ਮਹਾਰਾਸ਼ਟਰ: ਗਧੀ, ਜਿਸਨੂੰ ਸਿਰਫ ਬੋਝ ਚੁੱਕਣ ਵਾਲੇ ਜਾਨਵਰ ਵਜੋਂ ਜਾਣਿਆ ਜਾਂਦਾ ਹੈ, ਪਰ ਸ਼ਾਇਦ ਹੀ ਤੁਹਾਨੂੰ ਗਧੀ ਦੇ ਦੁੱਧ ਦੀ ਖਾਸੀਅਤ ਬਾਰੇ ਪਤਾ ਹੋਵੇ। ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਗਧੀ ਦਾ ਦੁੱਧ 10,000 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇੰਨੇ ਮਹਿੰਗੇ ਹੋਣ ਦੇ ਬਾਵਜੂਦ, ਗਧੀ ਦੇ ਦੁੱਧ ਦੀ ਕਾਫੀ ਮੰਗ ਹੈ।
ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲ੍ਹੇ ਦੇ ਉਮਰਗਾ ਦਾ ਇੱਕ ਧੋਤਰੇ ਪਰਿਵਾਰ 10 ਮਿਲੀਲੀਟਰ ਗਧੀ ਦਾ ਦੁੱਧ ਸੌ ਰੁਪਏ ਵਿੱਚ ਵੇਚਦਾ ਹੈ। ਇਸ ਵੇਲੇ ਉਨ੍ਹਾਂ ਕੋਲ 20 ਮਾਦਾ ਹਨ। ਦਸ ਮਿਲੀਲੀਟਰ ਦੁੱਧ ਯਾਨੀ ਦਸ ਹਜ਼ਾਰ ਰੁਪਏ ਪ੍ਰਤੀ ਲੀਟਰ ਵੇਚਦਾ ਹੈ। ਉਸ ਦੇ ਪਰਿਵਾਰ ਦੀ ਰੋਜ਼ੀ -ਰੋਟੀ ਗਧੀ ਦੇ ਦੁੱਧ ਦੀ ਵਿਕਰੀ 'ਤੇ ਨਿਰਭਰ ਹੈ।
ਸਿਹਤ ਮਾਹਿਰਾਂ ਦੇ ਅਨੁਸਾਰ, ਗਧੀ ਦਾ ਦੁੱਧ ਲਾਭਦਾਇਕ ਮੰਨਿਆ ਜਾਂਦਾ ਹੈ ਗਧੇ ਦਾ ਦੁੱਧ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ।
ਇਹ ਦੁੱਧ ਜ਼ੁਕਾਮ, ਖਾਂਸੀ, ਦਮਾ ਅਤੇ ਨਮੂਨੀਆ ਦੇ ਇਲਾਜ ਵਿੱਚ ਕਾਰਗਰ ਮੰਨਿਆ ਜਾਂਦਾ ਹੈ। ਨਾਲ ਹੀ, ਇਹ ਦੁੱਧ ਪੇਟ ਦੇ ਦਰਦ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ। ਗਧੀ ਦੇ ਦੁੱਧ ਵਿੱਚ ਵਿਟਾਮਿਨ ਡੀ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ। ਇਹ ਇਮਿਊਨਿਟੀ ਵਧਾਉਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਦੁੱਧ ਚਮੜੀ ਨੂੰ ਨਰਮ, ਕੋਮਲ ਅਤੇ ਚਮਕਦਾਰ ਵੀ ਬਣਾਉਂਦਾ ਹੈ।
ਲਕਸ਼ਮੀਬਾਈ ਧੋਤਰੇ ਨੇ ਦੱਸਿਆ ਕਿ ਗਧੀ ਦਾ ਦੁੱਧ ਬੱਚਿਆਂ ਲਈ ਕਾਫੀ ਲਾਭਦਾਇਕ ਹੈ। ਉਮਰਗਾ ਸ਼ਹਿਰ ਵਿੱਚ ਗਧੀ ਦੇ ਦੁੱਧ ਦੀ ਬਹੁਤ ਮੰਗ ਹੈ ਅਤੇ ਲੋਕ ਹਜ਼ਾਰਾਂ ਰੁਪਏ ਦੇ ਕੇ ਇਹ ਦੁੱਧ ਖਰੀਦ ਰਹੇ ਹਨ।
ਇਹ ਵੀ ਪੜ੍ਹੋ:ਕਿਸਾਨ ਬਣਕੇ ਖਾਦ ਲੈਣ ਗਿਆ IAS ਅਫ਼ਸਰ, ਇੰਝ ਫੜੀ ਦੁਕਾਨਦਾਰਾਂ ਦੀ ਚੋਰੀ