ਭੁਵਨੇਸ਼ਵਰ: ਉੜੀਸਾ ਰਾਜ ਦੇ ਭੁਵਨੇਸ਼ਵਰ ਹਵਾਈ ਅੱਡੇ ਤੋਂ ਪਹਿਲੀ ਅੰਤਰਰਾਸ਼ਟਰੀ ਉਡਾਣ ਸੇਵਾ 15 ਮਈ ਤੋਂ ਸ਼ੁਰੂ ਹੋਵੇਗੀ। ਜੋ ਕਿ ਇੰਡੀਗੋ ਦੁਬਈ ਤੱਕ ਸਿੱਧੀ ਉਡਾਣ ਸੇਵਾ ਪ੍ਰਦਾਨ ਕਰੇਗੀ। ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸ਼ਨੀਵਾਰ ਨੂੰ 'ਉਤਕਲ ਦਿਵਸ' ਦੇ ਮੌਕੇ 'ਤੇ ਇਸ ਉਡਾਣ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਕੀਤੀ। ਤੁਹਾਨੂੰ ਦੱਸ ਦੇਈਏ ਕਿ ਓਡੀਸਾ ਦੇ ਸਥਾਪਨਾ ਦਿਵਸ ਨੂੰ 'ਉਤਕਲ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਹਰ ਸਾਲ ਇਹ ਦਿਨ 1 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।
ਭੁਵਨੇਸ਼ਵਰ ਤੋਂ ਦੁਬਈ ਦਾ ਕਿਰਾਇਆ 10,000 ਰੁਪਏ: ਅੰਤਰਰਾਸ਼ਟਰੀ ਉਡਾਣ ਸੇਵਾ ਪ੍ਰੋਗਰਾਮ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਕਿਹਾ ਕਿ ਇੰਡੀਗੋ ਹਫ਼ਤੇ ਵਿੱਚ ਤਿੰਨ ਦਿਨ ਦੁਬਈ ਨੂੰ ਹਵਾਈ ਸੇਵਾ ਪ੍ਰਦਾਨ ਕਰੇਗੀ। ਇਹ ਉਡਾਣ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਜਾਇਆ ਕਰੇਗੀ। ਉਨ੍ਹਾਂ ਦੱਸਿਆ ਕਿ ਦੁਬਈ ਲਈ ਪਹਿਲੀ ਫਲਾਈਟ ਦਾ ਕਿਰਾਇਆ 10,000 ਰੁਪਏ ਪ੍ਰਤੀ ਸੀਟ ਤੈਅ ਕੀਤਾ ਗਿਆ ਹੈ।
ਦੁਨੀਆ ਨਾਲ ਕਨੈਕਟੀਵਿਟੀ ਵਧੇਗੀ-ਪਟਨਾਇਕ : ਭੁਵਨੇਸ਼ਵਰ ਹਵਾਈ ਅੱਡੇ ਤੋਂ ਪਹਿਲੀ ਵਾਰ ਅੰਤਰਰਾਸ਼ਟਰੀ ਉਡਾਣ ਸੇਵਾ ਸ਼ੁਰੂ ਹੋਈ। ਇਸ ਦੇ ਉਦਘਾਟਨ 'ਚ ਸ਼ਾਮਲ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ, 'ਵਿਕਾਸ ਲਈ ਕਨੈਕਟੀਵਿਟੀ ਮਹੱਤਵਪੂਰਨ ਹੈ ਅਤੇ ਇਹ ਸਾਡੀ ਸਰਕਾਰ ਦੀ ਤਰਜੀਹ ਹੈ ਕਿ ਹਵਾਬਾਜ਼ੀ ਖੇਤਰ ਦੇ ਸਭ ਤੋਂ ਵੱਡੇ ਹੱਬਾਂ ਵਿੱਚੋਂ ਇੱਕ ਦੁਬਈ ਨਾਲ ਸਿੱਧਾ ਸੰਪਰਕ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਲਈ ਰਾਹ ਖੋਲ੍ਹੇਗਾ।
ਦੂਜੇ ਦੇਸ਼ਾਂ ਲਈ ਵੀ ਸ਼ੁਰੂ ਹੋਵੇਗੀ ਉਡਾਣ ਸੇਵਾ : ਇੰਡੀਗੋ ਦੇ ਗਲੋਬਲ ਸੇਲਜ਼ ਦੇ ਮੁਖੀ ਵਿਨੈ ਮਲਹੋਤਰਾ ਨੇ ਕਿਹਾ ਕਿ ਏਅਰਲਾਈਨ ਘੱਟ ਦਰਾਂ 'ਤੇ ਅੰਤਰਰਾਸ਼ਟਰੀ ਕਨੈਕਟੀਵਿਟੀ ਦੇ ਦਾਇਰੇ ਨੂੰ ਵਧਾਉਣ ਵਿਚ ਮੋਹਰੀ ਰਹੀ ਹੈ। ਉਨ੍ਹਾਂ ਦੱਸਿਆ ਕਿ ਦੁਬਈ ਤੋਂ ਬਾਅਦ ਭੁਵਨੇਸ਼ਵਰ ਤੋਂ ਸਿੰਗਾਪੁਰ ਅਤੇ ਬੈਂਕਾਕ ਲਈ ਵੀ ਸਿੱਧੀਆਂ ਉਡਾਣਾਂ ਚਲਾਈਆਂ ਜਾਣਗੀਆਂ।
ਲੋਕਾਂ ਲਈ ਤੋਹਫ਼ਾ: 'ਉਕਲ ਦਿਵਸ ਮੌਕੇ ਲੋਕਾਂ ਨੂੰ ਮੁੱਖ ਮੰਤਰੀ ਵੱਲੋਂ ਬਹੁਤ ਵਧੀਆ ਤੋਹਫ਼ਾ ਦਿੱਤਾ ਗਿਆ ਹੈ। ਜਿਸ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਉਡਾਣ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਕਿਰਾਏ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਕਿਰਾਏ ਦੀਆਂ ਦਰਾਂ ਬਹੁਤ ਸਹੀ ਰੱਖੀਆਂ ਗਈਆਂ ਹਨ। ਜਿਸ ਨੂੰ ਆਸਾਨੀ ਨਾਲ ਦਿੱਤਾ ਜਾ ਸਕਦਾ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਲੋਕਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ: ਜਲ ਸੈਨਾ ਮੁਖੀ ਐਡਮਿਰਲ ਹਰੀ ਕੁਮਾਰ ਕੋਵਿਡ ਪਾਜ਼ੇਟਿਵ, ਕਮਾਂਡਰ ਕਾਨਫਰੰਸ ਅੱਧ ਵਿਚਾਲੇ ਛੱਡ ਕੇ ਵਿਸ਼ੇਸ਼ ਜਹਾਜ਼ ਰਾਹੀਂ ਗਏ ਦਿੱਲੀ