ ਸੀਐਮ ਮਨੋਹਰਤ ਲਾਲ ਖੇਤ ‘ਚੋਂ ਨਿਕਲ ਕੇ ਆਪਣੇ ਪਿਤਾ ਦੀ ਬਦੌਲਤ ਰੋਹਤਕ ਦੇ ਨੇਕੀਰਾਮ ਸ਼ਰਮਾ ਸਰਕਾਰੀ ਕਾਲਜ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੋਏ ।
ਉਸ ਤੋਂ ਬਾਅਦ ਮੈਡੀਕਲ ਕਾਲਜ ਵਿੱਚ ਦਾਖ਼ਲੇ ਲਈ ਪ੍ਰੀਖਿਆ ਦੀ ਤਿਆਰੀ ਲਈ ਉਹ ਦਿੱਲੀ ਪੁੱਜੇ ਪਰ ਹਾਲਾਤ ਅਜਿਹੇ ਬਣੇ ਕਿ ਉਹ ਮੈਡੀਕਲ ਕਾਲਜ ਵਿੱਚ ਦਾਖ਼ਲਾ ਨਹੀਂ ਲੈ ਸਕੇ। ਦਿੱਲੀ ਦੇ ਸਦਰ ਬਾਜ਼ਾਰ ਵਿੱਚ ਕੱਪੜੇ ਦੀ ਦੁਕਾਨ, ਸੰਘ ਦੀ ਪਾਠਸ਼ਾਲਾ ਅਤੇ ਨਾਲੋ-ਨਾਲ ਦਿੱਲੀ ਯੂਨੀਵਰਸਿਟੀ ਤੋਂ ਗਰੇਜੁਏਸ਼ਨ ਅਤੇ ਸੰਘ ਦੀਆਂ ਸਗਰਮੀਆਂ ਤੋਂ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਤੱਕ ਦਾ ਰਸਤਾ ਉਨ੍ਹਾਂ ਨੇ ਕਈ ਤਰ੍ਹਾਂ ਦੇ ਉਤਾਰ - ਚੜਾਅ ਦੇ ਨਾਲ ਤੈਅ ਕੀਤਾ।
ਖਾਸ ਗੱਲ ਇਹ ਹੈ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਹਰਿਆਣਾ ਦਾ ਕੋਈ ਮੁੱਖ ਮੰਤਰੀ ਕੁਰੁਕਸ਼ੇਤਰ ਯੂਨੀਵਰਸਿਟੀ ਦਾ ਵਿਦਿਆਰਥੀ ਹੋਵੇਗਾ । ਜਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਤੋਂ ਪਹਿਲਾਂ ਦਿੱਲੀ ਦੇ ਸੀਐਮ ਕੇਜਰੀਵਾਲ ਦੇ ਕੋਲ ਕੁਰਕਸ਼ੇਤਰ ਯੂਨੀਵਰਸਿਟੀ ਦੀ ਡਿਗਰੀ ਹੈ । ਅਰਵਿੰਦ ਕੇਜਰੀਵਾਲ ਨੇ ਪ੍ਰੀ - ਇੰਜੀਨਿਅਰਿੰਗ ਵਿੱਚ ਕੁਰਕਸ਼ੇਤਰ ਯੂਨੀਵਰਸਿਟੀ ਦੇ 1984 - 1985 ਵਿੱਚ ਟਾਪ - 7 ਦੀ ਲਿਸਟ ਵਿੱਚ ਸਥਾਨ ਬਣਾਇਆ ਸੀ ।
ਓ.ਪੀ.ਚੌਟਾਲਾ ਨੇ ਜੇਲ੍ਹ ‘ਚੋਂ ਕੀਤੀ ਸੀ 10ਵੀਂ:
ਇਸ ਤੋਂ ਪਹਿਲਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਵੀ ਹੁਣੇ ਹਾਲ ਹੀ ਵਿੱਚ ਤਿਹਾੜ ਜੇਲ੍ਹ ਵਿੱਚ ਰਹਿੰਦੇ ਹੋਏ ਪਹਿਲਾਂ 10ਵੀ ਅਤੇ ਉਸ ਤੋਂ ਬਾਅਦ 12ਵੀ ਦੀ ਪ੍ਰੀਖਿਆ ਦਿੱਤੀ ਸੀ, ਲੇਕਿਨ ਉਨ੍ਹਾਂ ਦਾ 12ਵੀ ਦੀ ਪ੍ਰੀਖਿਆ ਦਾ ਨਤੀਜਾ ਰੋਕ ਲਿਆ ਗਿਆ ਸੀ । ਹਾਲਾਂਕਿ ਓਮ ਪ੍ਰਕਾਸ਼ ਚੌਟਾਲਾ 10ਵੀ ਜਮਾਤ ਪਾਸ ਕਰ ਚੁੱਕੇ ਹਨ, ਲੇਕਿਨ ਉਨ੍ਹਾਂ ਦਾ 12ਵੀ ਦਾ ਨਤੀਜਾ ਰੁਕਿਆ ਹੋਇਆ ਹੈ ਕਿਉਂਕਿ 10ਵੀ ਵਿੱਚ ਉਹ ਅੰਗਰੇਜ਼ੀ ਵਿੱਚ ਫੇਲ ਹੋ ਗਏ ਸਨ, ਇਸੇ ਲਈ ਉਹ ਹੁਣ ਦੁਬਾਰਾ ਉਨ੍ਹਾਂ ਨੇ ਅੰਗਰੇਜ਼ੀ ਦਾ ਪੇਪਰ ਦਿੱਤਾ ।
ਇਹ ਵੀ ਪੜ੍ਹੋ:ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ’ਤੇ ਆਸਟ੍ਰੇਲੀਆ ਸਰਕਾਰ ਨੇ ਲਿਆ ਇਹ ਫੈਸਲਾ