ETV Bharat / bharat

'ਟਰੈਕਟਰ ਪਰੇਡ ਨੂੰ ਸ਼ਰਤਾਂ 'ਤੇ ਮਿਲੀ ਇਜ਼ਾਜਤ, ਗੜਬੜ ਕਰਨ ਦੀ ਫ਼ਿਰਾਕ 'ਚ ਪਾਕਿ' - 3 ਰੂਟਾਂ ਉੱਤੇ ਪਰੇਡ ਨੂੰ ਇਜ਼ਾਜਤ

ਕਿਸਾਨ ਯੂਨੀਅਨ ਦੇ ਆਗੂਆਂ ਅਤੇ ਦਿੱਲੀ ਪੁਲਿਸ ਵਿਚਾਲੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਰਜ਼ਾਮੰਦੀ ਬਣ ਗਈ ਹੈ। ਪੁਲਿਸ ਨੇ 3 ਰੂਟਾਂ ਉੱਤੇ ਪਰੇਡ ਨੂੰ ਇਜ਼ਾਜਤ ਦਿੱਤੀ ਹੈ। ਇਨ੍ਹਾਂ ਤਿੰਨ ਬਾਰਡਰਾਂ ਤੋਂ ਬੈਰੀਕੇਡ ਹਟਾ ਦਿੱਤੇ ਜਾਣਗੇ। ਪੁਲਿਸ ਨੇ ਕੁਝ ਸ਼ਰਤਾਂ ਵੀ ਲਗਾਈਆਂ ਹਨ।

ਫ਼ੋਟੋ
ਫ਼ੋਟੋ
author img

By

Published : Jan 24, 2021, 8:37 PM IST

ਨਵੀਂ ਦਿੱਲੀ: ਕਿਸਾਨ ਯੂਨੀਅਨ ਦੇ ਆਗੂਆਂ ਅਤੇ ਦਿੱਲੀ ਪੁਲਿਸ ਵਿਚਾਲੇ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਰਜ਼ਾਮੰਦੀ ਬਣ ਗਈ ਹੈ। ਪੁਲਿਸ ਨੇ 3 ਰੂਟਾਂ ਉੱਤੇ ਪਰੇਡ ਨੂੰ ਇਜ਼ਾਜਤ ਦਿੱਤੀ ਹੈ। ਇਨ੍ਹਾਂ ਤਿੰਨ ਬਾਰਡਰਾਂ ਤੋਂ ਬੈਰੀਕੇਡ ਹਟਾ ਦਿੱਤੇ ਜਾਣਗੇ। ਪੁਲਿਸ ਨੇ ਕੁਝ ਸ਼ਰਤਾਂ ਵੀ ਲਗਾਈਆਂ ਹਨ। ਟਰੈਕਟਰ ਦੇ ਨਾਲ ਟਰਾਲੀ ਲਿਆਉਣ ਉੱਤੇ ਮਨਾਹੀ ਹੈ। ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਦੀਪੇਂਦਰ ਪਾਠਕ ਨੇ ਕਿਹਾ ਕਿ ਇਸ ਪਰੇਡ ਵਿੱਚ ਗੜਬੜੀ ਫੈਲਾਉਣ ਦੇ ਲ਼ਈ ਪਾਕਿਸਤਾਨ ਨੇ 308 ਟਵਿਟਰ ਹੈਂਡਲ ਬਣਾਏ ਹਨ। ਇਨ੍ਹਾਂ ਉੱਤੇ ਪੁਲਿਸ ਦੀ ਨਜ਼ਰ ਬਣੀ ਹੋਈ ਹੈ ਕਿਸਾਨਾਂ ਨੂੰ ਵੀ ਪੂਰੀ ਸਾਵਧਾਨੀ ਵਰਤਣੀ ਹੋਵੇਗੀ।

ਗਣਤੰਤਰ ਦਿਵਸ ਦੇ ਪ੍ਰੋਗਰਾਮ ਤੋਂ ਬਾਅਦ ਟਰੈਕਟਰ ਪਰੇਡ

ਫ਼ੋਟੋ
ਫ਼ੋਟੋ

ਦਿੱਲੀ ਪੁਲਿਸ ਨੇ ਖੁਫੀਆ ਵਿਭਾਗ ਵਿੱਚ ਸਪੈਸ਼ਲ ਕਮਿਸ਼ਨਰ ਆਫ਼ ਪੁਲਿਸ ਦੀਪੇਂਦਰ ਪਾਠਕ ਨੇ ਕਿਹਾ ਕਿ ਖੁਫੀਆ ਅਤੇ ਹੋਰ ਏਜੰਸੀਆਂ ਦੇ ਜ਼ਰੀਏ ਸਾਨੂੰ ਟਰੈਕਟਰ ਰੈਲੀ ਵਿੱਚ ਗੜਬੜੀ ਪੈਦਾ ਕਰਨ ਸਬੰਧੀ ਲਗਾਤਾਰ ਸੂਚਨਾਵਾਂ ਆ ਰਹੀਆਂ ਹਨ।

ਸਿੰਘੂ ਬਾਰਡਰ ਟਰੈਕਟਰ ਪਰੇਡ ਰੂਟ

ਫ਼ੋਟੋ
ਫ਼ੋਟੋ

ਕਿਸਾਨਾਂ ਨੇ ਇਸ ਕਿਸਾਨ ਗਣਤੰਤਰ ਪਰੇਡ ਦਾ ਨਾਂਅ ਦਿੱਤਾ ਹੈ। ਕਿਸਾਨਾਂ ਦੀ ਟਰੈਕਟਰ ਪਰੇਡ ਦੇ ਰੂਟ ਦੇ ਮੁਤਾਬਕ ਕਿਸਾਨ ਸਿੰਘੂ ਬਾਰਡਰ ਤੋਂ ਦਿੱਲੀ ਵਿੱਚ 10 ਕਿਲੋਮੀਟਰ ਅੰਦਰ ਦਾਖਲ ਹੋਣਗੇ। ਇਸ ਦੇ ਬਾਅਦ ਸੰਜੇ ਗਾਂਧੀ ਟਰਾਂਸਪੋਰਟ ਨਗਰ, ਬਵਾਨਾ, ਕੰਝਾਵਾਲਾ, ਕੁਤੁਬਗੜ ਹੁੰਦੇ ਹੋਏ ਚੰਡੀ ਬਾਰਡਰ ਪਹੁੰਚਣਗੇ। ਫਿਰ ਹਰਿਆਣਾ ਵਿੱਚ ਦਾਖ਼ਲ ਹੋਣਗੇ ਅਤੇ ਵਾਪਸ ਸਿੰਘੂ ਬਾਰਡਰ ਆਉਣਗੇ। ਕਿਸਾਨਾਂ ਦੇ ਮੁਤਾਬਕ 100 ਕਿਲੋਮੀਟਰ ਦੇ ਇਸ ਮਾਰਚ ਦਾ 45 ਕਿਲੋਮੀਟਰ ਹਿੱਸਾ ਦਿੱਲੀ ਵਿੱਚ ਹੋਵੇਗਾ।

ਟਿਕਰੀ ਬਾਰਡਰ ਟਰੈਕਟਰ ਪਰੇਡ ਰੂਟ

ਫ਼ੋਟੋ
ਫ਼ੋਟੋ

ਕਿਸਾਨ ਟਿਕਰੀ ਬਾਰਡਰ ਤੋਂ ਨਾਂਗਲੋਈ ਜਾਣਗੇ। ਫਿਰ ਉਥੋਂ ਦੀ ਬਾਪਰੋਲਾ ਪਿੰਡ ਹੁੰਦੇ ਹੋਏ ਨਜਫਗੜ੍ਹ ਪਹੁੰਚਣਗੇ। ਇਸ ਤੋਂ ਬਾਅਦ ਕਿਸਾਨਾਂ ਦੀ ਟਰੈਕਟਰ ਪਰੇਡ ਝਾਰੋਡਾ ਬਾਰਡਰ ਪਹੁੰਚੇਗੀ। ਇੱਥੋਂ ਦੀ ਕਿਸਾਨ ਟਰੈਕਟਰਾਂ ਦੇ ਨਾਲ ਰੋਹਤਕ ਬਾਈਪਾਸ ਪਹੁੰਚਣਗੇ ਅਤੇ ਬਾਅਦ ਵਿੱਚ ਅਸੋਦਾ ਹੁੰਦੇ ਹੋਏ ਵਾਪਸ ਟਿਕਰੀ ਬਾਰਡਰ ਆਉਣਗੇ।

ਗਾਜੀਪੁਰ ਬਾਰਡਰ ਟਰੈਕਟਰ ਪਰੇਡ ਰੂਟ

ਫ਼ੋਟੋ
ਫ਼ੋਟੋ

ਗਾਜੀਪੁਰ ਬਾਰਡਰ ਤੋਂ ਕਿਸਾਨਾਂ ਦੀ ਟਰੈਕਟਰ ਪਰੇਡ 14 ਕਿਲੋਮੀਟਰ ਦੂਰ ਅਪਸਰਾ ਬਾਰਡਰ ਪਹੁੰਚੇਗੀ। ਇਥੋਂ ਦੀ ਕਿਸਾਨ ਹਾਪੁਰ ਰੋਡ ਹੁੰਦੇ ਹੋਏ ਆਈਐਮਐਸ ਕਾਲਜ ਜਾਣਗੇ। ਆਈਐਮਐਸ ਤੋਂ ਕਿਸਾਨਾਂ ਦੇ ਟਰੈਕਟਰ ਲਾਲ ਖੂਹ ਤੋਂ ਹੁੰਦੇ ਹੋਏ ਗਾਜੀਪੁਰ ਬਾਰਡਰ ਪਹੁੰਚਣਗੇ।

ਚਿੱਲਾ ਬਾਰਡਰ ਟਰੈਕਟਰ ਪਰੇਡ ਰੂਟ

ਚਿੱਲਾ ਬਾਰਡਰ ਤੋਂ ਕਿਸਾਨ ਕਾਉਨ ਪਲਾਜਾ ਰੇਡ ਲਾਈਟ ਪਹੁੰਚਣਗੇ। ਇਥੋਂ ਦੀ ਕਿਸਾਨਾਂ ਦੇ ਟਰੈਕਟਰ ਡੀਐਨਡੀ ਫਲਾਈਓਵਰ ਤੋਂ ਹੁੰਦੇ ਹੋਏ ਦਾਦਰੀ ਰੋਡ ਵੱਲ ਜਾਣਗੇ। ਉਥੇ ਦੀ ਕਿਸਾਨ ਸਿੱਧਾ ਚਿੱਲਾ ਬਾਰਡਰ ਵਾਪਸ ਆਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.