ETV Bharat / bharat

ਪੰਜ ਸੂਬਿਆਂ ਦੀ ਵਿਧਾਨਸਭਾ ਚੋਣ ਨਤੀਜੇ ਅੱਜ, ਇੱਕ ਕਲਿੱਕ ਨਾਲ ਜਾਣੋਂ ਵੋਟਿੰਗ ਤੋਂ ਜੁੜੀ ਗੱਲ - ਪੁਡੂਚੇਰੀ

ਐਤਵਾਰ ਯਾਨੀ ਅੱਜ 2 ਮਈ ਨੂੰ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣ ਦੀ ਗਿਣਤੀ ਹੋਵੇਗੀ। ਪੰਜ ਰਾਜਾਂ ਵਿੱਚ ਚੋਣ ਪ੍ਰਚਾਰ ਦੌਰਾਨ ਹਰ ਰਾਜਨੀਤਿਕ ਪਾਰਟੀ ਨੇ ਜਿੱਤ ਦੇ ਦਾਅਵੇ ਕੀਤੇ ਅਤੇ ਵੱਡੇ ਵਾਅਦੇ ਕੀਤੇ। ਪੁਡੂਚੇਰੀ, ਕੇਰਲ ਅਤੇ ਤਮਿਲਨਾਡੂ ਵਿੱਚ 1-1 ਪੜਾਅ ਵਿੱਚ, ਅਸਾਮ ਵਿੱਚ 3 ਪੜਾਅ ਵਿੱਚ ਅਤੇ ਪੱਛਮੀ ਬੰਗਾਲ ਵਿੱਚ 8 ਪੜਾਅ ਵਿੱਚ ਮਤਦਾਨ ਪੂਰਾ ਹੋਇਆ।

ਫ਼ੋਟੋ
ਫ਼ੋਟੋ
author img

By

Published : May 2, 2021, 7:02 AM IST

ਹੈਦਰਾਬਾਦ: ਐਤਵਾਰ ਯਾਨੀ ਅੱਜ 2 ਮਈ ਨੂੰ ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣ ਦੀ ਗਿਣਤੀ ਹੋਵੇਗੀ। ਪੰਜ ਰਾਜਾਂ ਵਿੱਚ ਚੋਣ ਪ੍ਰਚਾਰ ਦੌਰਾਨ ਹਰ ਰਾਜਨੀਤਿਕ ਪਾਰਟੀ ਨੇ ਜਿੱਤ ਦੇ ਦਾਅਵੇ ਕੀਤੇ ਅਤੇ ਵੱਡੇ ਵਾਅਦੇ ਕੀਤੇ। ਪੁਡੂਚੇਰੀ, ਕੇਰਲ ਅਤੇ ਤਮਿਲਨਾਡੂ ਵਿੱਚ 1-1 ਪੜਾਅ ਵਿੱਚ, ਅਸਾਮ ਵਿੱਚ 3 ਪੜਾਅ ਵਿੱਚ ਅਤੇ ਪੱਛਮੀ ਬੰਗਾਲ ਵਿੱਚ 8 ਪੜਾਅ ਵਿੱਚ ਮਤਦਾਨ ਪੂਰਾ ਹੋਇਆ।

ਜਨਤਾ ਨੇ ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਵਿੱਚ ਕੈਦ ਕੀਤਾ ਅਤੇ ਹੁਣ 2 ਮਈ ਐਤਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ, ਜਨਤਾ ਦਾ ਫੈਸਲਾ ਸਭ ਦੇ ਸਾਹਮਣੇ ਹੋਵੇਗਾ। ਪਤਾ ਲੱਗ ਜਾਵੇਗਾ ਕਿ ਜਨਤਾ ਦਾ ਸਾਥ ਕਿਸ ਨੂੰ ਮਿਲਿਆ ਅਤੇ ਲੋਕਾਂ ਨੇ ਕਿਸ ਨੂੰ ਨਕਾਰ ਦਿੱਤਾ। ਇਨ੍ਹਾਂ ਪੰਜ ਰਾਜਾਂ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੀ ਸਨ, ਇਸ ਵਾਰ ਵੋਟਿੰਗ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਦੇ ਅੰਕੜੇ ਕੀ ਹਨ ਅਤੇ ਇਨ੍ਹਾਂ ਰਾਜਾਂ ਵਿੱਚ ਸਰਕਾਰ ਬਣਾਉਣ ਦੀ ਬਹੁਗਿਣਤੀ ਅੰਕੜਾ ਕੀ ਹੈ, ਇਹ ਜਾਣਨ ਲਈ ਪੜੋ ਈਟੀਵੀ ਭਾਰਤ ਦੀ ਇਹ ਖਾਸ ਰਿਪੋਰਟ।

ਬੰਗਾਲ ਵਿੱਚ ਖਿੜੇਗਾ ਕਮਲ ਜਾਂ ਦੀਦੀ ਲਗਾਏਗੀ ਜਿੱਤ ਦੀ ਹੈਟ੍ਰਿਕ

ਇਨ੍ਹਾਂ ਪੰਜ ਰਾਜਾਂ ਵਿੱਚ ਜਿਸ ਸੂਬੇ ਦੀ ਚੋਣ ਹਲਚਲ 'ਤੇ ਪੂਰੇ ਦੇਸ਼ ਦੀ ਨਜ਼ਰ ਸਭ ਤੋਂ ਵੱਧ ਹੈ ਉਹ ਪੱਛਮੀ ਬੰਗਾਲ। ਇੱਥੇ 27 ਮਾਰਚ ਤੋਂ 29 ਅਪ੍ਰੈਲ ਤੱਕ ਸਭ ਤੋਂ ਵੱਧ 8 ਪੜਾਵਾਂ ਵਿੱਚ ਮਤਦਾਨ ਪੂਰਾ ਹੋਇਆ। ਪੱਛਮੀ ਬੰਗਾਲ ਦੀਆਂ ਸਾਰੀਆਂ 294 ਸੀਟਾਂ 'ਤੇ ਵੋਟਿੰਗ ਹੋਣੀ ਸੀ ਪਰ 2 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰਾਂ ਦੀ ਮੌਤ ਹੋਣ ਦੇ ਕਾਰਨ 292 ਸੀਟਾਂ 'ਤੇ ਹੀ ਵੋਟਿੰਗ ਹੋਈ। ਪੱਛਮੀ ਬੰਗਾਲ ਵਿਧਾਨ ਸਭਾ ਵਿੱਚ 294 ਸੀਟਾਂ ਦੀ ਬਹੁਮਤ ਦਾ ਅੰਕੜਾ 148 ਹੈ, ਪਰ ਇਸ ਵਾਰ 292 ਸੀਟਾਂ 'ਤੇ ਵੋਟਿੰਗ ਹੋਈ ਹੈ, ਇਸ ਲਈ ਬਹੁਮਤ ਅੰਕੜਾ 147 ਸੀਟਾਂ ਦਾ ਹੋਵੇਗਾ।

ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੇ ਸਾਹਮਣੇ ਜਿੱਤ ਦੀ ਹੈਟ੍ਰਿਕ ਬਣਾਉਣ ਦਾ ਮੌਕਾ ਹੈ ਤਾਂ ਬੀਜੇਪੀ ਬੰਗਾਲ ਵਿੱਚ ਪਹਿਲੀ ਵਾਰ ਕਮਲ ਖਿਲਾਉਣ ਦਾ ਦਾਅਵਾ ਕਰ ਰਹੀ ਹੈ। ਇਸ ਲਈ ਬੀਜੇਪੀ ਨੇ ਚੋਣ ਪ੍ਰਚਾਰ ਦੇ ਦੌਰਾਨ ਬਹੁਤ ਜੋਰ ਲਗਾਇਆ ਸੀ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਭਾਜਪਾ ਪ੍ਰਧਾਨ ਜੇ.ਪੀ ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਬੀਜੇਪੀ ਦੇ ਹੋਰ ਵੱਡੇ ਚਿਹਰਿਆਂ ਨੇ ਬੰਗਾਲ ਵਿੱਚ ਚੋਣ ਪ੍ਰਚਾਰ ਕੀਤਾ। ਮੁੱਖ ਮੰਤਰੀ ਮਮਤਾ ਬੈਨਰਜੀ ਵੀ ਚੋਣ ਪ੍ਰਚਾਰ ਦੌਰਾਨ ਬੀਜੇਪੀ ਦੇ ਹਰ ਵਾਰ ਉੱਤੇ ਪਲਟਵਾਰ ਕੀਤਾ। ਚੋਣਾਂ ਤੋਂ ਪਹਿਲਾਂ ਆਗੂਆਂ ਦੇ ਦਲ ਬਦਲ ਅਤੇ ਪ੍ਰਚਾਰ ਦੇ ਦੌਰਾਨ ਇੱਕ ਦੂਜੇ ਉੱਤੇ ਦੋਸ਼ਾਂ ਦਾ ਦੌਰ ਜਾਰੀ ਰਿਹਾ। ਇਸ ਵਾਰ ਵੀ ਬੰਗਾਲ ਦੀਆਂ ਚੋਣਾਂ ਹਿੰਸਾ ਤੋਂ ਅਛੂਤ ਨਹੀਂ ਸਨ।

ਸਾਲ 2016 ਦੀ ਵਿਧਾਨ ਸਭਾ ਚੋਣ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ 211 ਸੀਟਾਂ ਉੱਤੇ ਜਿੱਤ ਕੇ ਸੱਤਾ ਵਿੱਚ ਪਰਤੀ ਸੀ। ਜਦੋਂ ਕਿ ਕਾਂਗਰਸ ਨੂੰ 44 ਅਤੇ ਭਾਜਪਾ ਨੂੰ ਸਿਰਫ਼ 3 ਸੀਟਾਂ ਮਿਲੀਆਂ ਹਨ।

ਵੋਟਾਂ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਦੇ ਅਨੁਸਾਰ, ਇਸ ਵਾਰ ਬੰਗਾਲ ਵਿਚ ਸੱਤਾ ਦੀ ਲੜਾਈ ਸਿੱਧੀ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਹੈ।

ਅਸਾਮ ਵਿੱਚ ਭਾਜਪਾ ਕਰੇਗੀ ਰਿਪੀਟ ਜਾਂ ਹਾਥ ਆਵੇਗੀ ਸੱਤਾ

ਇਸ ਵਾਰ ਅਸਾਮ ਵਿੱਚ 3 ਪੜਾਵਾਂ ਵਿੱਚ ਵਿਧਾਨ ਸਭਾ ਚੋਣ ਹੋਈ। 126 ਸੀਟਾਂ ਵਾਲੀ ਅਸਾਮ ਵਿਧਾਨ ਸਭਾ ਵਿੱਚ ਬਹੁਮਤ ਅੰਕੜਾਂ 64 ਹੈ। ਇਸ ਵਾਰ ਵੀ ਅਸਾਮ ਵਿੱਚ ਭਾਜਪਾ ਅਤੇ ਉਸ ਦੇ ਸਹਿਯੋਗੀ ਪਾਰਟੀਆਂ ਦਾ ਸਿੱਧਾ ਮੁਕਾਬਲਾ ਕਾਂਗਰਸ ਅਤੇ ਉਸ ਦੇ ਸਹਿਯੋਗੀ ਪਾਰਟੀਆਂ ਨਾਲ ਹੈ। 2016 ਵਿੱਚ, ਅਸਾਮ ਵਿੱਚ ਪਹਿਲੀ ਵਾਰ ਕਮਲ ਖਿੜਿਆ ਅਤੇ ਸਰਬਾਨੰਦ ਸੋਨੋਵਾਲ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਬਣੇ। ਇਸ ਵਾਰ ਵੀ ਭਾਜਪਾ ਮਿਸ਼ਨ ਦੁਹਰਾਉਣ ਦਾ ਅਤੇ ਕਾਂਗਰਸ ਸੱਤਾ ਵਿੱਚ ਵਾਪਸੀ ਦਾ ਦਾਅਵਾ ਕਰ ਰਹੀ ਹੈ।

ਸਾਲ 2016 ਦੀ ਚੋਣ ਦੌਰਾਨ ਭਾਜਪਾ ਨੇ ਸਭ ਤੋਂ ਵੱਧ 60 ਸੀਟਾਂ ਜਿੱਤ ਕੇ ਅਸਾਮ ਵਿੱਚ ਪਹਿਲੀ ਵਾਰ ਸਰਕਾਰ ਬਣਾਈ ਸੀ। ਜਦੋਂ ਕਿ ਕਾਂਗਰਸ ਨੂੰ 26 ਸੀਟਾਂ, ਅਸਾਮ ਗਣ ਪ੍ਰੀਸ਼ਦ ਨੂੰ 14, ਏਆਈਯੂਡੀਐਫ ਨੂੰ 13 ਸੀਟਾਂ, ਬੋਡੋਲੈਂਡ ਪੀਪਲਜ਼ ਫਰੰਟ ਨੂੰ 12 ਸੀਟਾਂ ਮਿਲੀਆਂ ਅਤੇ 1 ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ।

ਅਸਾਮ ਵਿੱਚ ਐਗਜ਼ਿਟ ਪੋਲ ਦੇ ਅੰਕੜੇ ਭਾਜਪਾ ਦੇ ਹੱਕ ਵਿੱਚ ਰਹੇ। ਯਾਨੀ ਐਗਜ਼ਿਟ ਪੋਲ ਦੇ ਅਨੁਸਾਰ ਅਸਾਮ ਵਿੱਚ ਦੂਜੀ ਵਾਰ ਕਮਲ ਦਾ ਖਿੜਣਾ ਤੈਅ ਹੈ, ਜਦਕਿ ਕਾਂਗਰਸ ਦਾ ਪ੍ਰਦਰਸ਼ਨ ਪਿਛਲੀ ਵਾਰ ਤੋਂ ਬਿਹਤਰ ਹੋਵੇਗਾ।

ਤਾਮਿਲਨਾਡੂ ਵਿੱਚ ਏਆਈਏਡੀਐਮਕੇ ਦੀ ਹੈਟ੍ਰਿਕ ਜਾਂ ਡੀਐਮਕੇ ਦੀ ਵਾਪਸੀ

ਤਾਮਿਲਨਾਡੂ ਵਿੱਚ ਵਿਧਾਨ ਸਭਾ ਦੀ ਕੁੱਲ 234 ਸੀਟਾਂ ਹਨ। ਰਾਜ ਦੀਆਂ ਸਾਰੀਆਂ ਸੀਟਾਂ 'ਤੇ ਇਕੋ ਪੜਾਅ 'ਚ ਵੋਟਾਂ ਪਈਆਂ। ਤਾਮਿਲਨਾਡੂ ਵਿੱਚ ਸਰਕਾਰ ਬਣਾਉਣ ਦਾ ਜਾਦੂਈ ਅੰਕੜਾ 118 ਹੈ। ਦਸ਼ਕਾਂ ਬਾਅਦ, ਇਹ ਪਹਿਲਾ ਮੌਕਾ ਹੈ ਜਦੋਂ ਵਿਧਾਨ ਸਭਾ ਚੋਣਾਂ ਵਿੱਚ ਤਾਮਿਲਨਾਡੂ ਰਾਜ ਦੇ ਦੋ ਸਭ ਤੋਂ ਵੱਡੇ ਚਿਹਰੇ ਗਾਇਬ ਹਨ। ਜੈਲਲਿਤਾ ਅਤੇ ਕਰੁਣਾਨਿਧੀ ਦੇ ਦੇਹਾਂਤ ਤੋਂ ਬਾਅਦ, ਏਆਈਏਡੀਐਮਕੇ ਅਤੇ ਡੀਐਮਕੇ ਨੇ ਆਪਣੇ ਉੱਘਾਂ ਦੀ ਅਣਹੋਂਦ ਵਿੱਚ ਪਹਿਲੀ ਵਿਧਾਨ ਸਭਾ ਚੋਣ ਲੜੀ।

ਇਸ ਵਾਰ ਦੀ ਚੋਣ ਹੋਰ ਕਈ ਤਰੀਕਿਆਂ ਨਾਲ ਵਿਸ਼ੇਸ਼ ਹੈ। ਦੋ ਵਾਰ ਸੱਤਾ 'ਤੇ ਵਿਰਾਜਮਾਨ ਏਆਈਏਡੀਐਮਕੇ ਦੇ ਲਈ ਹੈਟ੍ਰਿਕ ਲਗਾਣਾ ਚੁਣੌਤੀ ਹੈ ਤਾਂ ਡੀਐਮਕੇ ਲਈ ਵਾਪਸੀ ਦਾ ਰਾਹ ਵੀ ਸੌਖੀ ਨਹੀਂ ਹੋਵੇਗਾ। ਤਾਮਿਲ ਫਿਲਮ ਇੰਡਸਟਰੀ ਦੇ ਦੋ ਸਭ ਤੋਂ ਵੱਡੇ ਚਿਹਰਿਆਂ ਵਿੱਚੋਂ ਇਕ ਕਮਲ ਹਸਨ ਦੀ ਪਾਰਟੀ ਵੀ ਇਸ ਵਾਰ ਮੈਦਾਨ ਵਿੱਚ ਸੀ। ਇਸ ਵਾਰ ਕਮਲ ਹਾਸਨ ਦੀ ਕਿਸਮਤ ਵੀ ਦਾਅ ਉੱਤੇ ਲੱਗੀ ਹੋਈ ਹੈ।

ਏਆਈਏਡੀਐਮਕੇ ਨੇ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 135 ਸੀਟਾਂ ਜਿੱਤ ਹਾਸਲ ਕੀਤੀ ਸੀ ਅਤੇ ਪਾਰਟੀ ਸੁਪਰੀਮੋ ਜੇ ਜੈਲਲਿਤਾ ਨੂੰ ਮੁੜ ਸੱਤਾ ਮਿਲੀ ਸੀ। ਡੀਐਮਕੇ ਨੂੰ 88, ਕਾਂਗਰਸ ਨੂੰ 8 ਸੀਟਾਂ ਮਿਲੀਆਂ ਜਦੋਂਕਿ ਭਾਜਪਾ ਦਾ ਖਾਤਾ ਨਹੀਂ ਖੋਲ੍ਹ ਸਕਿਆ।

ਕੇਰਲ ਵਿੱਚ ਐਲਡੀਐਫ ਬਨਾਮ ਯੂਡੀਐਫ

ਕੇਰਲ ਵਿੱਚ ਵੀ ਵਿਧਾਨ ਸਭਾ ਚੋਣ ਦੀ ਵੋਟਿੰਗ ਇੱਕ ਹੀ ਪੜਾਅ ਵਿੱਚ ਹੋਈ। ਕੇਰਲ ਵਿਧਾਨ ਸਭਾ ਵਿੱਚ ਬਹੁਮਤ ਅੰਕੜਾ 71 ਹੈ। ਯਾਨੀ ਕੇਰਲ ਦੀ ਸੱਤਾ ਸੰਭਾਲਣ ਲਈ 71 ਸੀਟਾਂ ਦੇ ਜਾਦੂਈ ਅੰਕੜੇ ਤੱਕ ਪਹੁੰਚਣਾ ਹੈ। ਕੇਰਲ ਵਿੱਚ, ਸੀਪੀਐਮ ਦੀ ਅਗਵਾਈ ਵਾਲੇ ਖੱਬੇ ਡੈਮੋਕਰੇਟਿਕ ਫਰੰਟ (ਐਲਡੀਐਫ) ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕਰੇਟਿਕ ਫਰੰਟ (ਯੂਡੀਐਫ) ਵਿਚਕਾਰ ਸਿੱਧਾ ਮੁਕਾਬਲਾ ਹੈ। ਜੇਪੀ ਵਿਜੇਯਨ ਨੇ ਇੱਕ ਵਾਰ ਫਿਰ ਜਿੱਤ ਦਾ ਦਾਅਵਾ ਕੀਤਾ ਹੈ, ਤਾਂ ਕਾਂਗਰਸ ਨੇ ਸੱਤਾ ਵਿੱਚ ਵਾਪਸ ਆਉਣ ਦਾ ਭਰੋਸਾ ਜਤਾਇਆ ਹੈ। ਇਸ ਦੇ ਨਾਲ ਹੀ ਇਸ ਵਾਰ ਭਾਜਪਾ ਨੇ ਮੈਟਰੋ ਮੈਨ ਨੂੰ ਚੋਣਾਂ ਵਿਚ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਵੱਡਾ ਦਾਅ ਲਗਾਇਆ ਹੈ।

ਕੇਰਲ ਵਿੱਚ ਇਸ ਸਮੇਂ ਐਲਡੀਐਫ ਦੀ ਸਰਕਾਰ ਹੈ। ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀਪੀਆਈ (ਐਮ) 58, ਕਾਂਗਰਸ 22, ਸੀਪੀਆਈ 19, ਆਈਯੂਐਮਐਲ 18, ਜੇਡੀ (ਐਸ) 3, ਕੇਈਸੀ (ਐਮ) 15, ਐਨਸੀਪੀ 2, ਬੀਜੇਪੀ 1 ਅਤੇ ਹੋਰ ਪਾਰਟੀਆਂ ਨੇ 5 ਸੀਟਾਂ ਜਿੱਤੀਆਂ ਸਨ। ਜਦਕਿ ਆਜ਼ਾਦ ਉਮੀਦਵਾਰਾਂ ਨੇ 6 ਸੀਟਾਂ ਜਿੱਤ ਹਾਸਲ ਕੀਤੀ ਸੀ।

ਐਗਜ਼ਿਟ ਪੋਲ ਦੇ ਅਨੁਸਾਰ ਐਲਡੀਐਫ ਕੇਰਲ ਵਿੱਚ ਸੱਤਾ ਬਰਕਰਾਰ ਰੱਖੇਗੀ ਜਦਕਿ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਪਿਛਲੀ ਵਾਰ ਜਿੰਨੀ ਸੀਟਾਂ ਪ੍ਰਾਪਤ ਕਰ ਸਕਦਾ ਹੈ। ਇਸ ਦੇ ਨਾਲ ਹੀ, ਭਾਜਪਾ ਸਿਰਫ਼ ਕੁਝ ਸੀਟਾਂ ਜਿੱਤੇਗੀ।

ਪੁਡੂਚੇਰੀ ਵਿੱਚ ਕਿਸ ਦੀ ਹੋਵੇਗੀ ਜਿੱਤ?

ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ ਸਾਰੀਆਂ 30 ਸੀਟਾਂ 'ਤੇ 6 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਦਿੱਲੀ ਦੀ ਤਰ੍ਹਾਂ, ਪੁਡੂਚੇਰੀ ਦੀ ਅਸੈਂਬਲੀ ਹੈ ਅਤੇ ਨਾਮਜ਼ਦ ਉਪ ਰਾਜਪਾਲ ਕੇਂਦਰ ਦੀ ਨੁਮਾਇੰਦਗੀ ਕਰਦੇ ਹਨ। 30 ਸੀਟਾਂ ਵਾਲੀ ਅਸੈਂਬਲੀ ਵਿੱਚ ਬਹੁਮਤ ਅੰਕੜਾ 16 ਹੈ। ਕਾਂਗਰਸ ਦੀ ਸਰਕਾਰ ਸਾਲ 2016 ਵਿੱਚ ਬਣੀ ਸੀ ਅਤੇ ਵੀ ਨਾਰਾਇਣਸਾਮੀ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਪਰ ਉਨ੍ਹਾਂ ਨੇ ਇਸ ਸਾਲ ਚੋਣਾਂ ਤੋਂ ਠੀਕ ਪਹਿਲਾਂ ਵਿਧਾਨ ਸਭਾ ਵਿਚ ਫਲੋਰ ਟੈਸਟ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਸਾਲ 2016 ਦੀ ਵਿਧਾਨ ਸਭਾ ਚੋਣਾਂ ਵਿੱਚ, ਕਾਂਗਰਸ ਨੇ 30 ਵਿੱਚੋਂ 15 ਸੀਟਾਂ ਜਿੱਤੀਆਂ ਸਨ। ਏਆਈਏਡੀਐਮਕੇ ਨੇ 4 ਸੀਟਾਂ, ਏਆਈਐਨਆਰਸੀ ਨੇ 8 ਸੀਟਾਂ, ਡੀਐਮਕੇ ਨੇ 2 ਸੀਟਾਂ ਜਿੱਤੀਆਂ। ਜਦਕਿ ਆਜ਼ਾਦ ਉਮੀਦਵਾਰ 1 ਸੀਟ 'ਤੇ ਜੇਤੂ ਰਿਹਾ।

ਐਗਜ਼ਿਟ ਪੋਲ ਦੇ ਅੰਕੜਿਆਂ ਅਨੁਸਾਰ ਪੁਡੂਚੇਰੀ ਵਿੱਚ ਇਸ ਵਾਰ ਸੱਤਾ ਦੀ ਤਬਦੀਲੀ ਨਿਸ਼ਚਤ ਹੈ ਅਤੇ ਭਾਜਪਾ ਦੀ ਗੱਠਜੋੜ ਦੀ ਸਰਕਾਰ ਬਣੇਗੀ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.