ਕਿਸਾਨ ਅੰਦੋਲਨ ਨੂੰ ਅੱਜ 100 ਦਿਨ ਪੂਰੇ ਹੋ ਗਏ ਹਨ। 100 ਪੂਰੇ ਹੋਣ ਉੱਤੇ ਰਾਕੇਸ਼ ਟਿਕੈਤ ਨੇ ਟਵੀਟ ਕੀਤਾ। ਇਸ ਟਵੀਟ ਵਿੱਚ ਰਾਕੇਸ਼ ਟਿਕੈਤ ਨੇ ਲਿਖਿਆ ਕਿ ਕਿਸਾਨ ਸੰਘਰਸ਼ ਦੇ 100 ਦਿਨ, ਸੁਝਾਅ ਤੱਕ ਆਖਰੀ ਸਾਹ ਤੱਕ ਸੰਘਰਸ਼ ਕਰਾਂਗੇ ਲੜਾਂਗੇ, ਜਿਤਾਂਗੇ
ਕਿਸਾਨ ਅੰਦੋਲਨ ਦੇ 100 ਦਿਨ LIVE, ਕਿਸਾਨ ਨੇ ਕੀਤਾ KMP ਐਕਸਪ੍ਰੈਸ ਵੇਅ ਜਾਮ - ਕਿਸਾਨ ਅੰਦੋਲਨ ਦੇ 100 ਦਿਨ
![ਕਿਸਾਨ ਅੰਦੋਲਨ ਦੇ 100 ਦਿਨ LIVE, ਕਿਸਾਨ ਨੇ ਕੀਤਾ KMP ਐਕਸਪ੍ਰੈਸ ਵੇਅ ਜਾਮ ਕਿਸਾਨ ਅੰਦੋਲਨ ਦੇ 100 ਦਿਨ](https://etvbharatimages.akamaized.net/etvbharat/prod-images/768-512-10890725-thumbnail-3x2-100.jpg?imwidth=3840)
13:35 March 06
ਆਖਰੀ ਸਾਹ ਤੱਕ ਸੰਘਰਸ਼ ਕਰਾਂਗੇ, ਲੜਾਂਗੇ, ਜਿਤਾਂਗੇ: ਰਾਕੇਸ਼ ਟਿਕੈਤ
12:11 March 06
ਸੋਨੀਪਤ ਵਿੱਚ ਵੀ ਕਿਸਾਨਾਂ ਨੇ ਕੇਐਮਪੀ ਉੱਤੇ ਲਗਾਇਆ ਜਾਮ
ਸੈਂਕੜੇ ਦੀ ਗਿਣਤੀ ਕੇਐਮਪੀ ਉੱਤੇ ਪਹੁੰਚੇ ਕਿਸਾਨ
12:08 March 06
ਪਲਵਲ ਦੇ ਨੈਸ਼ਨਲ ਹਾਈਵੇ-19 ਉੱਤੇ ਧਰਨੇ ਉੱਤੇ ਬੈਠੇ ਕਿਸਾਨ
ਕਿਸਾਨਾਂ ਨੇ ਕੇਐਮਪੀ 'ਤੇ ਲਗਾਇਆ ਜਾਮ
ਐਕਸਪ੍ਰੈੱਸ ਵੇ ਉੱਤੇ ਕਿਸਾਨਾਂ ਦਾ ਭਾਰੀ ਗਿਣਤੀ ਵਿੱਚ ਇਕੱਠੇ ਹੋ ਰਹੇ ਹਨ
ਭਾਰੀ ਪੁਲਿਸ ਬਲ ਮੌਕੇ ਉੱਤੇ ਤੈਨਾਤ
07:09 March 06
ਕਿਸਾਨ ਅੰਦੋਲਨ ਦੇ 100 ਦਿਨ LIVE, ਕਿਸਾਨ ਨੇ ਕੀਤਾ KMP ਐਕਸਪ੍ਰੈਸ ਵੇਅ ਜਾਮ
![ਕਿਸਾਨ ਅੰਦੋਲਨ ਦੇ 100 ਦਿਨ](https://etvbharatimages.akamaized.net/etvbharat/prod-images/10890725_protest1.jpeg)
ਨਵੀਂ ਦਿੱਲੀ: ਅੱਜ ਕਿਸਾਨ ਅੰਦੋਲਨ ਦਾ 100 ਵਾਂ ਦਿਨ ਹੈ। ਇਸ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਦੇ ਕਾਨੂੰਨੀ ਪੈਨਲ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਸੀ ਕਿ ਉਹ ਚੱਲ ਰਹੇ ਅੰਦੋਲਨ ਦੇ ਅਗਲੇ ਪੜਾਅ ਦੇ ਹਿੱਸੇ ਵਜੋਂ 6 ਮਾਰਚ ਨੂੰ ਦਿੱਲੀ ਜਾਣ ਵਾਲੇ ਸਾਰੇ ਪ੍ਰਵੇਸ਼ ਦੁਆਰ ਬੰਦ ਕਰ ਦੇਣਗੇ। ਇਸ ਦੌਰਾਨ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਹ ਜਾਮ ਪੰਜ ਘੰਟਿਆਂ ਲਈ ਰਹੇਗਾ।
ਸ਼ੁੱਕਰਵਾਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਪ੍ਰੇਮ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਹੋਈ ਪ੍ਰੈਸ ਕਾਨਫਰੰਸ ਵਿੱਚ ਦਿੱਲੀ ਸਿੰਘੂ ਬਾਰਡਰ ਤੋਂ ਕਾਨੂੰਨੀ ਪੈਨਲ ਦੇ ਚਾਰ ਮੈਂਬਰ, ਰਮਿੰਦਰ ਸਿੰਘ, ਹਰਪਾਲ ਸਿੰਘ, ਇੰਦਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਸ਼ਾਮਲ ਹੋਏ। ਉਨ੍ਹਾਂ ਸਾਰਿਆਂ ਨੇ ਕਿਹਾ ਕਿ ਦਿੱਲੀ ਜਾਣ ਵਾਲੇ ਸਾਰੇ ਪ੍ਰਵੇਸ਼ ਰਸਤੇ ਬੰਦ ਕਰ ਦਿੱਤੇ ਜਾਣਗੇ। ਇਹ ਜਾਮ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ। ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ 26 ਜਨਵਰੀ ਤੋਂ ਲੈ ਕੇ ਹੁਣ ਤੱਕ ਕਿਸਾਨਾਂ ‘ਤੇ ਲਗਾਤਾਰ ਸਤਾਏ ਜਾ ਰਹੇ ਹਨ।
ਸਿੰਘੂ, ਟੀਕਰੀ ਅਤੇ ਗਾਜੀਪੁਰ ਸਰਹੱਦ ਤੋਂ 36 ਕਿਸਾਨ ਨੇਤਾਵਾਂ ਵਿਰੁੱਧ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਸਨ। 151 ਕਿਸਾਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ 26 ਜਨਵਰੀ ਦੀ ਘਟਨਾ ਨੂੰ ਲੈ ਕੇ ਗ੍ਰਿਫਤਾਰੀਆਂ 8 ਫਰਵਰੀ ਤੱਕ ਜਾਰੀ ਰਹੀਆਂ। ਅਜੇ ਵੀ ਪੰਜਾਬ ਵਿੱਚ ਕਿਸਾਨਾਂ ਨੂੰ ਡਰਾਉਣ ਲਈ ਰੋਜ਼ਾਨਾ ਨੋਟਿਸ ਭੇਜੇ ਜਾ ਰਹੇ ਹਨ। ਕਿਸਾਨਾਂ 'ਤੇ ਧਾਰਾਵਾਂ ਲਗਾਈਆਂ ਜਾ ਰਹੀਆਂ ਹਨ, ਜਿਹੜੀਆਂ ਥੋਪੀਆਂ ਨਹੀਂ ਜਾਣੀਆਂ ਚਾਹੀਦੀਆਂ।
ਇਹ ਸੰਵਿਧਾਨ ਅਤੇ ਲੋਕਾਂ ਦੇ ਅਧਿਕਾਰਾਂ 'ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 125 ਕਿਸਾਨਾਂ ਦੀ ਜ਼ਮਾਨਤ ਪ੍ਰਾਪਤ ਕਰ ਚੁੱਕੇ ਹਨ। ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਅਦਾਲਤ ਨੇ ਪੁਲਿਸ ਦੀ ਕਹਾਣੀ ਨੂੰ ਨਕਾਰਦਿਆਂ ਸਾਰੇ ਕਿਸਾਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਪੈਨਲ ਨੇ ਕਿਹਾ ਕਿ ਜਿਹੜੇ ਕਿਸਾਨ ਫੜੇ ਗਏ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਦਰਜ ਕੇਸਾਂ ਨੂੰ ਵੀ ਵਾਪਸ ਲਿਆ ਜਾਵੇ।