ETV Bharat / bharat

ਜਲ, ਜੰਗਲ ਤੇ ਜ਼ਮੀਨ ਲਈ ਬ੍ਰਿਟਿਸ਼ ਹਕੂਮਤ ਖਿਲਾਫ ਸੰਘਰਸ਼ ਦੀ ਕਹਾਣੀ - ਬ੍ਰਿਟਿਸ਼ ਹਕੂਮਤ ਖਿਲਾਫ ਸੰਘਰਸ਼ ਦੀ ਕਹਾਣੀ

ਛੱਤੀਸਗੜ੍ਹ ਦੇ ਅਠਾਰਾਗੜ੍ਹ ਦੇ ਆਦਿਵਾਸੀਆਂ ਨੇ 1862 ਤੱਕ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ ਸਨ। ਇਹ ਜਲ, ਜੰਗਲ ਅਤੇ ਜ਼ਮੀਨ ਲਈ ਅੰਗਰੇਜ਼ਾਂ ਖਿਲਾਫ ਸੰਘਰਸ਼ ਦੀ ਕਹਾਣੀ ਸੀ। ਅੱਜ ਦੀ ਪੀੜ੍ਹੀ ਸ਼ਾਇਦ ਇਤਿਹਾਸ ਦੇ ਪੰਨਿਆਂ 'ਚ ਗੁਮਨਾਮ ਇਨ੍ਹਾਂ ਨਾਇਕਾਂ ਬਾਰੇ ਬਹੁਤ ਘੱਟ ਜਾਣਦੀ ਹੈ, ਪਰ ਇਹ ਕਿਹਾ ਜਾ ਸਕਦਾ ਹੈ ਕਿ ਇਸ ਖੇਤਰ ਦੇ ਰਾਜਿਆਂ ਅਤੇ ਜ਼ੰਮੀਦਾਰਾਂ ਨੇ ਅੰਗਰੇਜ਼ਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਇੰਨੀ ਅਸਾਨੀ ਨਾਲ ਆਪਣੀ ਆਜ਼ਾਦੀ ਨਹੀਂ ਗੁਆਉਣਗੇ।

ਬ੍ਰਿਟਿਸ਼ ਹਕੂਮਤ ਖਿਲਾਫ ਸੰਘਰਸ਼ ਦੀ ਕਹਾਣੀ
ਬ੍ਰਿਟਿਸ਼ ਹਕੂਮਤ ਖਿਲਾਫ ਸੰਘਰਸ਼ ਦੀ ਕਹਾਣੀ
author img

By

Published : Sep 5, 2021, 6:06 AM IST

ਅਠਾਰਾਗੜ੍ਹ(ਛੱਤੀਸਗੜ੍ਹ): ਇਹ ਅਠਾਰਾਗੜ੍ਹ ਦੇ ਜਲ-ਜੰਗਲ ਤੇ ਜ਼ਮੀਨ ਲਈ ਬ੍ਰਿਟਿਸ਼ ਹਕੂਮਤ ਖਿਲਾਫ ਸੰਘਰਸ਼ ਦੀ ਕਹਾਣੀ ਹੈ। ਇਸ ਕਹਾਣੀ ਦੇ ਮੁੱਖ ਨਾਇਕਾਂ ਵਿੱਚ ਪ੍ਰਿਥਵੀਰਾਜ ਚੌਹਾਨ ਅਤੇ ਸੰਬਲਪੁਰ ਦੇ ਰਾਜਾ ਸੁਰੇਂਦਰ ਸਾਈ ਦੇ ਵੰਸ਼ਜ ਤੇ ਸੋਨਾਖਾਨ ਦੇ ਜ਼ਮੀਂਦਾਰ ਵੀਰ ਨਰਾਇਣ ਸਿੰਘ ਸ਼ਾਮਲ ਹਨ। ਅਠਾਰਾਗੜ੍ਹ ਦਾ ਭੂਗੋਲਿਕ ਖੇਤਰ ਅੱਜ ਦੇ ਨਕਸ਼ੇ ਵਿੱਚ ਪੂਰਬੀ ਛੱਤੀਸਗੜ੍ਹ ਅਤੇ ਪੱਛਮੀ ਉੜੀਸਾ ਵਿੱਚ ਵੰਡਿਆ ਹੋਇਆ ਹੈ। ਸਾਲ 1857 ਦੀ ਬਗਾਵਤ ਨੂੰ ਅੰਗਰੇਜ਼ਾਂ ਨੇ 1858 ਦੇ ਮੱਧ ਤੱਕ ਦਰੜ ਦਿੱਤਾ ਸੀ, ਪਰ ਅਠਾਰਾਗੜ੍ਹ ਦੇ ਆਦਿਵਾਸੀਆਂ ਨੇ 1862 ਤੱਕ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ ਸਨ। ਉਸ ਸਮੇਂ ਦੇ ਅਠਾਰਾਗੜ੍ਹ ਉੱਤੇ ਮੁੱਖ ਤੌਰ 'ਤੇ ਗੋਂਡ ਰਾਜਾ ਤੇ ਜ਼ੰਮੀਦਾਰਾਂ ਦਾ ਰਾਜ ਸੀ। ਕੁਝ ਜ਼ਿੰਮੀਦਾਰ ਗੋਂਡ ਸਨ ਅਤੇ ਜ਼ਿਆਦਾਤਰ ਬਿੰਝਵਾਰ ਸਨ। ਅਠਾਰਾਗੜ੍ਹ ਦੇ ਵਸਨੀਕਾਂ ਲਈ ਜੰਗਲਾਂ ਦੀ ਉਪਜ ਦਾ ਵਿਸ਼ੇਸ਼ ਮਹੱਤਵ ਸੀ। ਇਥੋਂ ਦੀ ਜ਼ਮੀਨ ਵੀ ਬਹੁਤ ਉਪਜਾਊ ਸੀ।

ਬ੍ਰਿਟਿਸ਼ ਹਕੂਮਤ ਖਿਲਾਫ ਸੰਘਰਸ਼ ਦੀ ਕਹਾਣੀ

ਇਸ ਬਾਰੇ ਇਤਿਹਾਸਕਾਰ ਪਰਿਵੇਸ਼ ਮਿਸ਼ਰਾ ਦੱਸਦੇ ਹਨ, "ਇਹ ਇਲਾਕਾ ਬਹੁਤ ਉਪਜਾਊ ਸੀ। ਇੱਥੇ ਪਹਾੜ ਹਨ, ਜੰਗਲ ਹਨ, ਪਾਣੀ ਬਹੁਤ ਡਿੱਗਦਾ ਸੀ। ਨਵੇਂ-ਨਵੇਂ ਜੰਗਲ ਕਲੀਅਰ ਹੁੰਦੇ ਸਨ। ਇੱਥੇ ਕਪਾਹ ਵੀ ਹੁੰਦੀ ਸੀ। ਇੱਥੇ ਅਰਜੁਨ ਦੇ ਰੁੱਖ ਸਨ, ਜਿਸ ਕਾਰਨ ਟਰਸਰ ਦਾ ਉਤਪਾਦਨ ਹੁੰਦਾ ਸੀ। ਇੱਥੋਂ ਦਾ ਖ਼ੇਤਰ ਖ਼ਾਸ ਕਰਕੇ ਕੱਪੜੇ ਦੀ ਬੁਣਾਈ ਲਈ, ਸੰਬਲਪੁਰ ਬੇਹਦ ਮਸ਼ਹੂਰ ਸੀ।"

ਪਰਿਵੇਸ਼ ਮਿਸ਼ਰਾ ਨੇ ਦੱਸਿਆ ਕਿ, ਸਾਲ 1757 ਵਿੱਚ ਪਲਾਸੀ ਦੀ ਲੜ੍ਹਾਈ ਦੇ ਕੁੱਝ ਸਾਲਾਂ ਬਾਅਦ ਅੰਗਰੇਜ਼ਾਂ ਨੂੰ ਲਗਾਨ ਵਸੂਲੀ ਦਾ ਅਧਿਕਾਰ ਮਿਲ ਗਿਆ। ਸਾਲ1818 ਤੱਕ, ਬ੍ਰਿਟਿਸ਼ ਭਾਰਤ ਦੇ ਇਸ ਖੇਤਰ ਦੇ ਚੌਧਰੀ ਬਣ ਗਏ ਸਨ। ਹੁਣ ਅੰਗਰੇਜ਼ਾਂ ਦੀਆਂ ਨਜ਼ਰਾਂ ਵੀ ਅਠਾਰਾਗੜ੍ਹ ਉੱਤੇ ਸਨ। ਉਨ੍ਹਾਂ ਨੇ ਅਠਾਰਾਗੜ੍ਹ ਦੀ ਆਰਥਿਕਤਾ 'ਤੇ ਕਬਜ਼ਾ ਕਰਨ ਲਈ ਚਾਲ ਚੱਲੀ। ਉਨ੍ਹਾਂ ਨੇ ਸੰਬਲਪੁਰ ਦੀ ਰਾਜਗੱਦੀ 'ਤੇ ਸੁਰੇਂਦਰ ਸਾਈ ਦੀ ਥਾਂ ਮਰਹੂਮ ਰਾਜਾ ਮਹਾਰਾਜਾ ਸਾਈ ਦੀ ਪਤਨੀ ਰਾਣੀ ਮੋਹਨ ਕੁਮਾਰੀ ਨੂੰ ਗੱਦੀ 'ਤੇ ਬਿਠਾ ਦਿੱਤਾ। ਅੰਗਰੇਜ਼ਾਂ ਦੇ ਇਸ ਕਦਮ ਦਾ ਅਠਾਰਾਗੜ੍ਹ ਦੇ ਰਾਜਿਆਂ ਅਤੇ ਜ਼ਿੰਮੀਦਾਰਾਂ ਨੇ ਵਿਰੋਧ ਕੀਤਾ ਪਰ ਸੁਰੇਂਦਰ ਸਾਈ, ਉਨ੍ਹਾਂ ਦੇ ਭਰਾ ਉਦੰਤ ਸਿੰਘ ਅਤੇ ਚਾਚਾ ਬਲਰਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਹਜ਼ਾਰੀਬਾਗ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।

ਅਸਲ 'ਚ ਅੰਗਰੇਜ਼ ਚਾਹੁੰਦੇ ਸਨ ਕਿ ਕੋਈ ਅਜਿਹਾ ਵਿਅਕਤੀ ਹੋਵੇ ਜੋ ਕਠਪੁਤਲੀ ਵਾਂਗ ਉਨ੍ਹਾਂ ਲਈ ਕੰਮ ਕਰ ਸਕੇ। ਗੁੱਸੇ ,ਬੇਚੈਨੀ ਤੇ ਪਰੇਸ਼ਾਨੀ ਕਾਰਨ ਨਰਾਜ਼ਗੀ ਵੱਧ ਗਈ ਤੇ ਬਗਾਵਤ ਸ਼ੁਰੂ ਹੋ ਗਈ। ਸਮਝੌਤਿਆਂ ਦੀ ਕੋਈ ਪਾਲਣਾ ਨਹੀਂ ਕੀਤੀ ਗਈ।

ਸੁਰੇਂਦਰ ਸਾਈ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਬਗਾਵਤ ਜਾਰੀ ਰਹੀ। ਸੋਨਾਖਾਨ ਦੇ ਬਿੰਝਵਾਰ ਜ਼ਿਮੀਂਦਾਰ ਨਰਾਇਣ ਸਿੰਘ ਨੇ ਸਾਲ 1856 ਵਿੱਚ ਜਦੋਂ ਭਿਆਨਕ ਕਾਲ ਪਿਆ ਸੀ ਤਾਂ ਗੋਦਾਮ ਦੇ ਤਾਲੇ ਤੋੜ ਦਿੱਤੇ ਅਤੇ ਪਿੰਡ ਵਾਸੀਆਂ ਵਿੱਚ ਅਨਾਜ ਵੰਡਿਆ। ਨਾਰਾਜ਼ ਅੰਗਰੇਜ਼ਾਂ ਨੇ ਨਰਾਇਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਰਾਏਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਪਰ ਕੁਝ ਦਿਨਾਂ ਦੇ ਅੰਦਰ, ਨਰਾਇਣ ਸਿੰਘ ਰਾਏਪੁਰ ਕੇਂਦਰੀ ਜੇਲ੍ਹ ਦੀ ਕੰਧ ਦੇ ਹੇਠਾਂ ਸੁਰੰਗ ਬਣਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। 30 ਜੁਲਾਈ 1857 ਨੂੰ, ਭਾਰਤੀ ਸੈਨਿਕਾਂ ਨੇ ਹਜ਼ਾਰੀਬਾਗ ਜੇਲ੍ਹ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਸੁਰੇਂਦਰ ਸਾਈ ਅਤੇ ਉਸ ਦੇ ਸਾਥੀਆਂ ਨੂੰ ਰਿਹਾਅ ਕਰ ਦਿੱਤਾ। ਸੁਰੇਂਦਰ ਸਾਈ ਤੇ ਉਸ ਦੇ ਸਾਥੀਆਂ ਨੂੰ ਸਾਰਨਗੜ੍ਹ ਦੇ ਰਾਜਾ ਸੰਗਰਾਮ ਸਿੰਘ ਦੇ ਮਹਿਲ ਵਿੱਚ ਪਨਾਹ ਮਿਲੀ।

ਗੋਰਿਲਾ ਯੁੱਧ ਦੀ ਸ਼ੁਰੂਆਤ

ਇਹਤਿਹਾਸਕਾਰ ਪਰਿਵੇਸ਼ ਮਿਸ਼ਰਾ ਨੇ ਅੱਗੇ ਦੱਸਿਆ , "1857 ਵਿੱਚ ਸੰਬਲਪੁਰ ਵਿੱਚ ਰਾਮਗੜ੍ਹ ਬਟਾਲੀਅਨ ਸੀ ਅਤੇ ਰਾਏਪੁਰ ਵਿੱਚ ਅੰਗਰੇਜ਼ਾਂ ਦੀ ਤੀਜੀ ਪੈਦਲ ਸੈਨਾ ਸੀ। ਰਾਏਪੁਰ ਵਿੱਚ, ਸਿਪਾਹੀਆਂ ਨੇ ਵੀਰਾਨਾਰਾਇਣ ਨੂੰ ਜੰਗਲ ਚੋਂ ਭੱਜਣ ਵਿੱਚ ਮਦਦ ਕੀਤੀ। ਇਸ ਦੇ ਨਾਲ ਹੀ, ਹਜ਼ਾਰੀਬਾਗ ਵਿੱਚ ਵੀ, ਸੁਰੇਂਦਰ ਸਾਈ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੌਜੀਆਂ ਦੀ ਮਦਦ ਨਾਲ ਰਿਹਾਅ ਕੀਤਾ ਗਿਆ। ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ, ਅਠਾਰਾਂਗੜ੍ਹ ਦੇ ਰਾਜੇ ਅਤੇ ਜ਼ਮੀਦਾਰਾਂ ਨੇ ਉਨ੍ਹਾਂ ਦੀ ਮਦਦ ਕੀਤੀ। ਇਸ ਤੋਂ ਬਾਅਦ ਅੰਗਰੇਜ਼ਾਂ ਨਾਲ ਗੋਰਿਲਾ ਯੁੱਧ ਸ਼ੁਰੂ ਹੋ ਗਿਆ। "

ਸੁਰੇਂਦਰ ਸਾਈ ਦਾ ਦੇਹਾਂਤ

ਸੁਰੇਂਦਰ ਸਾਈ ਨੂੰ ਫੜਨ ਵਿੱਚ ਨਾਕਾਮ ਰਹੇ ਅੰਗਰੇਜ਼ਾਂ ਨੇ ਸਮਝੌਤੇ ਦੇ ਪ੍ਰਸਤਾਵ ਦੀ ਕੂਟਨੀਤਕ ਚਾਲ ਚੱਲੀ। ਸਤੰਬਰ 1861 ਵਿੱਚ ਸੰਬਲਪੁਰ ਅਤੇ ਕਟਕ ਦੀਆਂ ਜੇਲ੍ਹਾਂ ਵਿੱਚ ਬੰਦ ਬਾਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ। 22 ਨਵੰਬਰ 1862 ਨੂੰ, ਗਵਰਨਰ ਜਨਰਲ ਐਲਗਿਨ ਨੇ ਲੰਡਨ ਵਿੱਚ ਬ੍ਰਿਟਿਸ਼ ਸੈਕਟਰੀ ਆਫ਼ ਸਟੇਟ ਨੂੰ ਸੂਚਿਤ ਕੀਤਾ ਕਿ ਸੁਰੇਂਦਰ ਸਾਈ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਤੋਂ ਬਾਅਦ ਅਠਾਰਾਗੜ੍ਹ ਦੇ ਰਾਜੇ ਅਤੇ ਜਮੀਂਦਾਰ ਅੰਗਰੇਜ਼ਾਂ ਦੇ ਵਾਅਦਿਆਂ ਦੀ ਪੂਰਤੀ ਦਾ ਇੰਤਜ਼ਾਰ ਕਰਨ ਲੱਗੇ। ਪਰ ਅੰਗਰੇਜ਼ ਦਿਖਾਵਾ ਕਰਦੇ ਰਹੇ। ਕੁਝ ਸਮੇਂ ਬਾਅਦ, ਪ੍ਰਬੰਧਕੀ ਢਾਂਚੇ ਨੂੰ ਬਦਲ ਕੇ, ਅੰਗਰੇਜ਼ ਆਪਣੇ ਵਾਅਦਿਆਂ ਤੋਂ ਦੂਰ ਹੋ ਗਏ. ਇਸ ਤੋਂ ਬਾਅਦ ਸੁਰੇਂਦਰ ਸਾਈ ਨੇ ਇੱਕ ਵਾਰ ਫਿਰ ਹਥਿਆਰਬੰਦ ਬਗਾਵਤ ਦੀ ਯੋਜਨਾ ਬਣਾਈ, ਪਰ ਅੰਗਰੇਜ਼ਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਅਤੇ ਸੁਰੇਂਦਰ ਸਾਈ ਨੂੰ ਮੱਧ ਪ੍ਰਦੇਸ਼ ਦੇ ਖੰਡਵਾ ਨੇੜੇ ਅਸੀਰਗੜ੍ਹ ਦੇ ਕਿਲ੍ਹੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕੈਦ ਕਰ ਲਿਆ ਗਿਆ। 17 ਸਾਲਾਂ ਤੱਕ ਕੈਦ ਵਿੱਚ ਰਹਿਣ ਤੋਂ ਬਾਅਦ, ਇਸ ਬਹਾਦਰ ਦੀ ਇੱਥੇ ਮੌਤ ਹੋ ਗਈ।

ਬ੍ਰਿਟਿਸ਼ ਜੇਲ੍ਹ ਵਿੱਚ ਬਿਤਾਏ 36 ਸਾਲ

ਇਤਿਹਾਸਕਾਰ ਦੱਸਦੇ ਹਨ ਕਿ , ਸੁਰੇਂਦਰ ਸਾਈ ਨੂੰ 15 ਸਾਲ ਤੱਕ ਅਸੀਰਗੜ੍ਹ ਦੇ ਕਿਲ੍ਹੇ ਵਿੱਚ ਰੱਖਿਆ ਤਾਂ ਜੋ ਕੋਈ ਵੀ ਉਨ੍ਹਾਂ ਤੱਕ ਅਸਾਨੀ ਨਾਲ ਨਾਂ ਪਹੁੰਚ ਸਕੇ। ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ 19 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਉਨ੍ਹਾਂ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਇਸ ਤਰ੍ਹਾਂ, ਉਸ ਨੇ 17 ਸਾਲ ਹਜ਼ਾਰੀਬਾਗ ਤੇ 19 ਸਾਲ ਯਾਨੀ ਕੁੱਲ 36 ਸਾਲ ਬ੍ਰਿਟਿਸ਼ ਜੇਲ੍ਹ ਵਿੱਚ ਬਿਤਾਏ।

ਅਜ਼ੀਜਾਂ ਲਈ ਨਰਾਇਣ ਸਿੰਘ ਨੇ ਦਿੱਤੀ ਕੁਰਾਬਨੀ

ਸੁਰੇਂਦਰ ਸਾਈ ਦੇ ਵਾਂਗ ਹੀ , ਅੰਗਰੇਜ਼ਾਂ ਨੇ ਸੋਨਾਖਾਨ ਦੇ ਮਕਾਨ ਮਾਲਕ ਨਰਾਇਣ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਵਾਸੀਆਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬਸਤੀ ਵਿੱਚ ਅੱਗ ਤੱਕ ਲਾ ਦਿੱਤੀ। ਆਪਣੇ ਅਜ਼ੀਜ਼ਾਂ 'ਤੇ ਜ਼ੁਲਮ ਹੁੰਦਾ ਵੇਖ ਕੇ, ਵੀਰ ਨਰਾਇਣ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ। 5 ਦਸੰਬਰ 1857 ਨੂੰ ਉਨ੍ਹਾਂ ਨੂੰ ਰਾਏਪੁਰ ਵਿੱਚ ਡਿਪਟੀ ਕਮਿਸ਼ਨਰ ਏਲੀਅਟ ਦੇ ਹਵਾਲੇ ਕਰ ਦਿੱਤਾ ਗਿਆ। ਵੀਰ ਨਰਾਇਣ ਸਿੰਘ ਨੂੰ ਰਾਏਪੁਰ ਵਿੱਚ ਝੂਠੇ ਇਲਜ਼ਾਮ ਲਗਾ ਕੇ ਮੁਕੱਦਮੇ ਦਾ ਬਹਾਨਾ ਬਣਾ ਕੇ ਮੌਤ ਦੀ ਸਜ਼ਾ ਦਿੱਤੀ ਗਈ ਸੀ।

ਜੋ ਇਤਿਹਾਸ ਦੇ ਜਾਣਕਾਰ ਹਨ, ਉਹ ਦੋ ਗੱਲਾਂ ਕਹਿੰਦੇ ਹਨ, ( ਇੱਕ ਦੇ ਮੁਤਾਬਕ , ਵੀਰ ਨਾਰਾਇਣ ਨੂੰ ਫਾਂਸੀ ਦਿੱਤੀ ਗਈ ਸੀ, ਪਰ ਛੱਤੀਸਗੜ੍ਹ ਵਿੱਚ ਜਿਸ ਸੰਸਕਰਣ ਨੂੰ ਲੋਕ ਵਧੇਰੇ ਮੰਨਿਆ ਜਾਂਦਾ ਹੈ ਉਸ ਦੇ ਮੁਤਾਬਕ ਵੀਰ ਨਾਰਾਇਣ ਨੂੰ ਤੋਪ ਨਾਲ ਬੰਨ੍ਹ ਕੇ ਉਡਾ ਦਿੱਤਾ ਗਿਆ ਤਾਂ ਜੋ ਲੋਕ ਇਸ ਘਟਨਾ ਤੋਂ ਡਰਨ ਅਤੇ ਸਬਕ ਲੈਣ )

ਜਲ, ਜੰਗਲ ਅਤੇ ਜ਼ਮੀਨ ਲਈ ਸੰਘਰਸ਼

ਇਹ ਜਲ, ਜੰਗਲ ਅਤੇ ਜ਼ਮੀਨ ਲਈ ਅੰਗਰੇਜ਼ਾਂ ਵਿਰੁੱਧ ਸੰਘਰਸ਼ ਦੀ ਕਹਾਣੀ ਸੀ। ਅੱਜ ਦੀ ਪੀੜ੍ਹੀ ਸ਼ਾਇਦ ਇਤਿਹਾਸ ਦੇ ਪੰਨਿਆਂ ਤੇ ਗੁਮਨਾਮ ਇਨ੍ਹਾਂ ਨਾਇਕਾਂ ਬਾਰੇ ਬਹੁਤ ਘੱਟ ਜਾਣਦੀ ਹੈ, ਪਰ ਇਹ ਕਿਹਾ ਜਾ ਸਕਦਾ ਹੈ ਕਿ ਇਸ ਖੇਤਰ ਦੇ ਰਾਜਿਆਂ ਅਤੇ ਜ਼ਮੀਦਾਰਾਂ ਨੇ ਅੰਗਰੇਜ਼ਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਇੰਨੀ ਅਸਾਨੀ ਨਾਲ ਆਪਣੀ ਆਜ਼ਾਦੀ ਨਹੀਂ ਗੁਆਉਣਗੇ।

ਇਹ ਵੀ ਪੜ੍ਹੋ : ਭਾਰਤੀ ਸੁਤੰਤਰਤਾ ਅੰਦੋਲਨ ਦਾ ਅਹਿਮ ਮੋੜ, ਜਲ੍ਹਿਆਂਵਾਲਾ ਬਾਗ

ETV Bharat Logo

Copyright © 2025 Ushodaya Enterprises Pvt. Ltd., All Rights Reserved.