ETV Bharat / bharat

ਅਨੋਖੀ ਕਲਾ ਦੇ ਮਾਲਕ ਪ੍ਰਸਿੱਧ ਮੂਰਤੀਕਾਰ ਗੁਰੂ ਰਘੂਨਾਥ ਮਹਾਪਾਤਰ - ਪ੍ਰਸਿੱਧ ਮੂਰਤੀਕਾਰ ਗੁਰੂ ਰਘੂਨਾਥ ਮਹਾਪਾਤਰ

ਓਡੀਸ਼ਾ ਸੂਬਾ ਅਨੋਖੀ ਕਲਾ, ਮੂਰਤੀਕਲਾ ਤੇ ਸੰਸਕ੍ਰਿਤੀ ਦੀ ਧਰਤੀ ਹੈ ਤੇ ਪ੍ਰਸਿੱਧ ਮੂਰਤੀਕਾਰ ਮਰਹੂਮ ਗੁਰੂ ਰਘੂਨਾਥ ਮਹਾਪਾਤਰ ਨੇ ਸੂਬੇ ਦੇ ਇਸ ਅਨੋਖੇ ਖਜ਼ਾਨੇ ਦੀ ਰੱਖਿਆ ਦੇ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ। ਮੰਦਰ ਨਗਰੀ ਪੁਰੀ ਤੋਂ ਲੈ ਕੇ ਸੁਦੂਰ ਯੁਰੋਪ 'ਚ ਪੈਰਿਸ ਤੱਕ,ਹਰ ਥਾਂ ਉਨ੍ਹਾਂ ਨੇ ਆਪਣੇ ਅੱਦਭੁਤ ਮੂਰਤੀਕਲਾ ਦਾ ਅਨੂੰਠਾ ਚਿੱਤਰਨ ਛੱਡਿਆ ਹੈ। ਪੱਥਰਾਂ ਦੇ ਟੁੱਕੜਿਆਂ ਨੂੰ ਤਰਾਸ਼ਨ ਦਾ ਉਨ੍ਹਾਂ ਦਾ ਕਲਾਤਮਕ ਕੰਮ ਮਹਿਜ਼ ਓਡੀਸ਼ਾ ਤੱਕ ਹੀ ਸੀਮਤ ਨਹੀਂ ਸੀ ਬਲਕਿ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਦੋਹਾਂ ਥਾਵਾਂ 'ਤੇ ਮਾਣ ਦਵਾਇਆ।

ਪ੍ਰਸਿੱਧ ਮੂਰਤੀਕਾਰ ਗੁਰੂ  ਰਘੂਨਾਥ ਮਹਾਪਾਤਰ
ਪ੍ਰਸਿੱਧ ਮੂਰਤੀਕਾਰ ਗੁਰੂ ਰਘੂਨਾਥ ਮਹਾਪਾਤਰ
author img

By

Published : Jun 23, 2021, 6:24 AM IST

ਓਡੀਸ਼ਾ : ਓਤਕਲ ਯਾਨੀ ਕਿ ਅੱਜ ਦਾ ਓਡੀਸ਼ਾ ਸੂਬਾ ਅਨੋਖੀ ਕਲਾ, ਮੂਰਤੀਕਲਾ ਤੇ ਸੰਸਕ੍ਰਿਤੀ ਦੀ ਧਰਤੀ ਹੈ ਤੇ ਪ੍ਰਸਿੱਧ ਮੂਰਤੀਕਾਰ ਮਰਹੂਮ ਗੁਰੂ ਰਘੂਨਾਥ ਮਹਾਪਾਤਰ ਨੇ ਸੂਬੇ ਦੇ ਇਸ ਅਨੋਖੇ ਖਜ਼ਾਨੇ ਦੀ ਰੱਖਿਆ ਦੇ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ। ਮੰਦਰ ਨਗਰੀ ਪੁਰੀ ਤੋਂ ਲੈ ਕੇ ਸੁਦੂਰ ਯੁਰੋਪ 'ਚ ਪੈਰਿਸ ਤੱਕ,ਹਰ ਥਾਂ ਉਨ੍ਹਾਂ ਨੇ ਆਪਣੇ ਅੱਦਭੁਤ ਮੂਰਤੀਕਲਾ ਦਾ ਅਨੂੰਠਾ ਚਿੱਤਰਨ ਛੱਡਿਆ ਹੈ। ਪੱਥਰਾਂ ਦੇ ਟੁੱਕੜਿਆਂ ਨੂੰ ਤਰਾਸ਼ਨ ਦਾ ਉਨ੍ਹਾਂ ਦਾ ਕਲਾਤਮਕ ਕੰਮ ਮਹਿਜ਼ ਓਡੀਸ਼ਾ ਤੱਕ ਹੀ ਸੀਮਤ ਨਹੀਂ ਸੀ ਬਲਕਿ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਦੋਹਾਂ ਥਾਵਾਂ 'ਤੇ ਮਾਣ ਦਵਾਇਆ। ਮਸ਼ਹੂਰ ਮੂਰਤੀਕਾਰ ਮਰਹੂਮ ਰਘੁਨਾਥ ਮਹਾਪਾਤਰ ਨੇ ਪੂਰੀ ਦੁਨੀਆ 'ਚ ਓਡੀਸ਼ਾ ਦੀ ਸ਼ਾਨਦਾਰ ਮੂਰਤੀਕਲਾ ਦੀ ਇੱਕ ਅਮਿੱਟ ਛਾਪ ਛੱਡੀ ਹੈ। ਇਸ ਖੇਤਰ 'ਚ ਉਨ੍ਹਾਂ ਦੀਆਂ ਉਪਲਬਧੀਆਂ ਨੇ ਓਡੀਆ ਸਭਿਆਚਾਰ ਤੇ ਓਡੀਸ਼ਾ ਦੇ ਲੋਕਾਂ ਨੂੰ ਪੂਰੀ ਦੁਨੀਆ 'ਚ ਵਿਸ਼ੇਸ਼ ਪਛਾਣ ਦਿਲਾਈ ਹੈ।

ਪ੍ਰਸਿੱਧ ਮੂਰਤੀਕਾਰ ਗੁਰੂ ਰਘੂਨਾਥ ਮਹਾਪਾਤਰ

ਬੇਜਾਨ ਪੱਥਰਾਂ 'ਚ ਜਾਨ ਪਾਉਣ ਦੀ ਕਲਾ ਨੇ ਦਿੱਤੀ ਪਛਾਣ

ਮਰਹੂਮ ਰਘੁਨਾਥ ਦੀ ਕਲਾਤਮਕ ਮੂਰਤੀਕਲਾ,ਓਡੀਸ਼ਾ ਦੀ ਅਨੋਖੀ ਕਲਾ, ਵਾਸਤੂ ਕਲਾ, ਸਭਿਆਚਾਰ, ਪਰੰਪਰਾ, ਸੰਗੀਤ, ਲੋਕ ਨਾਚ,ਪਹਿਰਾਵੇ ਤੇ ਸਜਾਵਟ ਸ਼ੈਲੀ ਦਾ ਸਵਾਦ ਦਿੰਦੀ ਹੈ। ਉਹ ਬੇਜਾਨ ਪੱਥਰਾਂ ਨੂੰ ਵੀ ਜੀਵਤ ਹੋਣ ਦਾ ਅਹਿਸਾਸ ਦਿੰਦੇ ਸਨ। ਉਨ੍ਹਾਂ ਦੀਆਂ ਉਂਗਲਾਂ ਦੇ ਛੂਹਣ 'ਤੇ, ਬੇਜਾਨ ਪੱਥਰ ਨਾ ਮਹਿਜ਼ ਬੋਲਦੇ ਸਨ, ਬਲਕਿ ਕਵਿਤਾ ਵਿੱਚ ਬਦਲ ਜਾਂਦੇ ਸਨ ਤੇ ਇੱਕ ਕਹਾਣੀ ਕਹਿੰਦੇ ਸਨ। ਉਹ ਮੂਰਤੀਕਲਾ ਦੀ ਦੁਨੀਆ 'ਚ ਹਮੇਸ਼ਾ ਚਮਕਣ ਵਾਲੇ ਸੂਰਜ ਵਾਂਗ ਹਨ। ਮਰਹੂਮ ਰਘੁਨਾਥ ਮਹਾਪਾਤਰ ਓਡੀਆ ਦੇ ਪਹਿਲੀ ਕਲਾਕਾਰ ਸਨ ਜਿਨ੍ਹਾਂ ਤਿੰਨੋਂ 'ਪਦਮ' ਪੁਰਸਕਾਰ ਹਾਸਲ ਕੀਤੇ ਸਨ। ਉਹ ਰਾਜ ਸਭਾ ਦਾ ਨਾਮਜ਼ਦ ਮੈਂਬਰ ਸਨ। ਪਿਛਲੇ ਮਹੀਨੇ ਕੋਰੋਨਾ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਰਿਵਾਰ ਦਾ ਦੁੱਖ ਉਦੋਂ ਹੋਰ ਵੱਧ ਗਿਆ ਜਦੋਂ ਕੁੱਝ ਦਿਨਾਂ ਵਿੱਚ ਹੀ ਉਨ੍ਹਾਂ ਦੇ ਦੋ ਬੇਟਿਆਂ ਦੀ ਮੌਤ ਵੀ ਇਸੇ ਕਾਰਨ ਹੋ ਗਈ।

ਸਵਰਗਵਾਸੀ ਮੋਹਪਾਤਰ ਬਹੁਤ ਸਾਰੀਆਂ ਮੂਰਤੀਆਂ ਦਾ ਨਿਰਮਾਤਾ ਵੀ ਸਨ। ਬਾਲਾਸੋਰ 'ਚ ਨਿਰਮਤ ਪੁਰੀ ਦੇ ਸ੍ਰੀ ਜਗਨਨਾਥ ਮੰਦਰ ਦੀ ਪ੍ਰਤੀਕ੍ਰਿਤੀ ਦੇ ਨਾਲ-ਨਾਲ ਉਨ੍ਹਾਂ ਨੇ ਦੇਸ਼-ਵਿਦੇਸ਼ 'ਚ ਵੱਖ-ਵੱਖ ਥਾਵਾਂ ਉੱਤੇ ਬਣੇ 14 ਸ਼ਾਨਦਾਰ ਮੰਦਰਾਂ ਤੇ ਮੂਰਤੀ ਕਲਾ ਦੇ ਕਈ ਅਨੂਠੇ ਕੰਮ, ਪੱਥਰ 'ਤੇ ਉਨ੍ਹਾਂ ਦੀ ਕਲਾਤਮਕ ਰਚਨਾਵਾਂ ਦੇ ਗਵਾਹ ਹਨ।

ਮੋਹਪਾਤਰ ਦੀਆਂ ਵਿਸ਼ੇਸ਼ ਕਲਾਤਮਕ ਰਚਨਾਵਾਂ

ਸੰਸਦ ਦੇ ਕੇਂਦਰੀ ਹਾਲ 'ਚ ਲਕੜ ਨਾਲ ਬਣੀ ਸੂਰਯ ਨਾਰਾਇਣ ਦੀ ਛੇ ਫੁੱਟ ਉੱਚੀ ਮੂਰਤੀ ਤੇ ਪੈਰਿਸ 'ਚ ਬੁੱਧ ਮੰਦਰ 'ਚ ਮੌਜੂਦ ਭਗਵਾਨ ਬੁੱਧ ਦੀ ਮੂਰਤੀ ਉਨ੍ਹਾਂ ਦੀ ਮੂਰਤੀਕਲਾ ਕੰਮ ਦੀ ਗਵਾਹੀ ਦਿੰਦੇ ਹਨ। ਉਨ੍ਹਾਂ ਦੀ ਮੂਰਤੀਕਲਾ ਪਾਂਡੂਲਿਪੀ 'ਚ ਨਵੀਂ ਦਿੱਲੀ ਦੇ ਅਸ਼ੋਕ ਹੋਟਲ 'ਚ ਸਥਿਤ ਪ੍ਰਸਿੱਧ ਕੋਰਣਾਂਕ ਮੰਦਰ ਦੇ ਰੱਥ ਦੇ 14 ਫੀਟ ਉੱਚੇ ਪਹੀਏ, ਨਵੀਂ ਸ਼ੈਲੀ 'ਚ ਅਕਸ਼ਰਧਾਮ ਮੰਦਰ ਦਾ ਨਿਰਮਾਣ, ਸੂਰਯ ਨਰਾਇਣ ਮੰਦਰ ਦੀ ਪ੍ਰਤੀਕ੍ਰਿਤੀ, ਲੱਦਾਖ 'ਚ ਸਥਿਤ 20 ਫੀਟ ਉਚਾਈ ਦੇ ਤਿੰਨ ਬੌਧ ਮੰਦਰ ਜਿਵੇਂ ਕਾਰਜਾਂ ਦਾ ਉਲੇਖ ਕੀਤਾ ਜਾ ਸਕਦਾ ਹੈ। ਜਾਪਾਨ 'ਚ 15 ਫੀਟ ਉੱਚਾ ਅਸ਼ੋਕ ਥੰਮ, ਅੰਤਰ ਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਦੇਸ਼-ਦੁਨੀਆ ਦੇ ਦਰਸ਼ਕ ਜਦੋਂ ਉਨ੍ਹਾਂ ਦੀ ਮੂਰਤੀਕਲਾ ਦੀਆਂ ਸ਼ਾਨਦਾਰ ਰਚਨਾਵਾਂ ਨੂੰ ਵੇਖਦੇ ਹਨ ਤਾਂ ਉਹ ਵੇਖਦੇ ਹੀ ਰਹਿ ਜਾਂਦੇ ਹਨ। ਚਿੱਟੇ ਗ੍ਰੇਨਾਈਟ 'ਧੌਲਪੁਰੀ' ਪੱਥਰ ਦਾ ਬਣਿਆ ਦੀਵਾ ਜੋ ਕਿ ਦਿੱਲੀ ਵਿਖੇ ਪ੍ਰਧਾਨ ਮੰਤਰੀ ਦਫ਼ਤਰ 'ਚ ਰੱਖਿਆ ਗਿਆ ਹੈ, ਉਨ੍ਹਾਂ ਦੇ ਸ਼ਾਨਦਾਰ ਤੇ ਮਨਮੋਹਕ ਕਲਾਤਮਕ ਰਚਨਾ ਦੀ ਵਿਸ਼ੇਸ਼ ਮਹੱਤਤਾ ਦਰਸਾਉਂਦਾ ਹੈ।

ਓਡੀਆ ਸਭਿਆਚਾਰ ਦੀ ਝਲਕ

ਇਸੇ ਤਰ੍ਹਾਂ ਬਾਲਾਸੌਰ ਦਾ ਇਮਾਮੀ ਜਗਨਨਾਥ ਮੰਦਰ, ਭੁਵਨੇਸ਼ਵਰ ਨੇੜੇ ਧੌਲੀ ਪਹਾੜੀ ਵਿਖੇ ਭਗਵਾਨ ਬੁੱਧ ਮੰਦਰ ਦੀਆਂ ਦੋ ਪ੍ਰਤੀਕ੍ਰਿਤੀਆਂ, ਕਟਕ ਦੇ ਬਾਰਾਬਤੀ ਸਟੇਡੀਅਮ ਨੇੜੇ ਕੋਰਨਾਕ ਮੰਦਰ ਦੀ 12 ਫੁੱਟ ਉੱਚੀ ਘੋੜੇ ਵਰਗੀ ਪ੍ਰਤੀਕ੍ਰਿਤੀ, ਨਵੇਂ ਹਵਾਈ ਅੱਡੇ ਵਿੱਚ ਸਥਿਤ ਕੋਰਨਾਕ ਮੰਦਰ ਵਾਂਗ ਰਥ ਦੇ 16 ਪਹੀਏ, ਪੱਛਮੀ ਓਡੀਸ਼ਾ ਦੇ ਟਿੱਟਲਾਗੜ੍ਹ, ਭੁਵਨੇਸ਼ਵਰ ਵਿਖੇ ਟਰਮੀਨਲ ਤਿੰਨ ਮੰਦਰ, ਜਿਨ੍ਹਾਂ ਦੀ ਉਚਾਈ 70 ਫੁੱਟ ਹੈ, ਇਹ ਸਭ ਮਰਹੂਮ ਰਘੁਨਾਥ ਦੇ ਸ਼ਾਨਦਾਰ ਯੋਗਦਾਨ ਬਾਰੇ ਦੱਸਦੇ ਹਨ।

ਇਹ ਕਲਾਤਮਕ ਰਚਨਾਵਾਂ ਓਡੀਸ਼ਾ ਦੇ ਕਲਾ-ਸਭਿਆਚਾਰ ਦੀ ਵਿਸ਼ੇਸ਼ਤਾ ਵੱਲ ਇਸ਼ਾਰਾ ਵੀ ਕਰਦੀਆਂ ਹਨ।ਹਾਲਾਂਕਿ, ਉਨ੍ਹਾਂ ਦਾ ਸੁਪਨਾ ਮਸ਼ਹੂਰ ਕੌਨਾਰਕ ਮੰਦਰ ਦੀ ਤਰ੍ਹਾਂ ਇੱਕ ਹੋਰ ਮੰਦਰ ਬਣਾਉਣ ਅਤੇ ਨਵੇਂ ਸੰਸਦ ਭਵਨ ਵਿਖੇ ਆਪਣਾ ਹੱਥ ਅਜ਼ਮਾਉਣ ਦਾ ਸੁਪਨਾ ਉਨ੍ਹਾਂ ਦੀ ਅਚਾਨਕ ਮੌਤ ਦੇ ਕਾਰਨ ਅਧੂਰਾ ਹੀ ਰਹਿ ਗਿਆ। ਰਵਾਇਤੀ ਕਲਾ ਕਾਰਜਾਂ ਦੇ ਵਿਸ਼ਵ ਪ੍ਰਸਿੱਧ ਤੇ ਵਿਲੱਖਣ ਮੂਰਤੀਕਾਰ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੇ ਪਿੱਛੇ ਪੱਥਰਾਂ 'ਤੇ ਸ਼ਾਨਦਾਰ ਅਤੇ ਮਨਮੋਹਕ ਮੂਰਤੀਆਂ ਹਨ, ਉਨ੍ਹਾਂ ਦੇ ਕਲਾਤਮਕ ਕਾਰਜ ਯੁਗਾਂ ਤੱਕ ਅਮਰ ਰਹਿਣਗੇ। ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.