ਮੁੰਬਈ: ਏਅਰ ਇੰਟੈਲੀਜੈਂਸ ਯੂਨਿਟ ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਿੰਗਾਪੁਰ ਤੋਂ ਯਾਤਰਾ ਕਰ ਰਹੇ ਇੱਕ ਭਾਰਤੀ ਪਰਿਵਾਰ ਤੋਂ ਲਗਭਗ 1.05 ਕਰੋੜ ਰੁਪਏ ਦਾ ਸੋਨੇ ਦਾ ਪਾਊਡਰ ਜ਼ਬਤ ਕੀਤਾ ਹੈ। ਏਆਈਯੂ ਅਧਿਕਾਰੀਆਂ ਨੇ 11 ਸਤੰਬਰ ਨੂੰ ਦੋ ਕਿਲੋ 24 ਕੈਰਟ ਸੋਨੇ ਦਾ ਪਾਊਡਰ ਜ਼ਬਤ ਕੀਤਾ ਸੀ। ਰਿਪੋਰਟ ਦੇ ਅਨੁਸਾਰ, ਸੋਨਾ ਅੰਡਰਗਾਰਮੈਂਟਸ ਅਤੇ ਡਾਇਪਰਾਂ ਵਿੱਚ ਛੁਪਾ ਕੇ ਰੱਖਿਆ ਗਿਆ ਸੀ।
11 ਸਤੰਬਰ, 2023 ਨੂੰ, ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਨੇ ਇੱਕ ਸੂਹ ਦੇ ਬਾਅਦ, ਸਿੰਗਾਪੁਰ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ 6E 1012 ਵਿੱਚ ਯਾਤਰਾ ਕਰ ਰਹੇ ਇੱਕ ਪਰਿਵਾਰ ਨੂੰ ਹਿਰਾਸਤ ਵਿੱਚ ਲਿਆ। ਏਆਈਯੂ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਆਦਮੀ, ਇੱਕ ਔਰਤ ਅਤੇ ਦੋ ਸਾਲ 9 ਮਹੀਨੇ ਦੇ ਇੱਕ ਬੱਚੇ ਦਾ ਇੱਕ ਪਰਿਵਾਰ ਇੱਕ ਕਰੋੜ ਦਾ ਸੋਨਾ ਲੈ ਕੇ ਆ ਰਿਹਾ ਹੈ।
ਇਸ ਤੋਂ ਬਾਅਦ ਪਰਿਵਾਰ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਪਰਿਵਾਰ ਦੀ ਤਲਾਸ਼ੀ ਦੌਰਾਨ ਦੋ ਕਿੱਲੋ 24 ਕੈਰੇਟ ਸੋਨਾ ਡਸਟ ਪਾਊਡਰ ਬਰਾਮਦ ਹੋਇਆ ਜੋ ਚਾਰ ਪਾਊਚਾਂ ਵਿੱਚ ਰੱਖਿਆ ਹੋਇਆ ਸੀ। ਏਆਈਯੂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸੋਨੇ ਦੇ ਪਾਊਡਰ ਦੀ ਕੀਮਤ 1 ਕਰੋੜ 5 ਲੱਖ 27 ਹਜ਼ਾਰ 331 ਰੁਪਏ ਹੈ। ਦੋਸ਼ੀ ਇਕ ਪੁਰਸ਼ ਅਤੇ ਇਕ ਔਰਤ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਰਿਪੋਰਟ ਮੁਤਾਬਕ ਬੱਚੇ ਦੇ ਡਾਇਪਰ 'ਚ ਛੁਪਾ ਕੇ ਸੋਨਾ ਰੱਖਿਆ ਗਿਆ ਸੀ।
ਪੁਣੇ 'ਚ 33 ਲੱਖ ਰੁਪਏ ਦਾ ਸੋਨਾ ਜ਼ਬਤ : ਇਸ ਤੋਂ ਇਲਾਵਾ ਪੁਣੇ 'ਚ ਪ੍ਰਾਈਵੇਟ ਪਾਰਟਸ 'ਚ ਲੁਕਾ ਕੇ 33 ਲੱਖ ਰੁਪਏ ਦਾ ਸੋਨਾ ਤਸਕਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਸਟਮ ਵਿਭਾਗ ਨੇ ਪੁਣੇ ਹਵਾਈ ਅੱਡੇ 'ਤੇ ਇਹ ਕਾਰਵਾਈ ਕੀਤੀ। ਦੁਬਈ ਤੋਂ ਆ ਰਹੇ ਦੋ ਯਾਤਰੀਆਂ ਨੇ 33 ਲੱਖ ਰੁਪਏ ਦੇ ਸੋਨੇ ਨਾਲ ਭਰਿਆ ਕੈਪਸੂਲ ਆਪਣੇ ਪ੍ਰਾਈਵੇਟ ਪਾਰਟਸ 'ਚ ਛੁਪਾ ਲਿਆ ਸੀ। ਇਨ੍ਹਾਂ ਦੋਵਾਂ ਤਸਕਰਾਂ ਨੂੰ ਕਸਟਮ ਵਿਭਾਗ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਸੋਨਾ ਜ਼ਬਤ ਕੀਤਾ ਗਿਆ ਹੈ।
- Martyr Colonel Manpreet Singh : ਦੇਸ਼ ਸੇਵਾ ਦੀ ਮਿਸਾਲ ਕਰਨਲ ਮਨਪ੍ਰੀਤ ਦਾ ਪਰਿਵਾਰ, ਕੱਲ੍ਹ ਜੱਦੀ ਪਿੰਡ ਆਵੇਗੀ ਮਨਪ੍ਰੀਤ ਦੀ ਮ੍ਰਿਤਕ ਦੇਹ
- Airplane Crashed In Mumbai: ਮੁੰਬਈ ਹਵਾਈ ਅੱਡੇ ਉੱਤੇ ਜਹਾਜ਼ ਹਾਦਸਾਗ੍ਰਸਤ, ਮੌਸਮ ਖ਼ਰਾਬ ਹੋਣ ਕਾਰਨ ਰਨਵੇ ਤੋਂ ਫਿਸਲਿਆ, 3 ਜਖਮੀ
- PM Modi Visit MP: ਮੋਦੀ ਨੇ ਵਿਰੋਧੀ ਗਠਜੋੜ 'ਤੇ ਨਿਸ਼ਾਨਾ ਸਾਧਿਆ "ਹੰਕਾਰੀ ਗਠਜੋੜ ਸਨਾਤਨ ਨੂੰ ਖਤਮ ਕਰਨਾ ਚਾਹੁੰਦਾ ਹੈ, ਇਨ੍ਹਾਂ ਤੋਂ ਸਾਵਧਾਨ ਰਹੋ"
ਅਗਸਤ ਮਹੀਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਵਿਅਕਤੀ ਨੂੰ ਚਾਹ ਦੀਆਂ ਥੈਲੀਆਂ 'ਚ ਡੇਢ ਕਰੋੜ ਰੁਪਏ ਦੇ ਹੀਰੇ ਲੁਕਾਉਣ ਦੇ ਦੋਸ਼ 'ਚ ਫੜਿਆ ਗਿਆ ਸੀ। ਇਹ ਕਾਰਵਾਈ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਦੇ ਅਧਿਕਾਰੀਆਂ ਨੇ ਕੀਤੀ। ਗ੍ਰਿਫਤਾਰ ਦੋਸ਼ੀ ਦੀ ਪਛਾਣ ਮੁਕੀਮ ਰਜ਼ਾ ਅਸ਼ਰਫ ਮਨਸੂਰੀ ਵਜੋਂ ਹੋਈ ਹੈ ਅਤੇ ਉਹ ਦੱਖਣੀ ਮੁੰਬਈ ਦਾ ਰਹਿਣ ਵਾਲਾ ਹੈ। ਉਹ ਦੁਬਈ ਤੋਂ ਮੁੰਬਈ ਆਇਆ ਸੀ। ਉਹ ਇੱਕ ਚਾਹ ਦੇ ਥੈਲੇ ਵਿੱਚ 34 ਹੀਰੇ ਲੈ ਕੇ ਆਇਆ ਸੀ। ਇਹ ਹੀਰੇ 1559.68 ਕੈਰੇਟ ਦੇ ਹਨ ਅਤੇ ਇਨ੍ਹਾਂ ਦੀ ਕੀਮਤ 1 ਕਰੋੜ 49 ਲੱਖ ਰੁਪਏ ਹੈ।