ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਕਾਰਨ ਮੁਲਤਵੀ ਕੀਤੀ ਗਈ ਗੁਰਦੁਆਰਾ ਕਮੇਟੀ ਦੀਆਂ ਚੋਣਾਂ 22 ਅਗਸਤ ਨੂੰ ਹੋਣ ਜਾ ਰਹੀਆਂ ਹਨ। ਇਸ ਸਬੰਧੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੋਰੋਨਾ ਦੇ ਮੱਦੇਨਜ਼ਰ ਉਮੀਦਵਾਰਾਂ ਦੇ ਸਮਰਥਕਾਂ ਦੀ ਗਿਣਤੀ ਨੂੰ ਲੈ ਕੇ ਚੋਣ ਪ੍ਰਚਾਰ ਦੇ ਤਰੀਕੇ ਬਾਰੇ ਸਲਾਹ, ਸੁਝਾਅ ਅਤੇ ਆਦੇਸ਼ ਦਿੱਤੇ ਗਏ ਹਨ।
31 ਮਾਰਚ ਨੂੰ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਗਈ ਸੀ। ਪਹਿਲਾਂ ਚੋਣ 25 ਅਪ੍ਰੈਲ ਨੂੰ ਹੋਣੀਆਂ ਤੈਅ ਹੋਈਆ ਸੀ ਪਰ ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ। ਹੁਣ ਜਦੋਂ ਚੋਣਾਂ 22 ਅਗਸਤ ਨੂੰ ਹੋਣੀਆਂ ਹਨ, ਉਮੀਦਵਾਰ 20 ਅਗਸਤ ਨੂੰ ਸ਼ਾਮ 5:00 ਵਜੇ ਤੱਕ ਪ੍ਰਚਾਰ ਕਰ ਸਕਦੇ ਹਨ। ਹਾਲਾਂਕਿ, ਇਸ ਦੌਰਾਨ, ਉਨ੍ਹਾਂ ਨੂੰ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਅਤੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੁਆਰਾ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ।
- ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਡੀ ਗਿਣਤੀ ਵਿੱਚ ਸ਼ਾਮਲ ਨਾ ਹੋਣ ਅਤੇ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਰੋਡ ਸ਼ੋਅ ਨਾ ਕਰਨ। ਇਹ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਦੇ ਹੁਕਮਾਂ ਦੀ ਉਲੰਘਣਾ ਹੋਵੇਗੀ।
- ਵੋਟਰਾਂ ਨੂੰ ਮਿਲਣ ਲਈ ਉਮੀਦਵਾਰਾਂ ਨੂੰ ਨਿੱਜੀ ਤੌਰ 'ਤੇ ਪੈਦਲ ਮਿਲਣ ਦੀ ਸਲਾਹ ਦਿੱਤੀ ਗਈ ਹੈ।
- ਲੋਕਾਂ ਦੇ ਘਰਾਂ ਤੱਕ ਜਾਣ ਦੇ ਸਮੇਂ ਵੀ ਉਮੀਦਵਾਰਾਂ ਨੂੰ ਘੱਟੋ ਘੱਟ ਸਮਰਥਕਾਂ ਨਾਲ ਲੈ ਕੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
- ਉਮੀਦਵਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਵੋਟਰਾਂ ਨੂੰ ਮਿਲਣ ਵੇਲੇ ਹੱਥ ਨਾ ਮਿਲਾਉਣ ਅਤੇ ਮਾਸਕ ਪਾ ਕੇ ਰੱਖਣ।
- ਪ੍ਰਚਾਰ ਲਈ ਵਰਤੇ ਜਾਣ ਵਾਲੇ ਵਾਹਨਾਂ ਦੀ ਵੱਧ ਤੋਂ ਵੱਧ 5 ਸੀਟਾਂ ਹੋਣੀਆਂ ਚਾਹੀਦੀਆਂ ਹਨ। ਇਸ ਵਿੱਚ ਵੀ ਵੱਧ ਤੋਂ ਵੱਧ ਦੋ ਤੋਂ ਤਿੰਨ ਲੋਕ ਬੈਠ ਸਕਦੇ ਹਨ। ਚੋਣ ਡਾਇਰੈਕਟੋਰੇਟ ਦਾ ਕਹਿਣਾ ਹੈ ਕਿ ਵਾਹਨ ਦੀਆਂ ਖਿੜਕੀਆਂ ਖੁੱਲ੍ਹੀਆਂ ਰਹਿਣਗੀਆਂ ਅਤੇ ਸਾਰੇ ਯਾਤਰੀ ਮਾਸਕ ਪਾ ਕੇ ਬੈਠਣਗੇ।
- ਸਾਰੇ ਉਮੀਦਵਾਰਾਂ ਨੂੰ ਘੱਟੋ ਘੱਟ ਪੋਲਿੰਗ ਏਜੰਟ ਨਿਯੁਕਤ ਕਰਨ ਦੀ ਸਲਾਹ ਦਿੱਤੀ ਗਈ ਹੈ।
ਦੱਸਿਆ ਗਿਆ ਕਿ ਚੋਣਾਂ ਲਈ ਸਿਖਲਾਈ ਦੀ ਰਣਨੀਤੀ ਬਦਲ ਦਿੱਤੀ ਗਈ ਹੈ। ਇੱਥੇ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਡੀਓ-ਵਿਜ਼ੁਅਲ ਅਤੇ ਪ੍ਰਿੰਟਿਡ ਮਾਧਿਅਮ ਰਾਹੀਂ ਸਮੱਗਰੀ ਉਪਲਬਧ ਕਰਵਾਈ ਜਾ ਰਹੀ ਹੈ। ਇੱਥੇ ਕਰਮਚਾਰੀਆਂ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਜ਼ੂਮ ਮੀਟਿੰਗ ਅਤੇ ਲਾਈਵ ਕਾਸਟਿੰਗ ਆਦਿ ਦੀ ਸਹਾਇਤਾ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ।
ਇਹ ਵੀ ਪੜੋ: ਫਿਟ ਇੰਡੀਆ ਫਰੀਡਮ ਰਨ 2.0 ਨੂੰ ਅਟਾਰੀ-ਵਾਹਗਾ ਸਰਹੱਦ ਤੋਂ ਕੀਤਾ ਰਵਾਨਾ