ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਭਾਰਤ ਸਰਕਾਰ ਖੇਤੀ ਕਾਨੂੰਨ (Agricultural Law) ਵਾਪਸ ਲੈਣ ਦੀ ਮੰਗ ਨੂੰ ਛੱਡ ਕੇ ਹੋਰ ਬਲਦ ਲਈ ਕਿਸੇ ਵੀ ਸਮੇਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਗਏ 3 ਖੇਤੀ ਕਾਨੂੰਨਾਂ (Agricultural Law) ਦੇ ਵਿਰੁੱਧ ਕਿਸਾਨ ਅੰਦੋਲਨ ਵਾਲੇ ਸਵਾਲ ਦਾ ਜਵਾਬ ਦਿੰਦੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ‘ਸਰਕਾਰ ਹਮੇਸ਼ਾ ਹੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਕਾਨੂੰਨਾਂ (Agricultural Law) ਨੂੰ ਵਾਪਸ ਲੈਣ ਦੇ ਮਾਮਲੇ ਤੋਂ ਇਲਾਵਾ ਜੇ ਕੋਈ ਵੀ ਕਿਸਾਨ ਯੂਨੀਅਨ ਅੱਧੀ ਰਾਤ ਨੂੰ ਵੀ ਕਾਨੂੰਨ ਨਾਲ ਸਬੰਧਤ ਕੋਈ ਵੀ ਗੱਲ ਕਰ ਸਕਦੀ ਹੈ।
ਇਹ ਵੀ ਪੜੋ: ਖੇਤੀਬਾੜੀ ਮਹਿਕਮੇ ਨੇ ਕੀਟਨਾਸ਼ਕ ਦਵਾਈਆਂ ਸਬੰਧੀ ਕਿਸਾਨਾਂ ਨੂੰ ਦਿੱਤੀ ਸਲਾਹ
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀ ਕਾਨੂੰਨਾਂ (Agricultural Law) ਨੂੰ ਰੱਦ ਕਰਨ ਦੀ ਮੰਗ 'ਤੇ ਅੜੀਆਂ ਹੋਈਆਂ ਹਨ, ਜਦਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਇਹਨਾਂ ਕਾਨੂੰਨਾਂ (Agricultural Law) ਵਿੱਚ ਸੋਧ ਕਰਨ ਲਈ ਤਿਆਰਾ ਹੈ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ (Agricultural Law) ਨੂੰ ਰੱਦ ਕਰਵਾ ਕੇ ਹੀ ਰਹਿਣਗੇ।
ਇਹ ਵੀ ਪੜੋ: ਕਿਸਾਨਾਂ ਨੇ ਮਿੰਨੀ ਸਕੱਤਰੇਤ ਦੀਆਂ ਟੱਪੀਆਂ ਕੰਧਾਂ, ਮੀਟਿੰਗ ਹਾਲ ਚ ਘੇਰੇ ਅਧਿਕਾਰੀ