ਗੁਰੂਗ੍ਰਾਮ: ਮਾਡਲ ਦਿਵਿਆ ਪਾਹੂਜਾ ਦੇ ਕਤਲ ਕੇਸ ਦਾ ਖੁਲਾਸਾ ਹੋਏ ਕਈ ਦਿਨ ਬੀਤ ਚੁੱਕੇ ਹਨ। ਮ੍ਰਿਤਕ ਦੇਹ ਦੇ ਨਿਪਟਾਰੇ ਲਈ ਵਰਤੀ ਗਈ ਬੀਐਮਡਬਲਯੂ ਕਾਰ ਵੀ ਕਾਫੀ ਸਮਾਂ ਪਹਿਲਾਂ ਪੰਜਾਬ ਦੇ ਪਟਿਆਲਾ ਤੋਂ ਪੁਲਿਸ ਨੇ ਬਰਾਮਦ ਕੀਤੀ ਹੈ ਪਰ ਗੈਂਗਸਟਰ ਦੀ ਗਰਲਫ੍ਰੈਂਡ ਕਹੀ ਜਾਂਦੀ ਦਿਵਿਆ ਦੀ ਲਾਸ਼ ਅਜੇ ਤੱਕ ਨਹੀਂ ਮਿਲੀ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਦੌਰਾਨ ਹੁਣ ਇੱਕ ਨਾਬਾਲਿਗ ਕੁੜੀ ਗੁਰੂਗ੍ਰਾਮ ਪੁਲਿਸ ਦੀ ਰਾਡਾਰ 'ਤੇ ਆ ਗਈ ਹੈ।
ਦਿਵਿਆ ਪਾਹੂਜਾ ਕਤਲ ਕੇਸ 'ਚ ਨਾਬਾਲਗ ਤੋਂ ਪੁੱਛਗਿੱਛ: ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਕੁੜੀ ਦਿੱਲੀ ਦੀ ਰਹਿਣ ਵਾਲੀ ਹੈ। ਪੁਲਿਸ ਹੁਣ ਮਾਡਲ ਦੀ ਹੱਤਿਆ ਦੇ ਮੁਲਜ਼ਮ ਅਭਿਜੀਤ ਦੇ ਨਾਲ ਇਸ ਨਾਬਾਲਿਗ ਤੋਂ ਪੁੱਛਗਿੱਛ ਕਰ ਰਹੀ ਹੈ। ਅੱਜ, ਮੁੱਖ ਮੁਲਜ਼ਮ ਅਭਿਜੀਤ ਅਤੇ ਨਾਬਾਲਗ ਨੂੰ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਦਫ਼ਤਰ ਲਿਜਾਇਆ ਗਿਆ ਅਤੇ ਮਾਡਲ ਦਿਵਿਆ ਪਾਹੂਜਾ ਕਤਲ ਕੇਸ ਬਾਰੇ ਯੋਜਨਾਬੱਧ ਤਰੀਕੇ ਨਾਲ ਪੁੱਛਗਿੱਛ ਕੀਤੀ ਗਈ। ਸੂਤਰਾਂ ਦੀ ਮੰਨੀਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਜਿਸ ਨਾਬਾਲਿਗ ਤੋਂ ਪੁੱਛਗਿੱਛ ਕਰ ਰਹੀ ਹੈ, ਉਹ ਪੂਰੇ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਭਿਜੀਤ ਦੀ ਪ੍ਰੇਮਿਕਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਡਲ ਦਿਵਿਆ ਪਾਹੂਜਾ ਦੇ ਕਤਲ ਵਾਲੀ ਰਾਤ ਨਾਬਾਲਗ ਵੀ ਹੋਟਲ ਪਹੁੰਚੀ ਸੀ ਅਤੇ ਉਸ ਨੇ ਹੋਟਲ 'ਚ ਦਿਵਿਆ ਪਾਹੂਜਾ ਦੀ ਲਾਸ਼ ਵੀ ਦੇਖੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ 'ਚ ਨਾਬਾਲਗ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
2 ਮੁਲਜ਼ਮ ਹੁਣ ਵੀ ਫਰਾਰ: ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਗੁਰੂਗ੍ਰਾਮ ਪੁਲਿਸ ਨੇ ਮਾਡਲ ਦਿਵਿਆ ਪਾਹੂਜਾ ਕਤਲ ਕਾਂਡ ਦੇ ਮੁੱਖ ਮੁੁਲਜ਼ਮ ਅਭਿਜੀਤ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ 5 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ ਹੈ। ਮੁਲਜ਼ਮਾਂ ਦਾ ਰਿਮਾਂਡ ਭਲਕੇ ਖ਼ਤਮ ਹੋਵੇਗਾ। ਅਜਿਹੇ 'ਚ ਪੁਲਿਸ ਭਲਕੇ ਅਦਾਲਤ ਤੋਂ ਰਿਮਾਂਡ ਵਧਾਉਣ ਦੀ ਮੰਗ ਕਰ ਸਕਦੀ ਹੈ। ਪੁਲੀਸ ਅਜੇ ਤੱਕ ਇਸ ਕਤਲ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ। ਪੁਲਿਸ ਮੁਲਜ਼ਮ ਬਲਰਾਜ ਦੀ ਭਾਲ ਕਰ ਰਹੀ ਹੈ ਕਿਉਂਕਿ ਬਲਰਾਜ ਗਿੱਲ ਉਹੀ ਮੁਲਜ਼ਮ ਹੈ ਜਿਸ ਨੇ ਆਪਣੇ ਸਾਥੀ ਰਵੀ ਬੰਗਾ ਨਾਲ ਮਿਲ ਕੇ ਦਿਵਿਆ ਦੀ ਲਾਸ਼ ਦਾ ਨਿਪਟਾਰਾ ਕੀਤਾ ਸੀ। ਇਸ ਲਈ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਕ੍ਰਾਈਮ ਟੀਮਾਂ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ।
- ਸੂਬੇ ਭਰ 'ਚ ਨਸ਼ੇ ਖਿਲਾਫ ਪੰਜਾਬ ਪੁਲਿਸ ਦਾ CASO ਸਰਚ ਅਭਿਆਨ, ਵੱਖ-ਵੱਖ ਥਾਵਾਂ 'ਤੇ ਹੋਈ ਚੈਕਿੰਗ
- ਸਿੱਧੂ ਦੇ ਤਲਖ਼ ਤੇਵਰ ਬਰਕਰਾਰ, ਕਿਹਾ- ਤੁਸੀਂ ਜਾਣਦੇ ਹੋ ਸਾਰਿਆਂ ਨੂੰ ਮੇਰੇ ਤੋਂ ਕੀ ਤਕਲੀਫ਼
- ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਕਾਂਗਰਸੀਆਂ ਨੇ ਦਿਖਾਈ ਇੱਕਜੁੱਟਤਾ
6 ਦਿਨ ਬਾਅਦ ਵੀ ਨਹੀਂ ਮਿਲੀ ਲਾਸ਼: ਤੁਹਾਨੂੰ ਦੱਸ ਦੇਈਏ ਕਿ ਮਾਡਲ ਦਿਵਿਆ ਪਾਹੂਜਾ ਦਾ ਗੁਰੂਗ੍ਰਾਮ ਦੇ ਇੱਕ ਹੋਟਲ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਪੂਰੇ ਕਤਲ ਦਾ ਸੀਸੀਟੀਵੀ ਰਾਹੀਂ ਪਰਦਾਫਾਸ਼ ਹੋਇਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜਾਬ ਦੇ ਪਟਿਆਲਾ ਤੋਂ ਬੀਐਮਡਬਲਯੂ ਕਾਰ ਵੀ ਬਰਾਮਦ ਕਰ ਲਈ ਸੀ ਪਰ ਕਤਲ ਦੇ 6 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਦਿਵਿਆ ਪਾਹੂਜਾ ਦੀ ਲਾਸ਼ ਬਰਾਮਦ ਨਹੀਂ ਕਰ ਸਕੀ ਹੈ। ਹਾਲਾਂਕਿ ਪੁਲਿਸ ਦੀਆਂ ਟੀਮਾਂ ਹਰਿਆਣਾ ਤੋਂ ਲੈ ਕੇ ਪੰਜਾਬ ਤੱਕ ਦੇ ਸਾਰੇ ਖੇਤਰਾਂ ਦੀ ਜਾਂਚ ਕਰ ਰਹੀਆਂ ਹਨ। ਹਰਿਆਣਾ ਅਤੇ ਪੰਜਾਬ ਵਿੱਚ ਅਜਿਹੀਆਂ ਕਈ ਨਹਿਰਾਂ ਹਨ, ਜਿੱਥੇ ਦਿਵਿਆ ਦੀ ਲਾਸ਼ ਨੂੰ ਸੁੱਟੇ ਜਾਣ ਦਾ ਸ਼ੱਕ ਹੈ।