ETV Bharat / bharat

ਅਯੁੱਧਿਆ 'ਚ ਦਲਿਤ ਭਾਈਚਾਰੇ ਦੀਆਂ 2 ਭੈਣਾਂ ਨਾਲ ਸਮੂਹਿਕ ਬਲਾਤਕਾਰ, FIR ਦਰਜ - GANGRAPE WITH DALIT SISTERS

ਅਯੁੱਧਿਆ 'ਚ 2 ਭੈਣਾਂ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ।

Etv Bharat
Etv Bharat
author img

By

Published : Aug 10, 2022, 4:27 PM IST

ਅਯੁੱਧਿਆ: ਜ਼ਿਲ੍ਹੇ ਦੇ ਦਿਹਾਤੀ ਇਲਾਕੇ ਬੀਕਾਪੁਰ ਕੋਤਵਾਲੀ ਦੇ ਇੱਕ ਪਿੰਡ ਵਿੱਚ ਗੰਨੇ ਦੇ ਖੇਤ ਵਿੱਚ 2 ਭੈਣਾਂ ਨਾਲ ਸਮੂਹਿਕ ਬਲਾਤਕਾਰ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਘਟਨਾ ਦਾ ਸ਼ਿਕਾਰ ਹੋਈ ਲੜਕੀ ਦੇ ਪਿਤਾ ਨੇ ਥਾਣਾ ਕੋਤਵਾਲੀ ਬੀਕਾਪੁਰ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਬੁੱਧਵਾਰ ਨੂੰ ਇਸ ਮਾਮਲੇ 'ਚ ਮਾਮਲਾ ਦਰਜ ਕਰਦੇ ਹੋਏ ਦੋਹਾਂ ਭੈਣਾਂ ਨੂੰ ਮੈਡੀਕਲ ਲਈ ਭੇਜ ਦਿੱਤਾ ਹੈ ਅਤੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਦੋਵੇਂ ਲੜਕੀਆਂ ਬਾਜ਼ਾਰ ਤੋਂ ਖਰੀਦਦਾਰੀ ਕਰਕੇ ਘਰ ਪਰਤ ਰਹੀਆਂ ਸਨ।

ਗੈਂਗਰੇਪ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ: ਪੁਲਿਸ ਨੂੰ ਦਿੱਤੀ ਤਹਿਰੀਕ ਅਨੁਸਾਰ 2 ਅਸਲੀ ਭੈਣਾਂ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੋਵੇਂ ਪੀੜਤ ਭੈਣਾਂ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ, ਜਿਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਸੋਮਵਾਰ ਸ਼ਾਮ ਨੂੰ ਸ਼ੇਰਪੁਰ ਪੈਰਾ ਬਾਜ਼ਾਰ ਗਈ ਹੋਈ ਸੀ। ਉਥੋਂ ਘਰ ਪਰਤਦੇ ਸਮੇਂ 4 ਨੌਜਵਾਨਾਂ ਨੇ ਦੋਵਾਂ ਨੂੰ ਪਿੰਡ ਨੇੜੇ ਫੜ੍ਹ ਲਿਆ ਤੇ ਗੰਨੇ ਦੇ ਖੇਤ 'ਚ ਲੈ ਗਏ ਅਤੇ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕੀਤਾ।

ਅਯੁੱਧਿਆ 'ਚ ਦਲਿਤ ਭਾਈਚਾਰੇ ਦੀਆਂ 2 ਭੈਣਾਂ ਨਾਲ ਸਮੂਹਿਕ ਬਲਾਤਕਾਰ

ਦੋਵਾਂ ਲੜਕੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਕਤ ਨੌਜਵਾਨਾਂ ਨੇ ਸ਼ਿਕਾਇਤ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਕਾਫੀ ਦੇਰ ਤੱਕ ਘਰ ਨਾ ਪਹੁੰਚਣ 'ਤੇ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਇਸ ਮਾਮਲੇ 'ਚ ਥਾਣਾ ਬੀਕਾਪੁਰ ਪ੍ਰਮੋਦ ਯਾਦਵ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਲੜਕੀਆਂ ਦਾ ਮੈਡੀਕਲ ਕਰਵਾਇਆ ਗਿਆ ਹੈ, ਮੁਲਜ਼ਮਾਂ ਦੀ ਭਾਲ ਜਾਰੀ ਹੈ।

ਫਿਲਹਾਲ ਦੇਸ਼ ਵਿੱਚ ਅਜਿਹੀ ਦਲਿਤ ਲੜਕੀਆਂ ਤੇ ਲੜਕਿਆਂ ਦੇ ਜ਼ਬਰੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਪਰ ਦੇਸ਼ ਦੀ ਸਰਕਾਰ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾਂ ਨਾਲ ਨਹੀਂ ਲੈਂਦੀ, ਪਰ ਹੁਣ ਇਹ ਦੇਖਣਾ ਹੋਵੇਗਾ ਕਿ ਇਨ੍ਹਾਂ ਦਲਿਤ ਪਰਿਵਾਰ ਦੀਆਂ ਭੈਣਾਂ ਨੂੰ ਇਨਸ਼ਾਫ ਕਦੋਂ ਮਿਲਦਾ।

ਇਹ ਵੀ ਪੜੋ:- LG ਤੋਂ ਬੋਲੇ ACB-ਅਮਾਨਤੁੱਲਾ ਖਾਨ, ਉਨ੍ਹਾਂ ਨੂੰ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਓ

ETV Bharat Logo

Copyright © 2025 Ushodaya Enterprises Pvt. Ltd., All Rights Reserved.