ਅਹਿਮਦਾਬਾਦ: ਗੁਜਰਾਤ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ (State Consumer Dispute Resolution Commission) ਨੇ ਇੱਕ ਹਸਪਤਾਲ ਨੂੰ ਭਾਰੀ ਜੁਰਮਾਨਾ ਲਗਾਇਆ ਹੈ। ਇਸ ਮਾਮਲੇ 'ਚ ਹਸਪਤਾਲ 'ਤੇ ਲਾਪਰਵਾਹੀ ਦਾ ਇਲਜ਼ਾਮ ਲਾਇਆ ਗਿਆ ਹੈ। ਹਸਪਤਾਲ ਨੂੰ ਮਰੀਜ਼ ਦੇ ਰਿਸ਼ਤੇਦਾਰ ਨੂੰ 11.23 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਗਏ ਹਨ।
ਇੱਕ ਨਿਜੀ ਅਖ਼ਬਾਰ ਦੀ ਰਿਪੋਰਟ ਦੇ ਅਨੁਸਾਰ ਬਾਲਸੀਨੌਰ ਦੇ ਕੇਐਮਜੀ ਜਨਰਲ ਹਸਪਤਾਲ (Balasinor KMG General Hospital) ਵਿੱਚ ਇੱਕ ਮਰੀਜ਼ ਦੇ ਗੁਰਦੇ ਦੀ ਪੱਥਰੀ ਕੱਢਣ ਦੇ ਆਪਰੇਸ਼ਨ ਦੇ ਦੌਰਾਨ ਡਾਕਟਰਾਂ ਨੇ ਮਰੀਜ਼ ਦਾ ਇੱਕ ਗੁਰਦਾ ਹੀ ਕੱਢ ਦਿੱਤਾ। ਜਾਣਕਾਰੀ ਅਨੁਸਾਰ ਗੁਰਦਾ ਕੱਢੇ ਜਾਣ ਦੇ ਚਾਰ ਮਹੀਨੇ ਬਾਅਦ ਮਰੀਜ਼ ਦੀ ਮੌਤ ਹੋ ਗਈ।
ਹੁਣ ਮਰੀਜ਼ ਦੇ ਰਿਸ਼ਤੇਦਾਰ ਨੂੰ 11.23 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਗੁਜਰਾਤ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ (State Consumer Dispute Resolution Commission) ਨੇ ਇਹ ਆਦੇਸ਼ ਦਿੱਤਾ ਹੈ।
ਇਹ ਵੀ ਪੜੋ: ਮਾਸਕੋ ‘ਚ ਅਫ਼ਗਾਨਿਸਤਾਨ ਸਬੰਧੀ ਮੰਥਨ, ਅਹਿਮ ਭੂਮਿਕਾ ਨਿਭਾ ਸਕਦੈ ਭਾਰਤ