ਨਵੀਂ ਦਿੱਲੀ: ਰਾਜਧਾਨੀ 'ਚ ਕੋਰੋਨਾ ਦੀ ਲਾਗ ਦੇ ਵੱਧਦੇ ਕਹਿਰ ਵਿੱਚ ਇੱਕ ਰਾਹਤ ਦੀ ਖ਼ਬਰ ਹੈ। ਅੱਜ ਤੋਂ, ਦਿੱਲੀ ਵਿੱਚ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਸੈਂਟਰ ਵਿੱਚ 300 ਬਿਸਤਰਿਆਂ ਦਾ ਇੱਕ ਹਸਪਤਾਲ ਸ਼ੁਰੂ ਹੋ ਰਿਹਾ ਹੈ। ਇਸ ਦੇ ਲਈ ਅਦਾਕਾਰ ਅਮਿਤਾਭ ਬੱਚਨ ਨੇ ਵੀ 2 ਕਰੋੜ ਰੁਪਏ ਵੀ ਦਿੱਤੇ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਨੇ ਕੋਵਿਡ ਸੈਂਟਰ ਵਿੱਚ 300 ਬੈੱਡ ਮੁਹੱਈਆ ਕਰਵਾਉਣ ਲਈ ਅਮਿਤਾਭ ਬੱਚਨ ਦੇ 2 ਕਰੋੜ ਰੁਪਏ ਦੇ ਯੋਗਦਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਮਿਤਾਭ ਬੱਚਨ ਨੇ ਸਿੱਖਾਂ ਨੂੰ ਮਹਾਨ ਕਿਹਾ ਹੈ।
ਇਹ ਵੀ ਪੜ੍ਹੋ:ਚੋਣਾਂ ਤੇ ਕੁੰਭ ਮੇਲੇ ‘ਚ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਦੇ ਇਲਜ਼ਾਮ, SC 'ਚ ਅੱਜ ਅਹਿਮ ਸੁਣਵਾਈ
ਮਹੱਤਵਪੂਰਣ ਗੱਲ ਇਹ ਹੈ ਕਿ ਦਿੱਲੀ ਵਿਚ ਵੱਧ ਰਹੇ ਕੋਰੋਨਾ ਸੰਕਰਮਣ ਦੇ ਵਿਚਕਾਰ, ਆਕਸੀਜਨ ਅਤੇ ਬਿਸਤਰੇ ਦੀ ਭਾਰੀ ਘਾਟ ਹੈ। ਨਿੱਜੀ ਤੋਂ ਲੈ ਕੇ ਸਰਕਾਰੀ ਹਸਪਤਾਲ ਵਿੱਚ ਥਾਂ ਨਹੀਂ ਹੈ। ਪਾਰਕਾਂ, ਸਕੂਲਾਂ, ਮੰਦਰਾਂ ਤੇ ਗੁਰਦੁਆਰਾ ਵਿੱਚ ਅਸਥਾਈ ਹਸਪਤਾਲ ਖੋਲੇ ਗਏ ਹਨ ਪਰ ਉਹ ਨਾਕਾਫੀ ਹਨ। ਅਜਿਹੇ ਵਿੱਚ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਵਿੱਚ 300 ਬੈੱਡ ਦਾ ਹਸਪਤਾਲ ਸ਼ੁਰੂ ਹੋਣ ਨਾਲ ਥੋੜੀ ਰਾਹਤ ਮਿਲੇਗੀ।