ETV Bharat / bharat

Wheat Procurement: ਇਨ੍ਹਾਂ ਸੂਬਿਆਂ ਦੇ ਕਿਸਾਨਾਂ ਨੂੰ ਸਰਕਾਰ ਨੇ ਦਿੱਤੀ ਰਾਹਤ, ਕਣਕ ਦੀ ਖਰੀਦ ਲਈ ਕੁਆਇਲੀਟੀ ਨਿਯਮਾਂ 'ਚ ਮਿਲੀ ਛੋਟ - ਕਣਕ ਖਰੀਦਣ ਨੂੰ ਲੈ ਕੇ ਏਜੰਸੀਆਂ ਦੀ ਮੁਸ਼ਕਲ

ਬੇਮੌਸਮੀ ਬਾਰਿਸ਼ ਕਾਰਨ ਖਰਾਬ ਹੋਈਆ ਫਸਲਾਂ ਨਾਲ ਕਿਸਾਨਾਂ 'ਤੇ ਪੈਣ ਵਾਲੇ ਪ੍ਰਭਾਵ ਨੂੰ ਘੱਟ ਕਰਨ ਲਈ ਸਰਕਾਰ ਨੇ ਇਕ ਅਹਿਮ ਕਦਮ ਚੁੱਕਿਆ ਹੈ। ਸਰਕਾਰ ਨੇ ਕਣਕ ਦੀ ਖਰੀਦ ਲਈ ਕੁਆਇਲੀਟੀ ਨਿਯਮਾਂ ਵਿੱਚ ਚਾਰ ਸੂਬਿਆਂ ਵਿੱਚ ਢਿੱਲ ਦਿੱਤੀ ਹੈ ਤਾਂਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇ।

Wheat Procurement
Wheat Procurement
author img

By

Published : Apr 13, 2023, 4:26 PM IST

ਨਵੀਂ ਦਿੱਲੀ: ਦੇਸ਼ ਦੇ ਚਾਰ ਵੱਡੇ ਕਣਕ ਉਤਪਾਦਕ ਸੂਬੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਲਈ ਸਰਕਾਰ ਨੇ ਕਣਕ ਦੀ ਖਰੀਦ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਬੇਮੌਸਮੀ ਮੀਂਹ ਕਾਰਨ ਪ੍ਰਭਾਵਿਤ ਹੋਈ ਕਣਕ ਦੀ ਫਸਲ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਹੁਣ ਸਰਕਾਰੀ ਏਜੰਸੀਆਂ ਕਿਸਾਨਾਂ ਤੋਂ ਉਸ ਕਣਕ ਨੂੰ ਵੀ ਖਰੀਦੇਗੀ ਜਿਸ ਵਿੱਚ ਦਾਣਾ 18 ਫੀਸਦੀ ਤੱਕ ਸੁੰਗੜਿਆ ਹੋਇਆ ਜਾਂ ਟੁੱਟਿਆ ਹੋਇਆ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਲਈ ਵੀ ਕਣਕ ਦੀ ਖਰੀਦ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਸੀ।

ਸਰਕਾਰ ਦੀ ਕੋਸ਼ਿਸ਼: ਦੱਸ ਦੇਈਏ ਕਿ ਕਣਕ ਦੀ ਖਰੀਦ ਨੂੰ ਲੈ ਕੇ ਸਰਕਾਰ ਦੇ ਅੰਦਰ ਚਿੰਤਾ ਬਣੀ ਹੋਈ ਹੈ। ਹਾਲਾਂਕਿ ਇੱਕ ਪਾਸੇ ਇਹ ਦੱਸਿਆ ਜਾ ਰਿਹਾ ਸੀ ਕਿ ਕਣਕ ਦੀ ਝਾੜ ਜਾਂ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਘੱਟ ਨਹੀਂ ਹੋਵੇਗੀ। ਦੂਜੇ ਪਾਸੇ ਸਰਕਾਰ ਇਸ ਕੋਸ਼ਿਸ਼ ਵਿੱਚ ਹੈ ਕਿ ਜਿਵੇਂ ਦੀ ਵੀ ਕਣਕ ਮੰਡੀ ਵਿੱਚ ਆ ਰਹੀ ਹੈ, ਉਸ ਨੂੰ ਖਰੀਦਿਆ ਜਾਵੇ। ਹੁਣ ਜੋ ਤਾਜ਼ਾ ਅੰਕੜੇ ਆ ਰਹੇ ਹਨ, ਉਹ ਥੋੜ੍ਹਾ ਹੈਰਾਨ ਕਰਨ ਵਾਲੇ ਹਨ।

ਤਾਜ਼ਾ ਅੰਕੜਿਆਂ ਅਨੁਸਾਰ ਕਣਕ ਵਿੱਚ 20 ਫੀਸਦੀ ਨਮੀ: ਤਾਜ਼ਾ ਅੰਕੜਿਆਂ ਅਨੁਸਾਰ ਹੁਣ ਬਾਜ਼ਾਰ ਵਿੱਚ ਜੋ ਕਣਕ ਆ ਰਹੀ ਹੈ, ਜਿਸਦੀ ਖਰੀਦ ਲਈ ਭਾਰਤੀ ਖੁਰਾਕ ਨਿਗਮ (ਐਫਸੀਆਈ) ਨੂੰ ਕਿਹਾ ਗਿਆ ਹੈ ਉਸ ਵਿੱਚ 20 ਫ਼ੀਸਦੀ ਨਮੀ ਹੈ। ਮਤਲਬ ਏਜੰਸੀਆਂ ਨੂੰ 20 ਫੀਸਦੀ ਗਿੱਲੀ ਕਣਕ ਖਰੀਦਣੀ ਪੈਂਦੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਟੁੱਟੀ ਜਾਂ ਸੁੱਕੀ ਫਸਲ ਦੀ ਕੀਮਤ 'ਤੇ 6 ਫੀਸਦੀ ਤੱਕ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।

ਕਣਕ ਖਰੀਦਣ ਨੂੰ ਲੈ ਕੇ ਏਜੰਸੀਆਂ ਦੀ ਮੁਸ਼ਕਲ: ਬੇਮੌਸਮੀ ਬਾਰਸ਼, ਜੋ ਮਾਰਚ ਅਤੇ ਅਪ੍ਰੈਲ ਵਿੱਚ ਹੋਈ ਹੈ। ਇਸ ਨਾਲ 11 ਲੱਖ ਹੈਕਟੇਅਰ ਖੇਤਰ 'ਚ ਫਸਲਾਂ ਪ੍ਰਭਾਵਿਤ ਹੋਈਆਂ ਹਨ। ਜਿਸ ਕਾਰਨ ਕਰੀਬ 1.82 ਲੱਖ ਕਿਸਾਨ ਪ੍ਰਭਾਵਿਤ ਹੋਏ ਹਨ। ਕਿਉਂਕਿ ਬੇਮੌਸਮੀ ਬਰਸਾਤ ਕਾਰਨ ਇਨ੍ਹਾਂ ਕਿਸਾਨਾਂ ਦੀ ਵਾਢੀ ਪ੍ਰਭਾਵਿਤ ਹੋਈ ਹੈ ਅਤੇ ਜੋ ਫ਼ਸਲਾਂ ਦੀ ਕਟਾਈ ਕੀਤੀ ਗਈ ਸੀ, ਉਸ ਦੀ ਗੁਣਵੱਤਾ ਘੱਟ ਜਾਂ ਬਹੁਤ ਖ਼ਰਾਬ ਹੋ ਗਈ ਹੈ। ਪਰ ਐਫ.ਸੀ.ਆਈ ਨੂੰ ਕਿਹਾ ਗਿਆ ਹੈ ਕਿ ਉਸ ਕਣਕ ਨੂੰ ਖਰੀਦੋਂ। ਪਰ ਇੱਥੇ ਏਜੰਸੀਆਂ ਦੀ ਮੁਸ਼ਕਲ ਇਹ ਹੈ ਕਿ ਇਸ ਕਣਕ ਦੀ ਸਾਂਭ-ਸੰਭਾਲ ਅਤੇ ਵਰਤੋਂ ਕਿਵੇਂ ਕੀਤੀ ਜਾਵੇਗੀ, ਕਿੱਥੇ ਅਤੇ ਕਿਵੇਂ ਵੰਡੀ ਜਾਵੇਗੀ। ਇਸੇ ਕਰਕੇ ਏਜੰਸੀਆਂ ਅਤੇ ਐਫਸੀਆਈ ਅਜਿਹੀ ਕਣਕ ਖਰੀਦਣ ਤੋਂ ਗੁਰੇਜ਼ ਕਰਦੇ ਹਨ। ਕਿਉਂਕਿ ਇਸਨੂੰ ਸੰਭਾਲਣਾ ਅਤੇ ਵਰਤਣਾ ਔਖਾ ਹੈ।

ਇਹ ਵੀ ਪੜ੍ਹੋ:- Rozgar Mela: ਪੀਐਮ ਮੋਦੀ ਨੇ ਵੰਡੇ 71 ਹਜ਼ਾਰ ਨਿਯੁਕਤੀ ਪੱਤਰ, ਕਿਹਾ- ਸਟਾਰਟਅੱਪਸ ਨੇ 40 ਲੱਖ ਨੌਕਰੀਆਂ ਦਿੱਤੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.