ETV Bharat / bharat

ਗੁਜਰਾਤ ATS ਨੇ 120 ਕਿਲੋਗ੍ਰਾਮ ਡਰੱਗ ਕੀਤੀ ਜ਼ਬਤ, 4 ਤਸਕਰ ਕਾਬੂ - MORBI

ਗੁਜਰਾਤ ਏਟੀਐਸ (Gujarat ATS) ਨੇ 600 ਕਰੋੜ ਰੁਪਏ ਦੀ ਕੀਮਤ ਦੀ 120 ਕਿਲੋ ਡਰੱਗ ਜ਼ਬਤ ਕੀਤੀ ਗਈ ਹੈ ਨਾਲ ਹੀ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਕਰਨ ’ਤੇ ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਟਵੀਟ ਕਰਕੇ ਗੁਜਰਾਤ ਏਟੀਐਸ (Gujarat ATS) ਨੂੰ ਵਧਾਈ ਦਿੱਤੀ ਹੈ।

ਗੁਜਰਾਤ ATS ਨੇ 120 ਕਿਲੋਗ੍ਰਾਮ ਡਰੱਗ ਕੀਤੀ ਜ਼ਬਤ

author img

By

Published : Nov 15, 2021, 10:07 AM IST

ਮੋਰਬੀ (ਗੁਜਰਾਤ): ਸੂਬੇ ਵਿੱਚ ਇੱਕ ਵਾਰ ਫਿਰ ਨਸ਼ਿਆਂ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ। ਗੁਜਰਾਤ ਏਟੀਐਸ (ATS) ਨੇ ਮੋਰਬੀ ਦੇ ਪਿੰਡ ਝਿੰਜੁਦਾ ਤੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 600 ਕਰੋੜ ਰੁਪਏ ਦੀ ਕੀਮਤ ਦੀ 120 ਕਿਲੋ ਡਰੱਗ ਜ਼ਬਤ ਕੀਤੀ ਗਈ ਹੈ ਨਾਲ ਹੀ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜੋ: ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ 26 ਨਕਸਲੀ ਮਾਰੇ ਗਏ

ਏਟੀਐਸ (ATS) ਅਤੇ ਮੋਰਬੀ ਪੁਲਿਸ ਨੇ ਬੀਤੀ ਦੇਰ ਰਾਤ ਪਿੰਡ ਜਿੰਜੂਦਾ ਵਿੱਚ ਛਾਪਾ ਮਾਰ ਕੇ ਚਾਰ ਵਿਅਕਤੀਆਂ ਸਮੇਤ 600 ਕਰੋੜ ਰੁਪਏ ਦੀ ਡਰੱਗ ਬਰਾਮਦ ਕੀਤੀ ਹੈ। ਏਟੀਐਸ (ATS) ਨੇ ਇੱਕ ਸਥਾਨਕ ਪੁਲਿਸ ਅਧਿਕਾਰੀ ਨਾਲ ਮਿਲ ਕੇ ਐਤਵਾਰ ਰਾਤ ਨੂੰ ਮੋਰਬੀ ਤੋਂ 35 ਕਿਲੋਮੀਟਰ ਦੂਰ ਸਮੁੰਦਰ ਕਿਨਾਰੇ ਸਥਿਤ ਪਿੰਡ ਜ਼ਿੰਜੁਦਾ ਵਿੱਚ ਛਾਪੇਮਾਰੀ ਕੀਤੀ। ਏਟੀਐਸ ਦੇ ਡੀਵਾਈਐਸਪੀ ਪੱਧਰ ਦੇ ਅਧਿਕਾਰੀ ਨਾਲ ਮਿਲ ਕੇ ਬਾਤਮੀ ਦੇ ਆਧਾਰ ’ਤੇ ਪਿੰਡ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪਿੰਡ ਜਿੰਜੂਦਾ ਵਿੱਚ ਕਈ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।

ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਟਵੀਟ ਕਰਕੇ ਗੁਜਰਾਤ ਏਟੀਐਸ (ATS) ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਵਿਭਾਗ ਵੱਲੋਂ ਨਸ਼ਿਆਂ ਦੇ ਮੁੱਦੇ 'ਤੇ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

  • Another achievement of Gujarat Police.

    Gujarat Police is leading from the front to eliminate the drugs.

    Gujarat ATS has snabbed around 120 kilo drugs.@dgpgujarat will address the press conference on the subject at 11 AM today. @GujaratPolice @himanshu_rewa

    — Harsh Sanghavi (@sanghaviharsh) November 15, 2021 " class="align-text-top noRightClick twitterSection" data=" ">

ਇੱਕ ਹਫ਼ਤੇ ਵਿੱਚ ਦੂਜੀ ਵਾਰ ਸੂਬੇ ਵਿੱਚ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ ਹਨ। ਪੰਜ ਦਿਨ ਪਹਿਲਾਂ ਦੇਵਭੂਮੀ ਦਵਾਰਕਾ ਦੇ ਖੰਭਾਲੀਆ ਅਰਾਧਨਾ ਧਾਮ ਨੇੜੇ ਇੱਕ ਕਾਰ ਵਿੱਚੋਂ 66 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ। ਜਿਸ ਦੀ ਕੀਮਤ 350 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ।

ਇਹ ਵੀ ਪੜੋ: ਅੰਮ੍ਰਿਤਸਰ ਦੇ ਸਿਹਤ ਵਿਭਾਗ ਵੱਲੋਂ ਮੈਡਕਲ ਸਟੋਰ ’ਤੇ ਛਾਪੇਮਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.