ਵਾਰਾਣਸੀ/ਉੱਤਰ ਪ੍ਰਦੇਸ਼: ਗਿਆਨਵਾਪੀ ਸ਼੍ਰਿੰਗਾਰ ਮਾਮਲੇ (Gyanvapi Shringar Gauri Case) ਵਿੱਚ ਮੁਸਲਿਮ ਪੱਖ ਵਲੋਂ ਕੇਸ ਲੜਨ ਵਾਲੇ ਐਡਵੋਕੇਟ ਅਭੈ ਨਾਥ ਯਾਦਵ ਦਾ ਐਤਵਾਰ ਦੇਰ ਰਾਤ ਦੇਹਾਂਤ (Abhay Nath Yadav passed away) ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ, ਐਤਵਾਰ ਰਾਤ ਸਾਢੇ ਦੱਸ ਕੁ ਵਜੇ ਕੋਲ ਉਨ੍ਹਾਂ ਨੂੰ ਬੈਚੇਨੀ ਅਤੇ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਪਰਿਵਾਰ ਵਾਲੇ ਉਨ੍ਹਾਂ ਨੂੰ ਹਸਪਤਾਲ ਲੈ ਗਏ।
ਦੱਸ ਦਈਏ ਕਿ ਅਭੈ ਨਾਥ ਯਾਦਵ ਵਾਰਾਣਸੀ ਵਿੱਚ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਮੁਸਲਿਮ ਪੱਖਾਂ ਦੇ ਸਾਰੇ ਮੁਕਦਮਿਆਂ ਵਿੱਚ ਮੁਖ ਵਕੀਲ ਦੇ ਤੌਰ ਉੱਤੇ ਕੇਸ ਦੇਖ ਰਹੇ ਸੀ। ਉੱਥੇ ਹੀ, ਹੁਣ ਚੱਲ ਰਹੇ ਗਿਆਨਵਾਪੀ ਸ਼੍ਰਿੰਗਾਰ ਗੌਰੀ ਮਾਮਲਾ ਵੀ ਅਭੈ ਨਾਥ ਲੜ ਰਹੇ ਸੀ। ਵਕੀਲ ਦੇ ਦੇਹਾਂਤ ਦੇ ਕਾਰਨ ਕੋਰਟ ਨੇ 4 ਅਗਸਤ ਨੂੰ ਗਿਆਨਵਾਪੀ ਸ਼੍ਰਿੰਗਾਰ ਗੌਰੀ ਮਾਮਲੇ ਨੂੰ ਲੈ ਕੇ ਸੁਣਵਾਈ ਦੀ ਮਿਤੀ 4 ਅਗਸਤ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ: ਵੀਡੀਓ: ਸੰਜੇ ਰਾਉਤ ਨੇ ਘਰੋਂ ਨਿਕਲਣ ਤੋਂ ਪਹਿਲਾਂ ਛੂਹੇ ਮਾਂ ਦੇ ਪੈਰ, ਮਾਂ ਹੋਈ ਭਾਵੁਕ