ਮੁੰਬਈ (ਬਿਊਰੋ)- ਮਹਾਨ ਭਾਰਤੀ ਸਪਿਨਰ ਅਤੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 77 ਸਾਲ ਦੀ ਉਮਰ 'ਚ ਆਖਰੀ ਸਾਹ ਲਏ । ਅਭਿਨੇਤਾ ਅੰਗਦ ਬੇਦੀ ਦੇ ਪਿਤਾ ਦੇ ਦੇਹਾਂਤ ਦੀ ਖਬਰ ਨਾਲ ਨਾ ਸਿਰਫ ਖੇਡ ਜਗਤ ਬਲਕਿ ਫਿਲਮ ਇੰਡਸਟਰੀ 'ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਸ਼ਾਹਰੁਖ ਖਾਨ ਦੇ ਨਾਲ-ਨਾਲ ਸਾਰੇ ਸਿਤਾਰਿਆਂ ਨੇ ਭਾਰਤੀ ਸਪਿਨਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਇਸ ਨੂੰ ਵੱਡਾ ਘਾਟਾ ਦੱਸਿਆ ਹੈ। ਮਰਹੂਮ ਸਪਿਨਰ ਦੇ ਅੰਤਰਰਾਸ਼ਟਰੀ ਕਰੀਅਰ ਤੋਂ ਇਲਾਵਾ ਉਨ੍ਹਾਂ ਦਾ ਘਰੇਲੂ ਕ੍ਰਿਕਟ ਕਰੀਅਰ ਵੀ ਸ਼ਾਨਦਾਰ ਰਿਹਾ।
ਸ਼ਾਹਰੁਖ ਖਾਨ ਨੇ ਪ੍ਰਗਟਾਇਆ ਦੁੱਖ : ਤੁਹਾਨੂੰ ਦੱਸ ਦੇਈਏ ਕਿ ਮਹਾਨ ਭਾਰਤੀ ਸਪਿਨਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ' ਵੱਡੇ ਹੁੰਦੇ ਹੋਏ ਸਾਡਾ ਜੀਵਨ ਉਨ੍ਹਾਂ ਲੋਕਾਂ ਦੀ ਭਾਵਨਾ, ਉਤਸ਼ਾਹ 'ਚ ਢਲਦਾ ਜਾਂਦਾ ਹੈ, ਜਿੰਨ੍ਹਾਂ ਨੂੰ ਅਸੀਂ ਆਪਣੇ ਆਪ-ਪਾਸ ਦੇਖਦੇ ਹਾਂ ਅਤੇ ਅਨੁਭਵ ਕਰਦੇ ਹਾਂ। ਸ੍ਰੀ ਬਿਸ਼ਨ ਸਿੰਘ ਬੇਦੀ ਉਨ੍ਹਾਂ ਵਿੱਚੋਂ ਇੱਕ ਸਨ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਸਾਨੂੰ ਖੇਡਾਂ ਦੇ ਨਾਲ-ਨਾਲ ਜ਼ਿੰਦਗੀ ਵਿੱਚ ਬਹੁਤ ਕੁਝ ਸਿਖਾਉਣ ਲਈ ਸਰ ਤੁਹਾਡਾ ਧੰਨਵਾਦ... ਸਰ ਤੁਹਾਡੀ ਬਹੁਤ ਯਾਦ ਆਵੇਗੀ RIP
- Cricket world cup 2023 : ਨਿਊਜ਼ੀਲੈਂਡ ਦੇ ਖਿਲਾਫ ਇਤਿਹਾਸਕ ਜਿੱਤ ਵਿੱਚ ਹਿਟਮੈਨ ਨੇ ਲਗਾਈ ਰਿਕਾਰਡਾਂ ਦੀ ਝੜੀ
- Arjuna Awardee Harmanpreet Reached His School : ਹਾਕੀ ਟੀਮ ਦੇ ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ ਪੁੱਜੇ ਆਪਣੇ ਸਕੂਲ
- Bishan Singh Bedi Passes Away : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਹੋਇਆ ਦੇਹਾਂਤ, 77 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਪਦਮ ਸ਼੍ਰੀ ਨਾਲ ਸਨਮਾਨਿਤ : ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕ੍ਰਿਕਟ ਦੇ ਮਹਾਨ ਖੱਬੇ ਹੱਥ ਦੇ ਸਪਿਨਰਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਬੇਦੀ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਬਹੁਤ ਸਾਰੇ ਸਪਿਨਰਾਂ ਦੇ ਸਲਾਹਕਾਰ ਸਨ ਅਤੇ ਭਾਰਤ ਵਿੱਚ ਨੌਜਵਾਨ ਪ੍ਰਤਿਭਾ ਨੂੰ ਪਾਲਿਆ ਅਤੇ ਉਨ੍ਹਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੂੰ 1970 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਬੇਦੀ ਨੇ ਕਈ ਸਾਲਾਂ ਤੱਕ ਇੰਗਲਿਸ਼ ਕਾਉਂਟੀ ਕ੍ਰਿਕਟ ਵਿੱਚ ਨੌਰਥੈਂਪਟਨਸ਼ਾਇਰ ਦੀ ਨੁਮਾਇੰਦਗੀ ਵੀ ਕੀਤੀ ਹੈ।