ਨਵੀਂ ਦਿੱਲੀ : ਪੰਜਾਬ ਤੋਂ ਵਧੇਰੇ ਲੋਕ ਵਿਦੇਸ਼ਾਂ ਵਿੱਚ ਪੜ੍ਹਨ ਅਤੇ ਕੰਮ ਕਰਨ ਲਈ ਜਾਂਦੇ ਜਿਸ ਨਾਲ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜਿੰਦਗੀ ਬਿਹਤਰ ਬਣਾ ਸਕਣ। ਕੋਰੋਨਾ ਮਹਾਂਮਾਰੀ ਕਾਰਨ ਕਈ ਲੋਕਾਂ ਨੂੰ ਇਸ ਦਾ ਨੁਕਸਾਨ ਝਲਣਾ ਪਿਆ ਹੈ। ਹੁਣ ਵਿਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਦੀ ਮੁੜ ਆਸ ਜਾਗ ਗਈ ਹੈ ਕਿਉਂਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ।
ਇਹ ਫੈਸਲਾ ਜਸਟਿਨ ਟਰੂਡੋ ਦੀ ਸਰਕਾਰ ਨੇ ਲਿਆ ਹੈ। ਕੈਨੇਡੀਅਨ ਸਰਕਾਰ ਨੇ ਭਾਰਤੀ ਉਡਾਣਾਂ ਤੇ ਲਗਾਈ ਪਾਬੰਦੀ ਐਤਵਾਰ ਨੂੰ ਹੱਟਾ ਦਿੱਤੀ ਹੈ। ਕੈਨੇਡਾ ਦੀ ਸਰਕਾਰ ਨੇ ਕਿਹਾ ਕਿ 27 ਸਤੰਬਰ ਤੋਂ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਹੋ ਜਾਣਗੀਆਂ।
ਪਾਬੰਦੀ ਖ਼ਤਮ ਹੋਣ ਦੇ ਨਾਲ ਯਾਤਰੀਆਂ ਨੂੰ ਕੁੱਝ ਸਾਵਧਾਨੀਆਂ ਦਾ ਵੀ ਧਿਆਨ ਰੱਖਣਾ ਪਵੇਗਾ। ਯਾਤਰੀਆਂ ਲਈ ਯਾਤਰਾ ਕਰਨ ਤੋਂ ਪਹਿਲਾਂ ਆਪਣੀ ਕੋਰੋਨਾ ਨੈਗਟਿਵ ਰਿਪੋਰਟ ਵਿਖਾਉਣੀ ਜਰੂਰੀ ਹੈ। ਕੈਨੇਡਾ ਸਰਕਾਰ ਨੇ ਕਿਹਾ ਕਿ ਦਿੱਲੀ ਦੀ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਤੋਂ ਨੈਗਟਿਵ ਕੋਰੋਨਾ-19 ਦਾ ਸਬੂਤ ਹੋਣਾ ਲਾਜ਼ਮੀ ਹੈ।
ਕੋਰੋਨਾ ਟੈਸਟ ਦੀ ਰਿਪੋਰਟ 18 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ। ਏਅਰ ਇੰਡੀਆ 30 ਸਤੰਬਰ ਤੋਂ ਕੈਨੇਡਾ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰੇਗੀ।
ਇਹ ਵੀ ਪੜ੍ਹੋਂ :ਸ਼ਹੀਦ ਧਰੁਵ ਕੁੰਡੂ ਦੀ ਬਹਾਦਰੀ ਦੀ ਕਹਾਣੀ, 13 ਸਾਲ ਦੀ ਉਮਰ 'ਚ ਖੱਟੇ ਕੀਤੇ ਅੰਗਰੇਜ਼ਾਂ ਦੇ ਦੰਦ