ETV Bharat / bharat

ਗੁਜਰਾਤ 'ਚ ਅੱਠ ਸੋ ਕਿਲੋ ਡਰੱਗ ਬਰਾਮਦ, ਜਾਂਚ ਜਾਰੀ

ਐਨ.ਸੀ.ਬੀ ਅਤੇ ਨੇਵੀ ਵਲੋਂ ਸਾਂਝੇ ਅਪਰੇਸ਼ਨ ਦੌਰਾਨ ਨਸ਼ਾ ਤਸਕਰੀ 'ਚ ਵੱਡੀ ਬਰਾਮਦਗੀ ਕੀਤੀ ਹੈ। ਗੁਜਰਾਤ 'ਚ ਅੱਠ ਸੋ ਕਿਲੋਂ ਡਰੱਗ ਬਰਾਮਦ ਹੋਈ ਹੈ।

author img

By

Published : Feb 12, 2022, 7:57 PM IST

Updated : Feb 12, 2022, 9:15 PM IST

drugs seized
drugs seized

ਗੁਜਰਾਤ : ਭਾਰਤ ਦੇ ਪੰਜ ਸੂਬਿਆਂ 'ਚ ਚੋਣਾਂ ਹੋਣ ਜਾ ਰਹੀਆਂ ਹਨ। ਇਸ ਲਈ ਚੋਣ ਕਮਿਸ਼ਨ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਪੁਰੀ ਤਰ੍ਹਾਂ ਚੌਕਸ ਹੈ। ਜਿਸ ਦੇ ਚੱਲਦਿਆਂ ਨਸ਼ਾ ਤਸਕਰੀ 'ਤੇ ਵੀ ਵੱਡੀ ਨਜ਼ਰ ਰੱਖੀ ਜਾ ਰਹੀ ਹੈ।

ਉਥੇ ਹੀ ਅਰਬ ਸਾਗਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਦੇ ਮੱਦੇਨਜ਼ਰ NCB ਅਤੇ ਭਾਰਤੀ ਜਲ ਸੈਨਾ ਨੇ ਇੱਕ ਸੰਯੁਕਤ ਆਪ੍ਰੇਸ਼ਨ (NCB and Indian Navy Joint Operation) ਚਲਾਇਆ। ਇਸ ਕਾਰਵਾਈ ਦੌਰਾਨ 800 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਗੁਰਜਰਾਤ 'ਚ ਐਨ.ਸੀ.ਬੀ ਅਤੇ ਨੇਵੀ ਵਲੋਂ ਸਾਂਝਾ ਅਪਰੇਸ਼ਨ ਕੀਤਾ ਗਿਆ ਹੈ। ਐਨ.ਸੀ.ਬੀ ਅਤੇ ਨੇਵੀ ਵਲੋਂ ਬਰਾਮਦ ਕੀਤੀ ਗਈ ਡਰੱਗ ਦੀ ਕੌਮਾਂਤਰੀ ਪੱਧਰ 'ਤੇ ਕੀਮਤ 2 ਹਜ਼ਾਰ ਕਰੋੜ ਦੇ ਕਰੀਬ ਮੰਨੀ ਜਾ ਰਹੀ ਹੈ।

ਅਰਬ ਸਾਗਰ ਤੋਂ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਦੀ ਇਹ ਪਹਿਲੀ ਕਾਰਵਾਈ

ਐਨਸੀਬੀ ਅਤੇ ਭਾਰਤੀ ਜਲ ਸੈਨਾ ਦੇ ਸਾਂਝੇ ਆਪਰੇਸ਼ਨ ਰਾਹੀਂ ਅਰਬ ਸਾਗਰ ਵਿੱਚੋਂ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਨ ਦਾ ਇਹ ਪਹਿਲਾ ਆਪ੍ਰੇਸ਼ਨ ਹੈ। ਅਰਬ ਸਾਗਰ ਵਿੱਚ ਇਸ ਆਪਰੇਸ਼ਨ ਦੀ ਨੇੜਿਓਂ ਨਜ਼ਰ ਰੱਖੀ ਗਈ ਸੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਇਨਪੁਟ ਮਿਲਣ ਤੋਂ ਬਾਅਦ ਐਨਸੀਬੀ ਨੇ ਨੇਵਲ ਇੰਟੈਲੀਜੈਂਸ ਯੂਨਿਟ ਦੇ ਨਾਲ ਇੱਕ ਵੱਡਾ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ ਸੀ।

ਨਸ਼ੀਲੇ ਪਦਾਰਥਾਂ ਦੀ ਕੀਮਤ 2,000 ਕਰੋੜ ਰੁਪਏ ਤੋਂ ਵੱਧ

ਐਨਸੀਬੀ ਹੈੱਡਕੁਆਰਟਰ ਦੀ ਸਪੈਸ਼ਲ ਯੂਨਿਟ ਇਨ੍ਹਾਂ ਨਸ਼ੀਲੇ ਪਦਾਰਥਾਂ ਬਾਰੇ ਜਾਣਕਾਰੀ ਲਈ ਲਗਾਤਾਰ ਨਜ਼ਰ ਰੱਖ ਰਹੀ ਸੀ ਅਤੇ ਨੇਵਲ ਫੋਰਸ ਦੇ ਨਾਲ ਮਿਲ ਕੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ। ਨਸ਼ਿਆਂ ਦੀ ਅੰਤਰਰਾਸ਼ਟਰੀ ਕੀਮਤ 2000 ਕਰੋੜ ਤੋਂ ਵੱਧ ਹੈ। ਪਹਿਲੀ ਵਾਰ ਕਿਸੇ ਗੁਆਂਢੀ ਦੇਸ਼ ਤੋਂ ਸਮੁੰਦਰੀ ਰਸਤੇ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਿਆ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਯੂਨੀਅਨ ਦੇ ਧੱਕੇ ਚੜ੍ਹਿਆ CM ਚੰਨੀ ਖਿਲਾਫ਼ ਭਦੌੜ ਤੋਂ ਚੋਣ ਲੜ ਰਿਹਾ ਆਪ ਉਮੀਦਵਾਰ !

Last Updated : Feb 12, 2022, 9:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.