ਚੰਡੀਗੜ੍ਹ: ਕਰਨਵੀਰ ਬੋਹਰਾ ਦਾ ਜਨਮ 28 ਅਗਸਤ 1982 ਨੂੰ ਜੋਧਪੁਰ (Jodhpur) ਵਿਚ ਹੋਇਆ। ਵੋਹਰਾ ਦੇ ਪਿਤਾ ਦਾ ਨਾਂ ਮਹਿੰਦਰ ਬੋਹਰਾ ਸੀ ਅਤੇ ਮਾਂ ਦਾ ਨਾਂਅ ਮਧੂ ਬੋਹਰਾ ਹੈ। ਕਰਨਵੀਰ ਨੂੰ ਅਦਾਕਾਰ (Actors), ਨਿਰਦੇਸ਼ਕ ਅਤੇ ਡਿਜਾਇਨਰ ਦੇ ਤੌਰ ਤੇ ਜਾਣਿਆ ਜਾਂਦਾ ਹੈ।
ਕਰਨਵੀਰ ਨੇ ਆਪਣੀ ਫਿਲਮੀ ਦੁਨੀਆ ਦੀ ਸ਼ੁਰੂਆਤ ਤੇਜਾ ਫਿਲਮ ਤੋਂ ਕੀਤੀ ਸੀ। ਕਰਨਵੀਰ ਨੇ ਤੇਜਾ, ਕਿਸਮਤ ਕਨੈਕੁਸ਼ਨ, ਫੈਮਸ, ਲਵ ਯੂ ਸੋਨੀਆ ਅਤੇ ਮੁੰਬਈ 125 ਕਿਲੋਮੀਟਰ ਆਦਿ ਫਿਲਮਾਂ ਵਿਚ ਕੰਮ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਰਨਵੀਰ ਨੂੰ ਕਈ ਉਪਨਾਮ ਤੋਂ ਬੁਲਾਇਆ ਜਾਂਦਾ ਹੈ। ਕਰਨਵੀਰ ਨੂੰ ਟੀਨੂੰ, ਕੇਵੀ ਅਤੇ ਮਨੋਜ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ।
ਕਰਨਵੀਰ ਦੀ ਪਤਨੀ ਤੀਜੇ ਸਿੱਧੂ ਹੈ ਜੋ ਕਿ ਮਾਡਲ ਅਤੇ ਅਦਾਕਾਰਾ ਹੈ। ਕਰਨਵੀਰ ਦੇ ਤਿੰਨ ਧੀਆਂ ਹਨ।ਉਹ ਹਮੇਸ਼ਾ ਆਪਣੀ ਖੁਸ਼ੀ ਦੇ ਪਲਾਂ ਨੂੰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰਦੇ ਹਨ।