ਨਵੀਂ ਦਿੱਲੀ/ਸੋਨੀਪਤ: ਅਖਿਲ ਭਾਰਤੀ ਕਿਸਾਨ ਸਭਾ ਦੇ ਆਗੂ ਅਤੇ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਉਲਬੇਰੀਆ ਚੋਣ ਖੇਤਰ ਤੋਂ ਅੱਠ ਵਾਰ ਚੁਣੇ ਗਏ ਲੋਕਸਭਾ ਲਈ ਚੁਣੇ ਗਏ ਹਨਾਨ ਮੋਲ੍ਹਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਸੋਧ ਦੀ ਗੱਲ ਕਰ ਰਹੀ ਹੈ, ਪਰ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਹੈ।
ਉਨ੍ਹਾਂ ਸਾਫ਼ ਕਿਹਾ ਕਿ ਕਿਸਾਨ ਬਿਨਾਂ ਕਾਨੂੰਨ ਵਾਪਸ ਲਏ ਅੰਦੋਲਨ ਵਾਪਸ ਲੈਣ ਵਾਲੇ ਨਹੀਂ ਹਨ, ਫੇਰ ਚਾਹੇ ਜਿੰਨੇ ਮਰਜ਼ੀ ਦਿਨਾਂ ਤਕ ਕਿਸਾਨਾਂ ਨੂੰ ਅੰਦੋਲਨ ਕਰਨਾ ਪਵੇ। ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸਾਨਾਂ ਦੀ ਹੋਈ ਬੈਠਕ 'ਤੇ ਵੀ ਮੌਲਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਅਮਿਤ ਸ਼ਾਹ ਦੇ ਨਾਲ ਹੋਈ ਬੈਠਕ 'ਚ ਉਹੀ ਪੁਰਾਣੀ ਗੱਲਾਂ ਹੋਈਆਂ। ਅਮਿਤ ਸ਼ਾਹ ਵੀ ਦੁਜੇ ਮੰਤਰੀਆਂ ਵਾਂਗ ਸੋਧ ਦੀ ਹੀ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਮਿਤ ਸ਼ਾਹ ਨੂੰ ਕਿ ਸਾਨੂੰ ਲੱਗਿਆ ਸੀ ਕਿ ਤੁਸੀਂ ਵੱਡੇ ਆਗੂ ਹੋ ਅਤੇ ਕੋਈ ਵੱਖਰੀ ਗੱਲ ਕੋਰਗੇ ਪਰ ਤੁਸੀਂ ਵੀ ਸੋਧ 'ਤੇ ਹੀ ਟਿਕੇ ਹੋਏ ਹੋ। ਦੱਸਣਯੋਗ ਹੈ ਕਿ ਬੀਤੇ 14 ਦਿਨਾਂ ਤੋਂ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਗਾਤਾਰ ਕਰ ਰਹੇ ਹਨ, ਜਦ ਕਿ ਸਰਕਾਰ ਕਾਨੂੰਨ 'ਚ ਸੋਧ ਕਰਨ ਦੀ ਗੱਲ ਕਰ ਰਹੀ ਹੈ।