ਚੰਡੀਗੜ੍ਹ: ਬਾਲੀਵੁੱਡ ਕਮੇਡੀ ਅਦਾਕਾਰ ਜੌਨੀ ਲੀਵਰ ਦਾ ਜਨਮ 14 ਅਗਸਤ 1957 ਵਿਚ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਵਿੱਚ ਹੋਇਆ ਹੈ। ਅੱਜ ਉਨ੍ਹਾਂ ਦਾ 64 ਵਾਂ ਜਨਮ ਦਿਨ ਹੈ। ਅਦਾਕਾਰ ਜੌਨੀ ਲੀਵਰ ਹਿੰਦੀ ਸਿਨੇਮਾ ਦੇ ਨਾਲ-ਨਾਲ ਸਟੈਂਡਅੱਪ ਕਾਮੇਡੀ ਦੇ ਵੀ ਬਾਦਸ਼ਾਹ ਹਨ।

ਉਹਨਾਂ ਨੇ ਜਿਆਦਾਤਰ ਕਮੇਡੀਅਨ ਦੀ ਭੂਮਿਕਾ ਨਿਭਾਈ ਹੈ। ਤੁਹਾਨੂੰ ਦੱਸ ਦੇਈਏ ਕਿ ਰੀਅਲ ਲਾਈਫ ਵਿਚ ਵੀ ਉਨ੍ਹਾਂ ਦਾ ਸੁਭਾਅ ਇਸੇ ਤਰ੍ਹਾਂ ਦਾ ਹੈ। ਲੋਕਾਂ ਵੱਲੋਂ ਜੌਨੀ ਲੀਵਰ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ। ਜੌਨੀ ਲੀਵਰ ਦਾ ਅਸਲੀ ਨਾਮ ਜੌਨੀ ਪ੍ਰਕਾਸ਼ ਹੈ।

ਜੌਨੀ ਲੀਵਰ ਨੇ ਹੁਣ ਤੱਕ 13 ਵਾਰ ਬੈਸਟ ਕਾਮੇਡੀਅਨ, ਫਿਲਮਫੇਅਕ ਐਵਾਰਡ ਮਿਲ ਚੁੱਕਾ ਹੈ। ਜੌਨੀ ਲੀਵਰ ਹੁਣ ਤੱਕ 350 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਬੇਹਤਰੀਨ ਅਦਾਕਾਰੀ ਦੇ ਨਾਲ ਕਰੋੜਾ ਲੋਕਾਂ ਦਾ ਦਿਲ ਜਿੱਤਿਆ ਹੈ।

ਜੌਨੀ ਲੀਵਰ ਦੇ ਪਿਤਾ ਪ੍ਰਕਾਸ਼ ਰਾਓ ਜਨਮੂਲਾ ਹਿੰਦਸਤਾਨ ਲੀਵਰ ਫੈਕਟਰੀ ਵਿਚ ਕੰਮ ਕਰਦੇ ਸਨ। ਜੌਨੀ ਬਚਪਨ ਤੋਂ ਹੀ ਬਹੁਤ ਮੁਜ਼ਾਕੀਆਂ ਸੁਭਾਅ ਦਾ ਸੀ। ਜੌਨੀ ਲੀਵਰ ਦੇ ਦੋ ਭਰਾ ਅਤੇ ਤਿੰਨ ਭੈਣਾਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹਨਾਂ ਨੇ ਘਰ ਦੀਆਂ ਮਜ਼ਬੂਰੀਆਂ ਕਾਰਨ ਪੜ੍ਹਾਈ ਛੱਡ ਦਿੱਤੀ ਸੀ।
ਇਹ ਵੀ ਪੜੋ:ਅਦਾਕਾਰਾ ਉਰਮਿਲਾ ਮਾਤੋਂਡਕਰ 'ਤੇ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਦੋਸ਼