ਚੰਡੀਗੜ੍ਹ: ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਵੱਡਾ ਮਿਹਣਾ ਮਾਰਿਆ ਹੈ। ਉਨ੍ਹਾਂ ਪ੍ਰਦੂਸ਼ਣ ਦੇ ਮੁੱਦੇ ‘ਤੇ ਕੇਜਰੀਵਾਲ ਨੂੰ ਘੇਰਾ ਪਾਇਆ ਹੈ। ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਚਾਰ ਸਾਲ ਗਰੀਨ ਟੈਕਸ ਇਕੱਤਰ ਕੀਤਾ ਪਰ ਇਸ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 80 ਫੀਸਦੀ ਗਰੀਨ ਟੈਕਸ (Green Tax) ਅਣ ਵਰਤਿਆ ਪਿਆ ਹੈ।
ਕੇਜਰੀਵਾਲ ਕਿਸਾਨ ਤੇ ਬਿਜਲੀ ਪਲਾਂਟਾਂ ਨੂੰ ਦਿੰਦੇ ਹਨ ਦੋਸ਼
ਬੀਬਾ ਬਾਦਲ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਅਤੇ ਬਿਜਲੀ ਪਲਾਂਟਾਂ (Power Plants) ਨੂੰ ਦੋਸ਼ ਦਿੰਦੇ ਹਨ ਕਿ ਇਹ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਾਰਣ ਬਣਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਨੂੰ ਵਧੀਆ ਪ੍ਰਸ਼ਾਸਨ ਦੇਣ ਵਿੱਚ ਫੇਲ੍ਹ ਸਾਬਤ ਹੋਏ ਹਨ ਤੇ ਉਨ੍ਹਾਂ ਨੂੰ ਪੰਜਾਬ ‘ਤੇ ਦੋਸ਼ ਲਗਾਉਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿੱਚ ਪ੍ਰਦੂਸ਼ਣ ਪ੍ਰਤੀ ਸ਼ੁਹਿੱਰਦ ਨਹੀਂ ਹਨ।
-
At a time when Delhi is facing high levels of pollution, 77% of the 1174.67 cr collected as green tax, remains unspent by Delhi govt. Being incapable of delivering on actual governance, @ArvindKejriwal has the audacity to blame Punjab's farmers & power plants for pollution. pic.twitter.com/ny5raDBZW7
— Harsimrat Kaur Badal (@HarsimratBadal_) October 2, 2021 " class="align-text-top noRightClick twitterSection" data="
">At a time when Delhi is facing high levels of pollution, 77% of the 1174.67 cr collected as green tax, remains unspent by Delhi govt. Being incapable of delivering on actual governance, @ArvindKejriwal has the audacity to blame Punjab's farmers & power plants for pollution. pic.twitter.com/ny5raDBZW7
— Harsimrat Kaur Badal (@HarsimratBadal_) October 2, 2021At a time when Delhi is facing high levels of pollution, 77% of the 1174.67 cr collected as green tax, remains unspent by Delhi govt. Being incapable of delivering on actual governance, @ArvindKejriwal has the audacity to blame Punjab's farmers & power plants for pollution. pic.twitter.com/ny5raDBZW7
— Harsimrat Kaur Badal (@HarsimratBadal_) October 2, 2021
ਪੰਜਾਬ ‘ਤੇ ਦੋਸ਼ ਲਗਾ ਕੇ ਗੁਸਤਾਖੀ ਕਰ ਰਹੇ ਹਨ ਕੇਜਰੀਵਾਲ
ਅਕਾਲੀ ਸੰਸਦ ਮੈਂਬਰ ਨੇ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਤੇ ਕਿਸਾਨਾਂ ‘ਤੇ ਦੋਸ਼ ਲਗਾਉਣ ਦੀ ਗੁਸਤਾਖੀ ਕਰ ਰਹੇ ਹਨ। ਜਿਕਰਯੋਗ ਹੈ ਕਿ ਆਰਟੀਆਈ ਵਿੱਚ ਖੁਲਾਸਾ ਹੋਇਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਇਕੱਠੇ ਕੀਤੇ ਗਰੀਨ ਟੈਕਸ ਦਾ 80 ਫੀਸਦੀ ਹਿੱਸਾ ਖਰਚ ਹੀ ਨਹੀਂ ਕੀਤਾ।
ਦਿੱਲੀ ਵਿੱਚ ਸਮੌਗ ਦੀ ਹੈ ਸਮੱਸਿਆ
ਜਿਕਰਯੋਗ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਕਾਰਨ ਅਸਮਾਨ ‘ਤੇ ਕਾਲਾ ਧੂੰਆਂ ਚੜ੍ਹ ਜਾਂਦਾ ਹੈ ਤੇ ਨਜਰ ਆਉਣ ਦੀ ਵਿੱਥ ਵੀ ਘਟ ਜਾਂਦੀ ਹੈ। ਅਜਿਹੇ ਵਿੱਚ ਸੁਪਰੀਮ ਕੋਰਟ (Supreme Court) ਤੱਕ ਨੇ ਆਪੇ ਨੋਟਿਸ ਲੈ ਕੇ ਮਾਮਲਾ ਚਲਾਇਆ ਸੀ। ਦਿੱਲੀ ਦੀ ਸਰਕਾਰ ਨੇ ਕੋਰਟ ਵਿੱਚ ਕਿਹਾ ਸੀ ਕਿ ਧੂੰਆਂ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ (Stubble burning) ਕਾਰਨ ਆਉਂਦਾ ਹੈ, ਜਿਸ ਨਾਲ ਦਿੱਲੀ ਵਿੱਚ ਪ੍ਰਦੂਸ਼ਣ ਵਧ ਜਾਂਦਾ ਹੈ। ਇਸੇ ‘ਤੇ ਪਰਾਲੀ ਸਾੜਨ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਪਰਾਲੀ ਸਾੜਨ ‘ਤੇ ਸੁਪਰੀਮ ਕੋਰਟ ਨੇ ਲਗਾਈ ਹੈ ਪਾਬੰਦੀ
ਇਹੋ ਨਹੀਂ ਕੌਮੀ ਗਰੀਨ ਟ੍ਰਿਬਿਊਨਲ (NGT) ਨੇ ਵੀ ਪਰਾਲੀ ਸਬੰਧੀ ਕਈ ਹਦਾਇਤਾਂ ਜਾਰੀ ਕੀਤੀਆਂ ਸੀ। ਦੂਜੇ ਪਾਸੇ ਦਿੱਲੀ ਸਰਕਾਰ ਨੇ ਗਰੀਨ ਟੈਕਸ ਲਗਾ ਦਿੱਤਾ ਸੀ ਤਾਂ ਜੋ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਉਪਰਾਲੇ ਕੀਤੇ ਜਾ ਸਕਣ ਤੇ ਇਸ ਲਈ ਇਸ ਟੈਕਸ ਦੀ ਵਰਤੋਂ ਕੀਤੀ ਜਾਣੀ ਸੀ ਪਰ ਹੁਣ ਆਰਟੀਆਈ ਵਿੱਚ ਖੁਲਾਸਾ ਹੋਇਆ ਹੈ ਕਿ ਲਗਭਗ 80 ਫੀਸਦੀ ਗਰੀਨ ਟੈਕਸ ਦੀ ਵਰਤੋਂ ਹੀ ਨਹੀਂ ਹੋ ਸਕੀ ਹੈ। ਅਜਿਹੇ ਵਿੱਚ ਕੇਜਰੀਵਾਲ ਘਿਰ ਗਏ ਹਨ।
ਇਹ ਵੀ ਪੜ੍ਹੋ:ਹਰਿਆਣੇ 'ਚ ਕਿਸਾਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਲਾਇਆ ਕਿਸਾਨੀ ਝੰਡਾ