ਆਗਰਾ/ਉੱਤਰ ਪ੍ਰਦੇਸ਼ : ਮੰਗਲਵਾਰ ਨੂੰ ਤਾਜਨਗਰੀ 'ਚ ਚੱਲਦੀ ਅਵਧ ਐਕਸਪ੍ਰੈੱਸ 'ਚ ਚਾਰ ਸਾਲ ਦੀ ਬੱਚੀ ਦੀ ਲੱਤ ਟਾਇਲਟ ਦੇ ਕਮੋਡ ਵਿੱਚ ਫਸ ਗਈ। ਬੱਚੀ ਨੇ ਰੌਲਾ ਪਾਇਆ ਤਾਂ ਮਾਂ ਨੇ ਉਸ ਦੀ ਲੱਤ ਬਾਹਰ ਕੱਢਣੀ ਸ਼ੁਰੂ ਕਰ ਦਿੱਤੀ। ਹੰਗਾਮਾ ਸੁਣ ਕੇ ਹੋਰ ਯਾਤਰੀ ਵੀ ਇਕੱਠੇ ਹੋ ਗਏ। ਸਾਰਿਆਂ ਨੇ ਬੱਚੀ ਦੀ ਲੱਤ ਕੱਢਣੀ ਸ਼ੁਰੂ ਕਰ ਦਿੱਤੀ। ਤੁਰੰਤ ਰੇਲਵੇ ਹੈਲਪਲਾਈਨ 'ਤੇ ਕਾਲ ਕੀਤੀ। ਇਸ ਦੌਰਾਨ ਟਰੇਨ ਨੇ ਕਰੀਬ 20 ਕਿਲੋਮੀਟਰ ਦਾ ਸਫਰ ਤੈਅ ਕੀਤਾ। ਅਵਧ ਐਕਸਪ੍ਰੈਸ ਫਤਿਹਪੁਰ ਸੀਕਰੀ ਸਟੇਸ਼ਨ ਪਹੁੰਚੀ। ਇੱਥੇ ਟਾਇਲਟ ਬਾਕਸ ਖੋਲ੍ਹ ਕੇ ਬੱਚੀ ਦੀ ਲੱਤ ਕੱਢੀ ਗਈ।
ਪਰਿਵਾਰ ਟ੍ਰੇਨ ਰਾਹੀ ਕਰ ਰਿਹਾ ਸੀ ਸਫ਼ਰ: ਜਾਣਕਾਰੀ ਮੁਤਾਬਕ ਬਿਹਾਰ ਦੇ ਸੀਤਾਮੜੀ ਦਾ ਰਹਿਣ ਵਾਲਾ ਮੁਹੰਮਦ ਅਲੀ ਆਪਣੀ ਪਤਨੀ ਅਤੇ 4 ਸਾਲ ਦੀ ਬੇਟੀ ਨਾਲ ਬਰੌਨੀ ਬਾਂਦਰਾ ਅਵਧ ਐਕਸਪ੍ਰੈੱਸ ਦੇ ਏਸੀ ਕੋਚ ਬੀ6 'ਚ ਸਫਰ ਕਰ ਰਿਹਾ ਸੀ। 15 ਅਗਸਤ ਨੂੰ ਟ੍ਰੇਨ ਸਵੇਰੇ ਆਗਰਾ ਫੋਰਟ ਸਟੇਸ਼ਨ ਤੋਂ ਰਵਾਨਾ ਹੋਈ ਸੀ। ਜਿਵੇਂ ਹੀ ਟਰੇਨ ਈਦਗਾਹ ਸਟੇਸ਼ਨ ਤੋਂ ਰਵਾਨਾ ਹੋਈ, ਬੱਚੀ ਨੇ ਟਾਇਲਟ ਜਾਣ ਲਈ ਕਿਹਾ ਤਾਂ ਇਸ 'ਤੇ ਮਾਂ ਉਸ ਨੂੰ ਟਾਇਲਟ ਲੈ ਗਈ।
ਮਾਂ ਦਾ ਧਿਆਨ ਹੱਟਿਆ, ਤਾਂ ਹੋ ਗਈ ਘਟਨਾ: ਮਾਂ ਨੇ ਬੱਚੀ ਨੂੰ ਕਮੋਡ 'ਤੇ ਬਿਠਾ ਦਿੱਤਾ। ਇਸੇ ਦੌਰਾਨ ਉਸ ਦੇ ਮੋਬਾਈਲ 'ਤੇ ਕਾਲ ਆਈ। ਉਸਨੇ ਕਾਲ ਰਿਸੀਵ ਕੀਤੀ ਅਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਅਵਧ ਐਕਸਪ੍ਰੈਸ ਆਪਣੀ ਰਫਤਾਰ ਨਾਲ ਚੱਲ ਰਹੀ ਸੀ। ਇਸ ਕਾਰਨ ਰੇਲਗੱਡੀ ਹਿੱਲ ਰਹੀ ਸੀ। ਇਸ ਦੌਰਾਨ ਬੱਚੀ ਦੀ ਲੱਤ ਕਮੋਡ ਵਿੱਚ ਫਸ ਗਈ। ਬੱਚੀ ਰੋਣ ਲੱਗੀ ਤਾਂ ਮਾਂ ਦਾ ਧਿਆਨ ਗਿਆ।
ਲੋਕਾਂ ਨੇ ਲੱਤ ਕੱਢਣ ਦੀ ਕੀਤੀ ਕੋਸ਼ਿਸ਼: ਪਹਿਲਾਂ ਤਾਂ ਮਾਂ ਨੇ ਬੱਚੀ ਦੀ ਲੱਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਲੱਤ ਨਹੀਂ ਕੱਢ ਸਕੀ, ਤਾਂ ਉਸ ਨੇ ਰੌਲਾ ਪਾਇਆ। ਰੌਲਾ ਸੁਣ ਕੇ ਮੁਹੰਮਦ ਅਲੀ ਅਤੇ ਕਈ ਯਾਤਰੀ ਪਹੁੰਚ ਗਏ। ਹਰ ਕੋਈ ਬੱਚੀ ਦੀ ਲੱਤ ਕੱਢਣ ਦੀ ਕੋਸ਼ਿਸ਼ ਕਰਨ ਲੱਗਾ। ਜਦੋਂ ਲੱਤ ਨਾ ਕੱਢ ਸਕੇ ਤਾਂ ਕੁੜੀ ਰੋਣ ਲੱਗ ਪਈ।
- Nitish Kumar Delhi Visit: ਦਿੱਲੀ ਦੌਰੇ 'ਤੇ ਬਿਹਾਰ ਦੇ CM ਨਿਤੀਸ਼ ਕੁਮਾਰ, ਅਰਵਿੰਦ ਕੇਜਰੀਵਾਲ ਸਣੇ ਵਿਰੋਧੀ ਪਾਰਟੀ ਆਗੂਆਂ ਨਾਲ ਕਰਨਗੇ ਮੁਲਾਕਾਤ
- NMML Rename : ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਦਾ ਨਾਂਅ ਬਦਲੇ ਜਾਣ ਉੱਤੇ ਬੋਲੇ ਕਾਂਗਰਸੀ ਨੇਤਾ ਰਾਹੁਲ ਗਾਂਧੀ
- ਇਕ ਘੰਟੇ ਲਈ ਥਾਣੇਦਾਰ ਬਣੇ ਸਾਢੇ ਅੱਠ ਸਾਲ ਦੇ ਅਜਾਨ ਨੇ ਇਕ ਮਹਿਲਾ ਕਾਂਸਟੇਬਲ ਨੂੰ ਦਿੱਤੀ ਦੋ ਦਿਨ ਦੀ ਛੁੱਟੀ
ਅੱਧੇ ਘੰਟੇ ਬਾਅਦ ਆਇਆ ਅਗਲਾ ਸਟੇਸ਼ਨ: ਜਦੋਂ ਅਗਲਾ ਸਟੇਸ਼ਨ ਫਤਿਹਪੁਰ ਸੀਕਰੀ ਕਰੀਬ 20 ਕਿਲੋਮੀਟਰ ਦੂਰ ਆਇਆ ਤਾਂ ਟਰੇਨ ਦੀ ਰਫ਼ਤਾਰ ਘੱਟ ਗਈ। ਯਾਤਰੀਆਂ ਨੇ ਰੇਲਵੇ ਹੈਲਪਲਾਈਨ 'ਤੇ ਮਦਦ ਮੰਗੀ। ਕਰੀਬ ਅੱਧੇ ਘੰਟੇ ਬਾਅਦ ਟਰੇਨ ਫਤਿਹਪੁਰ ਸੀਕਰੀ ਸਟੇਸ਼ਨ 'ਤੇ ਪਹੁੰਚ ਗਈ। ਇੱਥੇ ਜੀਆਰਪੀ, ਆਰਪੀਐਫ ਅਤੇ ਰੇਲਵੇ ਅਧਿਕਾਰੀਆਂ ਨੇ ਕੋਚ ਵਿੱਚ ਹਾਜ਼ਰੀ ਭਰੀ।
ਅਗਲੇ ਪੜਾਅ ਲਈ ਇੱਕ ਘੰਟਾ ਦੇਰੀ ਨਾਲ ਚੱਲੀ ਟ੍ਰੇਨ : ਜਿਸ ਤਰ੍ਹਾਂ ਬੱਚੀ ਦੀ ਲੱਤ ਕਮੋਡ ਵਿੱਚ ਫਸ ਗਈ ਸੀ। ਅਜਿਹੇ 'ਚ ਕਮੋਡ ਦੇ ਹੇਠਾਂ ਬਾਇਓ-ਟਾਇਲਟ ਬਾਕਸ ਖੋਲ੍ਹਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਸੀ। ਰੇਲਵੇ ਦੀ ਤਕਨੀਕੀ ਟੀਮ ਆਗਰਾ ਤੋਂ ਫਤਿਹਪੁਰ ਸੀਕਰੀ ਪਹੁੰਚੀ। ਕਰੀਬ 30 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਟੀਮ ਨੇ ਕਮੋਡ ਦੇ ਹੇਠਾਂ ਰੱਖੇ ਬਾਇਓ ਟਾਇਲਟ ਬਾਕਸ ਨੂੰ ਖੋਲ੍ਹਿਆ। ਇਸ ਤੋਂ ਬਾਅਦ ਬੱਚੀ ਦੀ ਲੱਤ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਅਵਧ ਐਕਸਪ੍ਰੈੱਸ ਕਰੀਬ ਇਕ ਘੰਟਾ ਫਤਿਹਪੁਰ ਸੀਕਰੀ 'ਤੇ ਖੜ੍ਹੀ ਰਹੀ।