ETV Bharat / bharat

ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਐਫਆਈਆਰ, ਜਾਣੋ ਕੀ ਹੈ ਦੋਸ਼ - ਆਰਥਿਕ ਅਪਰਾਧਿਕ ਸ਼ਾਖਾ

ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਵਿਰੁੱਧ ਦਿੱਲੀ ਪੁਲਿਸ ਦੀ ਆਰਥਿਕ ਜ਼ੁਰਮ ਸ਼ਾਖਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤ ਕਰਤਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਕੰਪਨੀ ਦੇ ਨਾਲ ਕੀਤੇ ਗਏ ਕਰਾਰ ਨੂੰ ਨਾ ਸਿਰਫ਼ ਸਪਨਾ ਚੌਧਰੀ ਨੇ ਤੋੜਿਆ ਹੈ ਬਲਕਿ ਉਨ੍ਹਾਂ ਦੇ ਕਲਾਇੰਟ ਨੂੰ ਵੀ ਕੰਪਨੀ ਤੋਂ ਦੂਰ ਕਰਨ ਦਾ ਕੰਮ ਕੀਤਾ ਹੈ। ਫਿਲਹਾਲ ਇਸ ਬਾਬਤ ਆਈਪੀਸੀ ਦੀ ਧਾਰਾ 406/420 ਅਤੇ 120 ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਆਰਥਿਕ ਅਪਰਾਧਿਕ ਸ਼ਾਖਾ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਐਫਆਈਆਰ, ਜਾਣੋਂ ਕੀ ਹੈ ਇਲਜ਼ਾਮ

author img

By

Published : Feb 11, 2021, 6:16 PM IST

ਨਵੀਂ ਦਿੱਲੀ: ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਵਿਰੁੱਧ ਦਿੱਲੀ ਪੁਲਿਸ ਦੀ ਆਰਥਿਕ ਜ਼ੁਰਮ ਸ਼ਾਖਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤ ਕਰਤਾ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਕੰਪਨੀ ਦੇ ਨਾਲ ਕੀਤੇ ਗਏ ਕਰਾਰ ਨੂੰ ਨਾ ਸਿਰਫ਼ ਸਪਨਾ ਚੌਧਰੀ ਨੇ ਤੋੜਿਆ ਹੈ ਬਲਕਿ ਉਨ੍ਹਾਂ ਦੇ ਕਲਾਇੰਟ ਨੂੰ ਵੀ ਕੰਪਨੀ ਤੋਂ ਦੂਰ ਕਰਨ ਦਾ ਕੰਮ ਕੀਤਾ ਹੈ। ਫਿਲਹਾਲ ਇਸ ਬਾਬਤ ਆਈਪੀਸੀ ਦੀ ਧਾਰਾ 406/420 ਅਤੇ 120 ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਆਰਥਿਕ ਅਪਰਾਧਿਕ ਸ਼ਾਖਾ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਆਰਥਿਕ ਅਪਰਾਧਿਕ ਸ਼ਾਖਾ ਨੂੰ ਬੀਤੇ ਜੁਲਾਈ ਮਹੀਨੇ ਵਿੱਚ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਵਿੱਚ ਸਪਨਾ ਚੌਧਰੀ ਦੇ ਇਲਾਵਾ ਉਨ੍ਹਾਂ ਪਰਿਵਾਰਕ ਮੈਂਬਰ ਨੀਲਮ, ਕਰਨ, ਰਚਨਾ, ਸ਼ਿਵਾਨੀ ਅਤੇ ਨਿਤਿਨ ਕੁਮਾਰ ਦਾ ਨਾਂਅ ਵੀ ਹੈ। ਸ਼ਿਕਾਇਤ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਚਲਾਉਣ ਵਾਲੇ ਪਵਨ ਚਾਵਲਾ ਨੇ ਕੀਤੀ ਹੈ।

ਉਨ੍ਹਾਂ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਰਾਜਿੰਦਰ ਨਗਰ ਵਿੱਚ ਪੀ ਐਂਡ ਐਮ ਮੂਵੀਸ ਪ੍ਰਾਈਵੇਟ ਲਿਮਿਟੇਡ ਕੰਪਨੀ ਚਲਾਉਂਦੇ ਹਨ ਜੋ ਕਲਾਕਾਰਾਂ ਨੂੰ ਮੌਕਾ ਦਿੰਦੀ ਹੈ। ਉਹ ਸੇਲਿਬ੍ਰਿਟੀ ਮੈਨੇਜਮੈਂਟ ਦਾ ਕੰਮ ਕਰਦੇ ਹਨ। ਉਹ ਸਪਨਾ ਚੌਧਰੀ ਨੂੰ ਜਾਣਦੇ ਹਨ ਜੋ ਕੁਝ ਸਾਲ ਪਹਿਲਾਂ ਤੱਕ ਲੋਕਲ ਡਾਂਸਰ ਸੀ ਅਤੇ ਛੋਟੇ ਖੇਤਰ ਵਿੱਚ ਉਨ੍ਹਾਂ ਦੀ ਪੇਸ਼ਕਾਰੀ ਹੁੰਦੀ ਸੀ। ਬਿਗ ਬਾੱਸ ਸੀਜ਼ਨ 11 ਵਿੱਚ ਉਸ ਨੂੰ ਮੌਕਾ ਮਿਲਿਆ ਪਰ ਉਹ ਬਾਹਰ ਨਿਕਲ ਗਈ ਸੀ। 2017 ਵਿੱਚ ਬਿਗ ਬਾਸ ਤੋਂ ਨਿਕਲਣ ਦੇ ਬਾਅਦ ਉਸ ਨੂੰ ਵਧੀਆ ਆਫਰ ਨਹੀਂ ਮਿਲਿਆ।

2018 'ਚ ਕੰਮ ਦੇ ਲਈ ਮਿਲੀ ਸਪਨਾ ਚੌਧਰੀ

ਸ਼ਿਕਾਇਤ ਕਰਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਪਨਾ ਨੇ ਉਨ੍ਹਾਂ ਦੀ ਕੰਪਨੀ ਨੂੰ ਮਾਰਚ 2018 ਵਿੱਚ ਪਹੁੰਚ ਕੀਤੀ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਇੱਛਾ ਜਤਾਈ। ਉਸ ਸਮੇਂ ਮਿੱਕਾ ਸਿੰਘ, ਦਲੇਰ ਮਹਿੰਦੀ ਅਤੇ ਗੁਰੂ ਰੰਧਾਵਾ ਵਰਗੇ ਸਟਾਰ ਦੇ ਨਾਲ ਕੰਮ ਕਰ ਰਹੇ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਜ਼ਿਆਦਾ ਤਵਜੂ ਨਹੀਂ ਦਿੱਤੀ। ਇ੍ਸ ਦੇ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਆ ਕੇ ਉਨ੍ਹਾਂ ਤੋਂ ਕੰਮ ਦੀ ਮੰਗ ਕਰਨ ਲੱਗੀ।

ਕੰਪਨੀ ਦੇ ਨਾਲ ਸਪਨਾ ਚੌਧਰੀ ਦਾ ਕਰਾਰ ਹੋਇਆ ਜਿਸ ਵਿੱਚ ਇਹ ਦਸਿਆ ਗਿਆ ਸੀ ਕਿ ਉਹ ਸਿਰਫ਼ ਉਨ੍ਹਾਂ ਦੀ ਕੰਪਨੀ ਨਾਲ ਕੰਮ ਕਰੇਗੀ। ਉਹ ਕਿਸੇ ਦੂਜੀ ਕੰਪਨੀ ਦੇ ਨਾਲ ਕੰਮ ਨਹੀਂ ਕਰ ਸਕਦੀ ਅਤੇ ਕਿਸੇ ਕਲਾਇੰਟ ਨਾਲ ਸਪਰੰਕ ਨਹੀਂ ਕਰ ਸਕਦੀ। ਇਸ ਦੇ ਇਲਾਵਾ ਉਹ ਆਪਣੀ ਕਿਸੇ ਨਿੱਜੀ ਪੇਸ਼ਕਾਰੀ ਨੂੰ ਵੀ ਉਨ੍ਹਾਂ ਦੀ ਇਜ਼ਾਜਤ ਦੇ ਬਾਅਦ ਹੀ ਕਰ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.