ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (Patron Parkash Singh Badal) ਦੇ ਚੋਣ ਲੜਨ ਬਾਰੇ ਵੀ ਪਾਰਟੀ ਬਾਅਦ ਵਿੱਚ ਫੈਸਲਾ ਲਵੇਗੀ।
ਹੋਰਾਂ ਦੀ ਬੱਸਾਂ ਤੇ ਕਾਰਵਾਈ ਕਿਉਂ ਨਹੀਂ
ਸੁਖਬੀਰ ਬਾਦਲ ਇੱਥੇ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦੇ ਰਹੇ ਸੀ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amrinder Singh Raja Warring) ਵੱਲੋਂ ਬੱਸਾਂ ’ਤੇ ਕਾਰਵਾਈ (Action against Badal's buses) ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 6000 ਪ੍ਰਾਈਵੇਟ ਬੱਸਾਂ ਹਨ (6000 Private Buses), ਮੇਰੀਆਂ ਬੱਸਾਂ ’ਤੇ ਕਾਰਵਾਈ ਕਰ ਦਿੱਤੀ, ਪਰ ਬਾਕੀਆਂ ਦਾ ਕੀ ਕਰਨਗੇ। ਉਨ੍ਹਾਂ ਕਿਹਾ ਕਿ ਖਾਸ ਕਰਕੇ ਕਿੱਕੀ ਢਿੱਲੋਂ (Kikki Dhilon), ਹੈਨਰੀ (Henery) ਦੀਆਂ ਬੱਸਾਂ ਦਾ ਕੀ ਕੀਤਾ ਜਾਵੇਗਾ, ਪੰਜਾਬ ਸਰਕਾਰ ਇਸ ਗੱਲ ਦਾ ਜਵਾਬ ਦੇਵੇ।
ਸਰਕਾਰੀ ਬੱਸਾਂ ਨੇ ਵੀ ਟੈਕਸ ਨਹੀਂ ਭਰਿਆ
ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਦਾ ਟੈਕਸ ਵੀ ਨਹੀਂ ਭਰਿਆ ਗਿਆ ਤੇ ਇਥੋਂ ਤੱਕ ਕਿ ਸਰਕਾਰੀ ਬੱਸਾਂ ਦਾ ਟੈਕਸ ਵੀ ਬਕਾਇਆ (Tax of Govt buses is pending) ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਸਿਆਸੀ ਡਰਾਮਾ ਕਰ ਰਹੀ ਹੈ, ਮੇਰੀਆਂ ਬੱਸਾਂ 'ਤੇ ਇੱਕ ਵੀ ਟੈਕਸ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਰਵਾਹ ਨਹੀਂ ਹੈ ਕਿ ਮੈਂ ਕਿੰਨੀਆਂ ਵੀ ਬੱਸਾਂ ਬੰਦ ਕਰਨ। ਬੱਸਾਂ ਬਾਰੇ ਮੈਂ ਕੋਈ ਬਿਆਨ ਨਹੀਂ ਦੇਣਾ, ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿਉਂਕਿ ਇਹ ਕਿੰਨੇ ਦਿਨ ਰੁਕਣਗੇ, ਇਸ ਲਈ ਅੱਜ ਜੋ ਕਾਰਵਾਈ ਕਰਨੀਹੈ, ਉਹ ਕਰ ਲੈਣ।
ਨਰਮੇ ਦਾ ਘੱਟ ਦਿੱਤਾ ਮੁਆਵਜ਼ਾ, ਝੋਨੇ ਦੀ ਨਹੀਂ ਹੋਈ ਅਦਾਇਗੀ
ਮੰਡੀਆਂ ਬੰਦ ਪਈਆਂ ਹਨ, ਝੋਨਾ ਨਹੀਂ ਵਿਕ ਰਿਹਾ ਤੇ 30 ਫੀਸਦੀ ਕਿਸਾਨਾਂ ਨੂੰ ਝੋਨੇ ਦੀ ਅਦਾਇਗੀ ਨਹੀਂ ਹੋਈ। ਸੁਖਬੀਰ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਚੰਨੀ ਕੋਲ ਮੌਜੂਦਾ ਮਸਲੇ ਉਠਾਉਣ, ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਸੀਐਮ ਛੇਤੀ ਮਿਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਨਰਮੇ ਦੇ ਨੁਕਸਾਨ ਦੀ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ ਪਰ 17 ਹਜਾਰ ਰੁਪਏ ਹੀ ਮਿਲੇ, ਲਿਹਾਜਾ ਕਿਸਾਨਾਂ ਨੂੰ ਤਗੜੇ ਹੋ ਕੇ ਸਰਕਾਰ ਨਾਲ ਪੈਰਵੀ ਕਰਨੀ ਚਾਹੀਦੀ ਹੈ। ਸੁਖਬੀਰ ਨੇ ਕਿਹਾ ਕਿ ਜਿਥੇ ਝੋਨਾ ਤੇ ਬਾਸਮਤੀ ਖਰਾਬ ਹੋ ਗਈ, ਉਥੇ ਕੋਈ ਮੁਆਵਜ਼ਾ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੰਡੀਆਂ ਬੰਦ ਹੋ ਗਈਆਂ ਹਨ ਤੇ ਕਿਸਾਨ ਮੰਡੀਆਂ ’ਚੋਂ ਝੋਨਾ ਚੁੱਕ ਕੇ ਸੈਲਰਾਂ ਕੋਲ ਜਾ ਰਹੇ ਹਨ ਤੇ ਐਮਐਸਪੀ ਤੋਂ 300 ਤੋਂ ਲੈ ਕੇ 400 ਰੁਪਏ ਤੱਕ ਘੱਟ ਕੀਮਤ ’ਤੇ ਫਸਲ ਵੇਚਣ ਨੂੰ ਮਜਬੂਰ ਹਨ।
ਮੈਂਨੂੰ ਬੇਅਦਬੀ ਮਾਮਲੇ ’ਚ ਫਸਾਉਣ ਦੀ ਕੋਸ਼ਿਸ਼ ਤੇ ਡਰੱਗਜ਼ ਕੇਸ ਵਿੱਚ ਇੱਕ ਪਿੱਛੇ ਲੱਗੇ ਹਨ
ਡਰੱਗਜ਼ ਕੇਸ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਕਦੇ ਵੀਪੰਜਾਬ ਸਰਕਾਰ ਨੂੰ ਇਸ ਕੇਸ ਦੀ ਰਿਪੋਰਟ ਖੋਲ੍ਹਣ ਤੋਂ ਨਹੀਂ ਰੋਕਿਆ। ਸੁਖਬੀਰ ਨੇ ਕਿਹਾ ਕਿ ਸਾਢੇ ਚਾਰ ਸਾਲ ਹੋ ਗਏ ਹਨ, ਇੱਕ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਸਰਕਾਰ ’ਤੇ ਉਨ੍ਹਾਂ ਨੂੰ ਬੇਅਦਬੀ ਮਾਮਲੇ 'ਚ ਸਿਆਸੀ ਤੌਰ 'ਤੇ ਫਸਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਲਗਾਇਆ। ਕਿਹਾ ਕਿ ਜਿਵੇਂ ਉਨ੍ਹਾਂ ਨੂੰ ਫਸਾਇਾ ਜਾ ਰਿਹਾ ਹੈ, ਉਸੇ ਤਰ੍ਹਾਂ ਉਹ ਡਰੱਗ ਮਾਮਲੇ 'ਚ ਇਕ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ।
ਨਵਜੋਤ ਕੌਰ ਸਿੱਧੂ ਨੂੰ ਮੈਡੀਕਲ ਸਮੱਸਿਆ!
ਨਵਜੋਤ ਕੌਰ ਸਿੱਧੂ ਵੱਲੋਂ ਸੁਖਬੀਰ ਬਾਦਲ ਬਾਰੇ ਨਸ਼ੇੜੀ ਹੋਣ ਦੇ ਦਿੱਤੇ ਬਿਆਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਮੈਡੀਕਲ ਸਮੱਸਿਆ ਹੈ, ਮੈਂ ਉਸ ਦਾ ਜਵਾਬ ਨਹੀਂ ਦੇਣਾ ਚਾਹੁੰਦਾ। ਇਸੇ ਦੌਰਾਨ ਸਲਮਾਨ ਖੁਰਸ਼ੀਦ ਦੀ ਪੁਸਤਕ 'ਚ ਹਿੰਦੂ ਧਰਮ 'ਤੇ ਚੁੱਕੇ ਸਵਾਲ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਡੱਕਾ ਨਹੀਂ ਪਤਾ। ਉਨ੍ਹਾਂ ਕਿਹਾ ਕਿ ਕਾਂਗਰਸ ਡਰਾਮੇ ਕਰਦੀ ਹੈ, ਮੈਂ ਨਹੀਂ ਕਰਦਾ, ਫਿਲਹਾਲ ਨਵਜੋਤ ਸਿੰਘ ਸਿੱਧੂ ਹੀ ਉਨ੍ਹਾਂ ਦਾ ਢੋਲ ਵਜਾਉਣਗੇ।
ਇਹ ਵੀ ਪੜ੍ਹੋ:ਸਰੀਰਕ ਸ਼ੋਸ਼ਣ ਮਾਮਲੇ 'ਚ ਸਿਮਰਜੀਤ ਬੈਂਸ ਦੇ ਵਿਰੁੱਧ ਗੈਰ ਜ਼ਮਾਨਤੀ ਵਰੰਟ ਹੋਏ ਜਾਰੀ