ਨਵੀਂ ਦਿੱਲੀ: ਪਦਮ ਪੁਰਸਕਾਰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚ ਗਿਣੇ ਜਾਂਦੇ ਹਨ। ਸਰਕਾਰ ਨੇ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਚਾਰ ਲੋਕਾਂ ਨੂੰ ਪਦਮ ਵਿਭੂਸ਼ਣ ਨਾਲ, 17 ਲੋਕਾਂ ਨੂੰ ਪਦਮ ਸ਼੍ਰੀ ਨਾਲ, 107 ਲੋਕਾਂ ਨੂੰ ਪਦਮ ਸ਼੍ਰੀ (Padma Shri) ਨਾਲ ਸਨਮਾਨਿਤ ਕੀਤਾ ਜਾਵੇਗਾ। ਕਈ ਲੋਕਾਂ ਨੂੰ ਮਰਨ ਉਪਰੰਤ ਪਦਮ ਪੁਰਸਕਾਰ ਦਿੱਤੇ ਜਾਣੇ ਹਨ।
ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ, ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕਲਿਆਣ ਸਿੰਘ ਅਤੇ ਗੀਤਾਪ੍ਰੈਸ ਗੋਰਖਪੁਰ ਦੇ ਚੇਅਰਮੈਨ ਰਾਧੇਸ਼ਿਆਮ ਖੇਮਕਾ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।
ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਨੂੰ ਸਨਮਾਨ
ਇਨ੍ਹਾਂ ਤੋਂ ਇਲਾਵਾ ਪੰਜਾਬ ਦੀ ਕੋਇਲ ਮਰਹੂਮ ਗੁਰਮੀਤ ਬਾਵਾ ਨੂੰ ਵੀ ਮਰਨ ਉਪਰੰਤ ਸਨਮਾਨ ਕੀਤਾ ਜਾਵੇਗਾ। ਦਿਹਾਂਤ ਤੋਂ ਲਗਭਗ ਦੋ ਮਹੀਨੇ ਬਾਅਦ, ਉੱਘੇ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਨੂੰ 'ਲੰਬੀ ਹੇਕ ਦੀ ਮਾਲਿਕਨ' ਵਜੋਂ ਜਾਣਿਆ ਜਾਂਦਾ ਹੈ, ਉਸ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਹੈ।
ਇਸ ਤੋਂ ਇਲਾਵਾ, ਪਦਮ ਭੂਸ਼ਣ ਸਨਮਾਨ ਲਈ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਬੁੱਧਦੇਵ ਭੱਟਾਚਾਰਜੀ, ਮਧੁਰ ਜਾਫ਼ਰੀ, ਰਾਜੀਵ ਮਹਿਰਿਸ਼ੀ, ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ, ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਨੀਰਜ ਚੋਪੜਾ, ਵੰਦਨਾ ਕਟਾਰੀਆ, ਅਵਨੀ ਲਖੇੜਾ ਅਤੇ ਸੋਨੂੰ ਨਿਗਮ ਸਮੇਤ 107 ਮਸ਼ਹੂਰ ਹਸਤੀਆਂ ਨੂੰ ਪਦਮ ਸ਼੍ਰੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਪਦਮ ਭੂਸ਼ਣ ਦੀ ਸੂਚੀ:
- ਗੁਲਾਮ ਨਬੀ ਆਜ਼ਾਦ
- ਬੁੱਧਦੇਵ ਭੱਟਾਚਾਰਜੀ
- ਮਧੁਰ ਜਾਫ਼ਰੀ
- ਰਾਜੀਵ ਮਹਿਰਿਸ਼ੀ
- ਸੱਤਿਆਨਾਰਾਇਣ ਨਡੇਲਾ
- ਸੁੰਦਰ ਪਿਚਾਈ
- ਵਿਕਟਰ ਬੈਨਰਜੀ
- ਗੁਰਮੀਤ ਬਾਵਾ (ਮਰਨ ਉਪਰੰਤ)
- ਨਟਰਾਜਨ ਚੰਦਰਸ਼ੇਖਰਨ
- ਕ੍ਰਿਸ਼ਨਾ ਐਲਾ ਅਤੇ ਸੁਚਿਤਰਾ ਐਲਾ
- ਦੇਵੇਂਦਰ ਝਾਝਰੀਆ
- ਰਾਸ਼ਿਦ ਖਾਨ
- ਸਾਇਰਸ ਪੂਨਾਵਾਲਾ
- ਸੰਜੇ ਰਾਜਾਰਾਮ
- ਪ੍ਰਤਿਭਾ ਰਾਏ
- ਸਵਾਮੀ ਸਚਿਦਾਨੰਦ
- ਵਸ਼ਿਸ਼ਟ ਤ੍ਰਿਪਾਠੀ
ਇਹ ਵੀ ਪੜੋ: ਚੰਗੀ ਕਾਰਗੁਜ਼ਾਰੀ ਲਈ ਪੰਜਾਬ ਦੇ 2 ADGP's ਨੂੰ 'ਰਾਸ਼ਟਰਪਤੀ ਪੁਲਿਸ ਮੈਡਲ'