ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ 22 ਸਤੰਬਰ ਨੂੰ ਪਹਿਲੀ ਵਾਰ ਇੱਕ ਬੋਲ਼ੀ ਅਤੇ ਗੂੰਗੀ ਵਕੀਲ ਸਾਰਾ ਸੰਨੀ ਨੇ ਕੇਸ ਦੀ ਪੈਰਵਾਈ ਕੀਤੀ। ਸੀਜੇਆਈ ਦੀ ਅਗਵਾਈ ਵਾਲੀ ਬੈਂਚ ਨੇ ਵਰਚੁਅਲ ਮਾਧਿਅਮ ਰਾਹੀਂ ਕੇਸ ਦੀ ਸੁਣਵਾਈ ਕੀਤੀ ਗਈ। ਇਸ ਕੇਸ ਵਿੱਚ ਐਡਵੋਕੇਟ ਸਾਰਾ ਸੰਨੀ ਦੇ ਦੁਭਾਸ਼ੀਏ ਸੌਰਭ ਰਾਏ ਚੌਧਰੀ ਸਨ, ਜਿਨ੍ਹਾਂ ਨੇ ਸਾਰਾ ਦੇ ਇਸ਼ਾਰਿਆਂ ਨੂੰ ਸਮਝਿਆ ਅਤੇ ਅਦਾਲਤ ਵਿੱਚ ਉਨ੍ਹਾਂ ਦੀਆਂ ਦਲੀਲਾਂ ਪੇਸ਼ ਕੀਤੀਆਂ। (Deaf and Dumb Lawyer)
ਦੁਭਾਸ਼ੀਏ ਨੇ ਸਮਝਾਏ ਵਕੀਲ ਸਾਰਾ ਦੇ ਇਸ਼ਾਰੇ: ਇਸ ਤੋਂ ਪਹਿਲਾਂ ਅਦਾਲਤ ਦੇ ਕੰਟਰੋਲ ਰੂਮ ਨੇ ਸਾਰੀ ਸੁਣਵਾਈ ਦੌਰਾਨ ਸਾਰਾ ਦੇ ਦੁਭਾਸ਼ੀਏ ਸੌਰਭ ਨੂੰ ਵੀਡੀਓ ਚਾਲੂ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਸੀ, ਪਰ ਜਿਸ ਤੇਜ਼ੀ ਨਾਲ ਉਹ ਸਾਰਾ ਦੇ ਇਸ਼ਾਰਿਆਂ ਨੂੰ ਸਮਝ ਕੇ ਉਸ ਨੂੰ ਅਦਾਲਤ ਤੱਕ ਪਹੁੰਚਾ ਰਿਹਾ ਸੀ, ਉਹ ਯਕੀਨ ਤੋਂ ਪਰੇ ਸੀ ਕਿ ਸਾਰਾ ਆਪਣੀ ਗੱਲ ਕਹਿ ਰਹੀ ਹੈ। ਅਜਿਹੇ 'ਚ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਸਮੇਤ ਸੁਣਵਾਈ 'ਚ ਸ਼ਾਮਲ ਹਰ ਕੋਈ ਸੌਰਭ ਨੂੰ ਦੇਖਣ ਲਈ ਉਤਸੁਕ ਸੀ। ਇਸ ਤੋਂ ਬਾਅਦ ਅਦਾਲਤ ਨੇ ਸੌਰਭ ਨੂੰ ਵੀਡੀਓ ਆਨ ਕਰਨ ਦੀ ਇਜਾਜ਼ਤ ਵੀ ਦਿੱਤੀ। ਸੁਣਵਾਈ ਖਤਮ ਹੋਣ ਤੋਂ ਬਾਅਦ ਸਾਰਿਆਂ ਨੇ ਸੌਰਭ ਦੇ ਕੰਮ ਦੀ ਤਾਰੀਫ ਕੀਤੀ।
ਸਾਰਾ ਨੇ ਕਿਹਾ- ਸੀਜੇਆਈ ਖੁੱਲ੍ਹੇ ਵਿਚਾਰਾਂ ਵਾਲੇ ਇਨਸਾਨ: ਇਸ ਮਾਮਲੇ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਸਾਰਾ ਨੇ ਸੌਰਭ ਅਤੇ ਸੀਜੇਆਈ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸੀਜੇਆਈ ਖੁੱਲ੍ਹੇ ਵਿਚਾਰਾਂ ਵਾਲੇ ਵਿਅਕਤੀ ਹਨ, ਉਨ੍ਹਾਂ ਦੇ ਕਾਰਨ ਅਪਾਹਜਾਂ ਲਈ ਨਵੇਂ ਮੌਕੇ ਪੈਦਾ ਹੋਏ ਹਨ। ਮੈਂ ਕੇਸ ਦੀ ਸੁਣਵਾਈ ਲਈ ਉੱਥੇ ਨਹੀਂ ਸੀ। ਇਸ ਲਈ ਮੇਰੀ ਸੀਨੀਅਰ ਸੰਚਿਤਾ ਨੇ ਇਸ ਕੇਸ ਦੀ ਸੁਣਵਾਈ ਵਰਚੁਅਲੀ ਕਰਨ ਦਾ ਪ੍ਰਬੰਧ ਕੀਤਾ। ਉਹ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਅਪਾਹਜ ਲੋਕ ਵੀ ਕਿਸੇ ਤੋਂ ਪਿੱਛੇ ਨਹੀਂ ਹਨ।
- Khalistan Supporter Protest: ਕੈਨੇਡਾ 'ਚ ਭਾਰਤੀ ਦੂਤਾਵਾਸ ਦੇ ਬਾਹਰ ਇਕੱਠੇ ਖਾਲਿਸਤਾਨੀ ਸਮਰਥਕ, ਸਾੜਿਆ ਤਿਰੰਗਾ
- Pakistani Drone Recovered: ਅੰਮ੍ਰਿਤਸਰ ਦੇ ਪਿੰਡ ਧੌਨੇ ਖੁਰਦ 'ਚੋਂ ਪਾਕਿਸਤਾਨੀ ਡਰੋਨ ਬਰਾਮਦ, ਬੀਐੱਸਐੱਫ ਨੇ ਸਾਂਝੀ ਕੀਤੀ ਜਾਣਕਾਰੀ
- Lookout circular against Manpreet Badal: ਮਨਪ੍ਰੀਤ ਬਾਦਲ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ, ਸਾਬਕਾ ਮੰਤਰੀ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਈ ਵਾਪਿਸ
ਵਿਸ਼ੇਸ਼ ਲੋਕਾਂ ਦੀਆਂ ਚੁਣੌਤੀਆਂ ਨੂੰ ਸਮਝਣਾ: ਪਿਛਲੇ ਸਾਲ, ਸੀਜੇਆਈ ਨੇ ਸੁਪਰੀਮ ਕੋਰਟ ਕੰਪਲੈਕਸ ਦੇ ਵਿਆਪਕ ਪਹੁੰਚਯੋਗਤਾ ਆਡਿਟ ਬਾਰੇ ਗੱਲ ਕੀਤੀ ਸੀ। ਉਨ੍ਹਾਂ ਦੇ ਇਸ ਕਦਮ ਦਾ ਉਦੇਸ਼ ਨਿਆਂ ਪ੍ਰਣਾਲੀ ਨੂੰ ਪਹੁੰਚਯੋਗ ਬਣਾਉਣਾ ਅਤੇ ਵਿਸ਼ੇਸ਼ ਲੋਕਾਂ ਦੀਆਂ ਚੁਣੌਤੀਆਂ ਨੂੰ ਸਮਝਣਾ ਸੀ।
ਸੀਜੇਆਈ ਆਪਣੀਆਂ ਧੀਆਂ ਨਾਲ ਪੁੱਜੇ ਸੀ ਅਦਾਲਤ: ਸੀਜੇਆਈ ਇਸ ਸਾਲ ਦੇ ਸ਼ੁਰੂ ਵਿੱਚ ਆਪਣੀਆਂ ਦੋ ਅਪਾਹਜ ਧੀਆਂ ਨਾਲ ਅਦਾਲਤ ਵਿੱਚ ਪੁੱਜੇ ਸਨ। ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਦਿਖਾਇਆ ਕਿ ਅਦਾਲਤ ਵਿਚ ਕੰਮ ਕਿਵੇਂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਇਹ ਵੀ ਦੱਸਿਆ ਕਿ ਉਹ ਕਿੱਥੇ ਜੱਜ ਵਜੋਂ ਬੈਠਦੇ ਹਨ ਅਤੇ ਵਕੀਲ ਕਿੱਥੇ ਖੜੇ ਹੋ ਕੇ ਬਹਿਸ ਕਰਦੇ ਹਨ। ਸੀਜੇਆਈ ਚੰਦਰਚੂੜ ਨੇ ਦੋਵਾਂ ਨੂੰ ਆਪਣਾ ਚੈਂਬਰ ਵੀ ਦਿਖਾਇਆ ਸੀ।