ਤਿਰੂਵਨੰਤਪੁਰਮ: ਕੇਰਲਾ ਵਿੱਚ ਜ਼ੀਕਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। 24 ਸਾਲਾਂ ਦੀ ਗਰਭਵਤੀ ਔਰਤ ਮੱਛਰ ਦੇ ਲੜਨ ਨਾਲ ਇਸ ਬਿਮਾਰੀ ਤੋਂ ਸੰਕਰਮਿਤ ਹੋਈ ਹੈ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਹ ਜਾਣਕਾਰੀ ਦਿੱਤੀ।
ਸੂਬੇ ਦੇ ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦੱਸਿਆ ਕਿ ਤਿਰੂਵਨੰਤਪੁਰਮ ਵਿੱਚ ਇਸ ਵਾਇਰਸ ਦੇ 13 ਸ਼ੱਕੀ ਮਾਮਲੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਤੋਂ ਪੁਸ਼ਟੀ ਹੋਣ ਦੀ ਉਡੀਕ ਕਰ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ 19 ਨਮੂਨੇ ਤਿਰੂਵਨੰਤਪੁਰਮ ਤੋਂ ਭੇਜੇ ਗਏ ਹਨ। ਜਿਸ 'ਚ ਡਾਕਟਰਾਂ ਸਮੇਤ 13 ਸਿਹਤ ਕਰਮਚਾਰੀ ਜ਼ੀਕਾ ਨਾਲ ਸੰਕਰਮਿਤ ਹੋਣ ਦਾ ਸ਼ੱਕ ਹੈ। ਇਹ ਔਰਤ ਤਿਰੂਵਨੰਤਪੁਰਮ ਦੇ ਪਾਰਸਲੇਨ ਦੀ ਰਹਿਣ ਵਾਲੀ ਹੈ। ਔਰਤ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਔਰਤ ਨੇ 7 ਜੁਲਾਈ ਨੂੰ ਇਕ ਬੱਚੇ ਨੂੰ ਜਨਮ ਵੀ ਦਿੱਤਾ ਹੈ।
ਜ਼ੀਕਾ ਵਾਇਰਸ ਦੇ ਲੱਛਣ ਕੀ ਹਨ?
ਔਰਤ ਨੂੰ 28 ਜੂਨ ਨੂੰ ਤੇਜ਼ ਬੁਖਾਰ, ਸਿਰਦਰਦ ਅਤੇ ਸਰੀਰ 'ਤੇ ਲਾਲ ਨਿਸ਼ਾਨ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਸਪਤਾਲ 'ਚ ਕੀਤੇ ਗਏ ਟੈਸਟਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਜ਼ੀਕਾ ਵਾਇਰਸ ਨਾਲ ਸੰਕਰਮਿਤ ਸੀ ਅਤੇ ਸੈਂਪਲ ਨੂੰ ਪੁਣੇ ਦੇ ਐਨ.ਆਈ.ਵੀ. 'ਚ ਭੇਜਿਆ ਗਿਆ ਹੈ। ਔਰਤ ਦੀ ਸਥਿਤੀ ਠੀਕ ਹੈ।
ਇਹ ਵੀ ਪੜ੍ਹੋ:ਆਕਸੀਜਨ ਦੀ ਉਪਲਬਧਤਾ ਦੀ ਸਮੀਖਿਆ ਨੂੰ ਲੈ ਕੇ PM ਮੋਦੀ ਕਰਨਗੇ ਉੱਚ ਪੱਧਰੀ ਬੈਠਕ
ਸਰਕਾਰ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਉਸਦੀ ਟਰੈਵਲ ਹਿਸਟਰੀ ਨਹੀਂ ਹੈ, ਪਰ ਉਸਦਾ ਘਰ ਤਾਮਿਲਨਾਡੂ ਸਰਹੱਦ ‘ਤੇ ਹੈ। ਇਸੇ ਤਰ੍ਹਾਂ ਦੇ ਲੱਛਣ ਇਕ ਹਫ਼ਤਾ ਪਹਿਲਾਂ ਉਸ ਦੀ ਮਾਂ 'ਚ ਵੀ ਵੇਖੇ ਗਏ ਸਨ। ਜ਼ੀਕਾ ਵਾਇਰਸ ਨਾਲ ਸੰਕਰਮਿਤ ਹੋਣ ਦੇ ਲੱਛਣ ਡੇਂਗੂ ਵਰਗੇ ਹੀ ਹੁੰਦੇ ਹਨ, ਜਿਵੇਂ ਕਿ ਬੁਖਾਰ, ਸਰੀਰ ਵਿੱਚ ਧੱਫੜ ਅਤੇ ਜੋੜਾਂ ਦੇ ਦਰਦ ਆਦਿ।
ਇਹ ਵੀ ਪੜ੍ਹੋ:ਪ੍ਰਧਾਨ ਮੰਤਰੀ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ‘ਤੇ ਜਤਾਈ ਚਿੰਤਾ