ETV Bharat / bharat

G20 summit fever: ਲੋਕਾਂ ਦੇ ਸਿਰ ਚੜ੍ਹਿਆ G20 ਸੰਮੇਲਨ ਦਾ ਖ਼ੁਮਾਰ, ਗੁਜਰਾਤ ਦੇ ਵਿਅਕਤੀ ਨੇ G20-ਥੀਮ ਵਾਲੇ ਰੰਗਾਂ ਨਾਲ ਰੰਗੀ ਜੈਗੂਆਰ ਕਾਰ - ਮੌਲਿਕ ਜਾਨੀ

ਜੀ-20 ਸੰਮੇਲਨ ਦਾ ਖੁਮਾਰ ਇਹਨਾਂ ਦਿਨਾਂ ਵਿੱਚ ਹਰ ਇਕ ਦੇ ਸਰ ਚੜ੍ਹ ਕੇ ਬੋਲ ਰਿਹਾ ਹੈ। ਪੂਰੇ ਦੇਸ਼ 'ਚ ਵੱਖ ਵੱਖ ਤਰੀਕੇ ਨਾਲ ਲੋਕ ਇਸ ਲਈ ਆਪਣਾ ਉਤਸ਼ਾਹ ਦਿਖਾ ਰਹੇ ਹਨ। ਇਸੇ ਤਰ੍ਹਾਂ ਹੀ ਇਕ ਗੁਜਰਾਤ ਦੇ ਵਿਅਕਤੀ ਨੇ ਆਪਣੀ ਕਾਰ ਨੂੰ ਜੀ-20 ਪ੍ਰੈਜ਼ੀਡੈਂਸੀ-ਥੀਮ ਵਿੱਚ ਪੇਂਟ ਕੀਤਾ ਅਤੇ ਨਵੀਂ ਦਿੱਲੀ ਪਹੁੰਚਿਆ।

G20 summit fever, Gujarat man paints car in G20-themed colors
G20 summit fever: ਲੋਕਾਂ ਦੇ ਸਿਰ ਚੜ੍ਹਿਆ G20 ਸੰਮੇਲਨ ਦਾ ਖ਼ੁਮਾਰ, ਗੁਜਰਾਤ ਦੇ ਵਿਅਕਤੀ ਨੇ G20-ਥੀਮ ਵਾਲੇ ਰੰਗਾਂ ਨਾਲ ਰੰਗੀ ਜੈਗੂਆਰ ਕਾਰ
author img

By ETV Bharat Punjabi Team

Published : Sep 7, 2023, 6:28 PM IST

ਨਵੀਂ ਦਿੱਲੀ: ਗੁਜਰਾਤ ਦੇ ਇੱਕ ਵਿਅਕਤੀ ਨੇ ਅਨੋਖੇ ਤਰੀਕੇ ਨਾਲ ਜੀ 20 ਸੰਮੇਲਨ ਦੇ ਆਗਾਜ਼ ਨੂੰ ਖੁਸ਼ਗਵਾਰ ਬਣਾਉਣ ਲਈ ਉਪਰਾਲਾ ਕੀਤਾ ਹੈ। ਦਰਅਸਲ ਮੌਲਿਕ ਜਾਨੀ ਨਾਮ ਦੇ ਇਸ ਗੁਜਰਾਤੀ ਵਿਅਕਤੀ ਨੇ ਆਪਣੀ ਜੈਗੁਆਰ ਕਾਰ ਨੂੰ ਭਾਰਤ ਦੇ ਜੀ-20 ਪ੍ਰੈਜ਼ੀਡੈਂਸੀ-ਥੀਮ ਵਾਲੇ ਰੰਗਾਂ ਵਿੱਚ ਪੇਂਟ ਕੀਤਾ ਅਤੇ ਦੇਸ਼ ਵਿੱਚ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ। ਦਿੱਲੀ ਵਿੱਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਦੇ ਮੱਦੇਨਜ਼ਰ, ਮੌਲਿਕ ਨੇ ਆਪਣੇ ਦੋਸਤ ਸਿਧਾਰਥ ਦੇ ਨਾਲ ਗੁਜਰਾਤ ਦੇ ਅਹਿਮਦਾਬਾਦ ਤੋਂ ਰਾਸ਼ਟਰੀ ਰਾਜਧਾਨੀ ਲਈ ਆਪਣੀ ਕਾਰ ਚਲਾਈ।ਮੌਲਿਕ ਨੇ ਦੱਸਿਆ ਕਿ ਅਸੀਂ ਆਪਣੇ ਦੇਸ਼ ਵਿੱਚ ਹੋ ਰਹੇ ਜੀ-20 ਸੰਮੇਲਨ ਲਈ ਅਹਿਮਦਾਬਾਦ, ਗੁਜਰਾਤ ਤੋਂ ਆਏ ਹਾਂ। ਅਸੀਂ ਕਾਰ ਨੂੰ G20 ਦੀ ਥੀਮ 'ਤੇ ਡਿਜ਼ਾਈਨ ਕੀਤਾ ਹੈ। (G20 summit fever)

ਯਾਤਰਾ ਦਾ ਨਾਂ ਤਿਰੰਗਾ ਯਾਤਰਾ : ਵਿਅਕਤੀ ਨੇ ਕਿਹਾ ਕਿ ਅਸੀਂ ਆਪਣੀ ਯਾਤਰਾ ਦਾ ਨਾਂ ਤਿਰੰਗਾ ਯਾਤਰਾ ਰੱਖਿਆ ਹੈ। ਮੈਂ ਅਤੇ ਮੇਰਾ ਦੋਸਤ ਸਿਧਾਰਥ ਚਾਰ ਵਾਰ ਸੂਰਤ ਤੋਂ ਦਿੱਲੀ ਦੀ ਯਾਤਰਾ ਕਰ ਚੁੱਕੇ ਹਾਂ। ਹੁਣ ਅਸੀਂ ਦੋਵੇਂ ਸਿੱਧੇ ਗੁਜਰਾਤ ਤੋਂ ਆ ਰਹੇ ਹਾਂ, ਲਗਭਗ 24 ਘੰਟੇ ਲੱਗ ਗਏ। ਮੈਂ ਜੀ-20 ਦੇ ਸਬੰਧ ਵਿੱਚ ਦੇਸ਼ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ। ਇਸ ਦੌਰਾਨ, ਨਵੀਂ ਦਿੱਲੀ ਹਵਾਈ ਅੱਡਾ ਜੀ-20 ਸੰਮੇਲਨ ਦੇ ਮਹਿਮਾਨਾਂ ਅਤੇ ਡੈਲੀਗੇਟਾਂ ਦੇ ਸੁਆਗਤ ਲਈ ਪੂਰੀ ਤਰ੍ਹਾਂ ਤਿਆਰ ਹੈ,ਜਿਸ ਵਿੱਚ ਅੰਤਰਰਾਸ਼ਟਰੀ ਰਸਮੀ ਲੌਂਜ,ਵਿਸ਼ੇਸ਼ ਇਮੀਗ੍ਰੇਸ਼ਨ ਕਾਊਂਟਰ, ਫੁਹਾਰੇ, ਐਕਸਪ੍ਰੈਸਿਵ ਹੋਰਡਿੰਗਜ਼ ਅਤੇ ਪ੍ਰਕਾਸ਼ਿਤ ਜੀ20 ਲੋਗੋ ਵਰਗੀਆਂ ਸਹੂਲਤਾਂ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕਈ ਹੋਰ ਨੇਤਾ 9 ਅਤੇ 10 ਸਤੰਬਰ ਨੂੰ ਭਾਰਤ ਮੰਡਪਮ ਵਿਖੇ ਹੋਣ ਵਾਲੇ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣਗੇ।(G20 SUMMIT HANGOVER GUJARAT)

ਵਿਦੇਸ਼ੀ ਡੈਲੀਗੇਟਸ ਖ਼ਾਸ ਸਵਾਗਤ ਲਈ ਤਿਆਰੀਆਂ ਮੁੰਕਮਲ : DIAL, ਦਿੱਲੀ ਹਵਾਈ ਅੱਡੇ ਦੇ ਆਪਰੇਟਰ, ਨੇ ਰਾਜ ਦੇ ਮੁਖੀਆਂ ਅਤੇ ਹੋਰ ਵੀਆਈਪੀਜ਼ ਅਤੇ ਸਰਕਾਰੀ ਅਧਿਕਾਰੀਆਂ ਨੂੰ ਪ੍ਰਾਪਤ ਕਰਨ ਲਈ ਰਸਮੀ ਲੌਂਜ ਤਿਆਰ ਕੀਤੇ ਹਨ। ਇੱਕ ਸਹਿਜ ਅਤੇ ਬੇਮਿਸਾਲ ਅਨੁਭਵ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਵਿਦੇਸ਼ੀ ਪਤਵੰਤਿਆਂ ਦੇ ਦਾਖਲੇ ਅਤੇ ਬਾਹਰ ਜਾਣ ਲਈ ਵਿਸ਼ੇਸ਼ ਗਲਿਆਰੇ ਬਣਾਏ ਗਏ ਹਨ। ਡਾਇਲ ਦੇ ਸੀਈਓ ਵਿਦੇਹ ਕੁਮਾਰ ਜੈਪੁਰੀਅਰ ਨੇ ਕਿਹਾ ਕਿ ਦਿੱਲੀ ਹਵਾਈ ਅੱਡਾ ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਲਈ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਲਈ ਤਿਆਰ ਅਤੇ ਉਤਸ਼ਾਹਿਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.