ਗੁਰਦਾਸਪੁਰ:ਸਾਕਾ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ ( 100 ਸਾਲ ) ਮੌਕੇ ਪਿੰਡ ਗੋਧਰਪੁਰ ਵਿਖੇ ਗੁਰਮੀਤ ਸਮਾਗਮ ਕਰਵਾਏ ਜਾ ਰਹੇ ਹਨ। ਐਸਜੀਪੀਸੀ ਵਲੋਂ ਅੱਜ ਇਥੇ ਵਿਸ਼ਾਲ ਇਸਤਰੀ ਗੁਰਮੀਤ ਸੰਮੇਲਨ ਕਰਵਾਇਆ ਗਿਆ | ਜਿਸ ਚ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਸਿੱਖ ਇਸਤਰੀਆਂ ਅਤੇ ਕੀਰਤਨੀ ਜਥੇ ਸ਼ਾਮਿਲ ਹੋਏ ਅਤੇ ਸ਼ਹੀਦਾਂ ਦੀਆ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ |
ਇਸ ਦੇ ਨਾਲ ਹੀ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਇਸ ਗੁਰਮੀਤ ਸਮਾਗਮ ਚ ਸ਼ਮੂਲੀਅਤ ਕੀਤੀ ਗਈ। ਜਿਥੇ ਉਹਨਾਂ ਇਸ ਸਾਕੇ ਦੇ ਇਤਿਹਾਸ ਬਾਰੇ ਦੱਸਿਆ ਉਥੇ ਹੀ ਉਹਨਾਂ ਕੇਂਦਰ ਸਰਕਾਰ ਵਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਨੂੰ ਇਜਾਜ਼ਤ ਨਾ ਦੇਣ ਤੇ ਇਕ ਵਾਰ ਫਿਰ ਸਵਾਲ ਚੁੱਕੇ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਇੱਕ ਦਿਨ ਰਹਿ ਚੁੱਕਾ ਹੈ, ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ ਅਤੇ ਇਤਿਹਾਸ ਦੀਆ ਪੁਸਤਕਾਂ ਵੀ ਭੇਜੀਆਂ ਹਨ ਪਰ ਕੋਈ ਜਵਾਬ ਨਹੀਂ ਆਇਆ ਅਤੇ ਆਸ ਵੀ ਕੋਈ ਨਹੀਂ ਹੈ | ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿੰਡ ਗੋਧਰਪੁਰ ਵਿਖੇ ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਉਪਰੰਤ ਸ਼ਾਮ ਵੇਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦੀਵਾਨ ਸਜਾਏ ਜਾਣਗੇ ਅਤੇ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਦੀ ਅਰਦਾਸ ਕੀਤੀ ਜਾਵੇਗੀ |