ਰਾਸ਼ਟਰੀ ਗੀਤ ਦੇ ਨਾਲ ਵੀਰਵਾਰ ਨੂੰ ਕਿਸਾਨਾਂ ਦੀ ਸੰਸਦ ਖਤਮ ਹੋ ਗਈ ਹੈ। ਕਿਸਾਨ ਵਾਪਸ ਬੱਸਾਂ ’ਚ ਬੈਠ ਕੇ ਸਿੰਘੂ ਬਾਰਡਰ ਦੇ ਲਈ ਰਵਾਨਾ ਹੋ ਗਏ ਹਨ। ਕਿਸਾਨਾਂ ਨੇ ਇੱਥੇ ਬਕਾਇਦਾ ਸੰਸਦ ਲਗਾਈ ਅਤੇ ਕਿਸਾਨੀ ਮੁੱਦਿਆ ਨੂੰ ਸੁਣਿਆ।
FARMERS PROTEST LIVE UPDATES:ਜੰਤਰ ਮੰਤਰ ਤੋਂ ਲੈ ਕੇ ਸੰਸਦ ਤੱਕ ਪ੍ਰਦਰਸ਼ਨ - ਜੰਤਰ ਮੰਤਰ
![FARMERS PROTEST LIVE UPDATES:ਜੰਤਰ ਮੰਤਰ ਤੋਂ ਲੈ ਕੇ ਸੰਸਦ ਤੱਕ ਪ੍ਰਦਰਸ਼ਨ ਕਿਸਾਨਾਂ ਦੀ ਸੰਸਦ](https://etvbharatimages.akamaized.net/etvbharat/prod-images/768-512-12533986-thumbnail-3x2-jjjjjj.gif?imwidth=3840)
17:42 July 22
ਰਾਸ਼ਟਰੀ ਗੀਤ ਨਾਲ ਕਿਸਾਨਾਂ ਦੀ ਸੰਸਦ ਹੋਈ ਖਤਮ
17:21 July 22
ਕਿਸਾਨਾਂ ’ਤੇ ਨਹੀਂ ਸਰਕਾਰ ਦਾ ਧਿਆਨ: ਹਰਸਿਮਰਤ ਕੌਰ ਬਾਦਲ
ਪਿਛਲੇ 8 ਮਹੀਨਿਆਂ ਤੋਂ ਦਿੱਲੀ ਬਾਰਡਰ ’ਤੇ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। 500 ਤੋਂ ਜਿਆਦਾ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਫਿਰ ਵੀ ਸਰਕਾਰ ਨੇ ਬਾਰਡਰ ’ਤੇ ਉਨ੍ਹਾਂ ਦੀ ਹਾਲਤ ਨਹੀਂ ਦੇਖੀ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ। ਤਾਂ ਗੱਲਬਾਤ ਦਾ ਕੀ ਮਤਲਬ?: ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ
15:47 July 22
13 ਅਗਸਤ ਤੱਕ ਜਾਰੀ ਰਹੇਗੀ ਕਿਸਾਨ ਸੰਸਦ
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਗੱਲ ਸੰਸਦ ਨਹੀਂ ਸੁਣ ਰਹੀ ਹੈ। ਪਿਛਲੇ 8 ਮਹੀਨਿਆਂ ਤੋਂ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਸੰਸਦ ਦੇ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਇਸ ਮੁੱਦੇ ’ਤੇ ਸਰਕਾਰ ’ਤੇ ਦਬਾਅ ਪਾਉਣ ਤਾਂ ਜੋ ਸਰਕਾਰ ਉਨ੍ਹਾਂ ਨਾਲ ਗੱਲ ਕਰੇ।
15:46 July 22
ਕਿਸਾਨ ਸੰਸਦ ਦੀ ਸ਼ੁਰੂਆਤ
ਕਿਸਾਨਾਂ ਵੱਲੋਂ ਜੰਤਰ ਮੰਤਰ ਵਿਖੇ ਸੰਸਦ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ 13 ਅਗਸਤ ਤੱਕ ਲਗਾਤਾਰ ਇਹ ਚੱਲਦਾ ਰਹੇਗਾ। ਹਰ ਰੋਜ਼ 200 ਕਿਸਾਨ ਸਿੰਘੂ ਬਾਰਡਰ ’ਤੇ ਆਉਣਗੇ ਅਤੇ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
14:32 July 22
ਕਿਸਾਨਾਂ ਦੀ 'ਕਿਸਾਨ ਸੰਸਦ'
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾ ਰਹੀ ਹੈ। ਜੰਤਰ ਮੰਤਰ ਵਿਖੇ ਕਿਸਾਨ ਸੰਸਦ ਦੀ ਸ਼ੁਰੂਆਤ ਕੀਤੀ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋ ਤੱਕ ਸੰਸਦ ਦਾ ਮਾਨਸੂਨ ਸੈਸ਼ਨ ਜਾਰੀ ਰਹੇਗਾ ਉਹ ਹਰ ਰੋਜ਼ ਇਸੇ ਤਰ੍ਹਾਂ ਕਿਸਾਨ ਕਿਸਾਨ ਸੰਸਦ ਲਗਾਉਣਗੇ।
13:11 July 22
ਕਿਸਾਨ ਆਗੂ ਰਾਕੇਸ਼ ਟਿਕੈਤ
ਕਿਸਾਨ ਆਪਣੀ ਸੰਸਦ ਆਪ ਚਲਾਉਣਗੇ। ਸੰਸਦ ’ਚ ਜੇਕਰ ਸੰਸਦ ਮੈਂਬਰਾਂ ਵੱਲੋਂ ਕਿਸਾਨਾਂ ਦੇ ਲਈ ਆਵਾਜ਼ ਨਹੀਂ ਚੁੱਕੀ ਗਈ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ: ਕਿਸਾਨ ਆਗੂ ਰਾਕੇਸ਼ ਟਿਕੈਤ
12:32 July 22
ਰਾਕੇਸ਼ ਟਿਕੈਤ ਜੰਤਰ-ਮੰਤਰ ਪਹੁੰਚੇ
![ਰਾਕੇਸ਼ ਟਿਕੈਤ ਜੰਤਰ-ਮੰਤਰ ਪਹੁੰਚੇ](https://etvbharatimages.akamaized.net/etvbharat/prod-images/12533986_kisan-10-1.jpg)
ਕਿਸਾਨ ਆਗੂ ਰਾਕੇਸ਼ ਟਿਕੈਤ ਜੰਤਰ-ਮੰਤਰ ’ਤੇ ਪਹੁੰਚੇ, ਕਿਸਾਨਾਂ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ।
12:19 July 22
ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਸਰਕਾਰ ਕਿਸਾਨ ਵਿਰੋਧੀ ਹੈ। ਕਿਸਾਨ ਪਿਛਲੇ 8 ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਕਹਿੰਦੀ ਹੈ ਕਿ ਕਿਸਾਨ ਸਾਡੇ ਨਾਲ ਗੱਲ ਕਰੇ, ਪਰ ਕਾਨੂੰਨ ਵਾਪਸ ਨਹੀਂ ਹੋਣਗੇ। ਜਦੋਂ ਤੁਸੀਂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਣਾ ਹੈ ਤਾਂ ਕਿਸਾਨ ਤੁਹਾਡੇ ਨਾਲ ਕੀ ਗੱਲ ਕਰਨਗੇ
12:17 July 22
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ
ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਸੰਸਦ ਕੰਪਲੈਕਸ ’ਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਤਖਤੀਆਂ ਦਿਖਾਈਆਂ।
12:01 July 22
ਲੋਕਸਭਾ ਸੰਸਦ ਮੈਂਬਰ ਭਗਵੰਤ ਮਾਨ
![ਲੋਕਸਭਾ ਸੰਸਦ ਮੈਂਬਰ ਭਗਵੰਤ ਮਾਨ](https://etvbharatimages.akamaized.net/etvbharat/prod-images/12533986_kisan-8.jpg)
ਖੇਤੀ ਕਾਨੂੰਨਾਂ ਦੇ ਵਾਪਸ ਲੈਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ। ਨਰਿੰਦਰ ਸਿੰਘ ਤੋਮਰ ਬਿਆਨ ਦਿੰਦੇ ਹਨ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਸਿਰਫ ਉਹ 3 ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਨਾ ਕਰਨ। ਤਾਂ ਫਿਰ ਹੋਰ ਕੀ ਗੱਲ ਕਰੀਏ?: ਆਮ ਆਦਮੀ ਪਾਰਟੀ (AAP) ਦੇ ਲੋਕਸਭਾ ਸੰਸਦ ਮੈਂਬਰ ਭਗਵੰਤ ਮਾਨ
12:01 July 22
ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ
![ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ](https://etvbharatimages.akamaized.net/etvbharat/prod-images/12533986_kisan-8.png)
ਅਸੀਂ ਕਿਸਾਨਾਂ ਨਾਲ ਨਵੇਂ ਖੇਤੀ ਕਾਨੂੰਨਾਂ ਦੇ ਸਬੰਧ ’ਚ ਗੱਲਬਾਤ ਕੀਤੀ ਹੈ। ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਜਿਸ ਵੀ ਪ੍ਰਾਵਧਾਨ ’ਚ ਇਤਰਾਜ ਹੈ, ਤਾਂ ਉਹ ਸਾਨੂੰ ਦੱਸਣ, ਸਰਕਾਰ ਗੱਲ ਕਰਨ ਲਈ ਤਿਆਰ: ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ
11:36 July 22
ਮਨਜੀਤ ਸਿੰਘ ਰਾਏ, ਕਿਸਾਨ ਆਗੂ, ਸਿੰਘੂ ਬਾਰਡਰ
![ਮਨਜੀਤ ਸਿੰਘ ਰਾਏ, ਕਿਸਾਨ ਆਗੂ, ਸਿੰਘੂ ਬਾਰਡਰ](https://etvbharatimages.akamaized.net/etvbharat/prod-images/12533986_kisan-7-3.jpg)
ਪੁਲਿਸ ਜਾਣ ਬੁੱਝ ਕੇ ਇੱਥੇ ਘੁੰਮਾ ਰਹੀ ਹੈ। ਇਹ ਸਾਡਾ ਸਮੇਂ ਬਰਬਾਦ ਕਰ ਰਹੇ ਹਨ। ਸਾਡਾ ਰੂਟ ਪਹਿਲਾਂ ਹੀ ਤੈਅ ਸੀ। ਬੱਸਾਂ ਦੇ ਜਰੀਏ ਸਿੱਘੂ ਬਾਰਡਰ ਤੋਂ ਜੰਤਰ ਮੰਤਰ ਜਾਣਾ ਸੀ ਫਿਰ ਹੇਠਾਂ ਉਤਰ ਕੇ ਸੰਸਦ ਜਾਣਾ ਸੀ ਪਰ ਕਹਿ ਰਹੇ ਹਨ ਕਿ ਕਾਲੋਨੀ ਤੋਂ ਜਾਓ। ਇੰਨੀ ਪੁਲਿਸ ਫੋਰਸ ਦੀ ਲੋੜ ਨਹੀਂ ਸੀ: ਮਨਜੀਤ ਸਿੰਘ ਰਾਏ, ਕਿਸਾਨ ਆਗੂ, ਸਿੰਘੂ ਬਾਰਡਰ
11:35 July 22
ਮਹਾਤਮਾ ਗਾਂਧੀ ਦੀ ਮੁਰਤੀ ਸਾਹਮਣੇ ਪ੍ਰਦਰਸ਼ਨ
![ਮਹਾਤਮਾ ਗਾਂਧੀ ਦੀ ਮੁਰਤੀ ਸਾਹਮਣੇ ਪ੍ਰਦਰਸ਼ਨ](https://etvbharatimages.akamaized.net/etvbharat/prod-images/12533986_kisan-7-1.jpg)
ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ’ਚ ਮਹਾਤਮਾ ਗਾਂਧੀ ਦੀ ਮੁਰਤੀ ਦੇ ਸਾਹਮਣੇ 3 ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ।
11:34 July 22
ਕਾਂਗਰਸੀ ਆਗੂ ਮਲਿਕਾਰਜੁਨ ਖੜਗੇ
![ਕਾਂਗਰਸੀ ਆਗੂ ਮਲਿਕਾਰਜੁਨ ਖੜਗੇ](https://etvbharatimages.akamaized.net/etvbharat/prod-images/12533986_kisan-6-3.jpg)
ਅਸੀਂ ਕਿਸਾਨਾਂ ਦੇ ਮੁੱਦਿਆਂ ਨੂੰ ਸਦਨ ’ਚ ਚੁੱਕ ਰਹੇ ਹਾਂ। ਕਿਸਾਨ ਸਾਡੀ ਰੀੜ੍ਹ ਦੀ ਹੱਡੀ ਹੈ। ਕਿਸਾਨਾਂ ਦੇ ਬਿਨਾਂ ਅਸੀਂ ਜੀਉਂਦੇ ਨਹੀਂ ਰਹੇ ਸਕਦੇ। ਉਸ ਆਵਾਜ਼ ਨੂੰ ਚੁੱਕਣਾ ਜ਼ਰੂਰੀ ਹੈ ਅਤੇ ਅਸੀਂ ਚੁੱਕਾਂਗੇ: ਕਾਂਗਰਸੀ ਆਗੂ ਮਲਿਕਾਰਜੁਨ ਖੜਗੇ
11:16 July 22
ਕਿਸਾਨ ਜੰਤਰ-ਮੰਤਰ ’ਤੇ ਪਹੁੰਚਣਾ ਸ਼ੁਰੂ
![ਬੀਕੇਯੂ ਆਗੂ ਯੁੱਧਵੀਰ ਸਿੰਘ](https://etvbharatimages.akamaized.net/etvbharat/prod-images/12533986_kisan-6.jpg)
ਕਿਸਾਨ ਜੰਤਰ-ਮੰਤਰ ’ਤੇ ਪਹੁੰਚਣਾ ਸ਼ੁਰੂ ਹੋ ਗਏ ਹਨ। ਬੀਕੇਯੂ ਆਗੂ ਯੁੱਧਵੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
10:36 July 22
ਕੀ ਅਸੀਂ ਬਦਮਾਸ਼ ਹਾਂ: ਰਾਕੇਸ਼ ਟਿਕੈਤ
![ਰਾਕੇਸ਼ ਟਿਕੈਤ](https://etvbharatimages.akamaized.net/etvbharat/prod-images/12533986_kisan-5.jpg)
ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਜੰਤਰ ਮੰਤਰ ਤੋਂ ਸੰਸਦ ਮਹਿਜ਼ 150 ਮੀਟਰ ਦੀ ਦੂਰੀ ’ਤੇ ਹੈ। ਅਸੀਂ ਉੱਥੇ ਆਪਣਾ ਸੰਸਦ ਸੈਸ਼ਨ ਕਰਾਂਗੇ। ਸਾਨੂੰ ਗੁੰਡਾਗਰਦੀ ਤੋਂ ਕੀ ਲੈਣਾ ਦੇਣਾ? ਕੀ ਅਸੀਂ ਬਦਮਾਸ਼ ਹਾਂ।
10:00 July 22
ਜੰਤਰ ਮੰਤਰ ’ਤੇ ਕਿਸਾਨ ਕਰਨਗੇ ਪ੍ਰਦਰਸ਼ਨ
![ਕਿਸਾਨ ਜੰਤਰ ਮੰਤਰ ਨੂੰ ਜਾਣਾ ਸ਼ੁਰੂ](https://etvbharatimages.akamaized.net/etvbharat/prod-images/12533986_kisan-4-1.jpg)
ਦਿੱਲੀ ’ਚ ਜੰਤਰ ਮੰਤਰ ’ਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਅੱਗੇ ਸਿੰਘੂ (ਦਿੱਲੀ-ਹਰਿਆਣਾ) ਸਰੱਹਦ ’ਤੇ ਬੱਸਾਂ ’ਚ ਚੜਣ ਦੇ ਲਈ ਇੱਕਠਾ ਹੋਏ ਕਿਸਾਨ
09:56 July 22
ਟਿਕਰੀ ਬਾਰਡਰ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਸਬੰਧਿਤ ਆਵਾਜਾਈ ਦੀ ਆਗਿਆ ਨਹੀਂ
![ਪਰਵਿੰਦਰ ਸਿੰਘ, DCP ਬਾਹਰੀ ਜ਼ਿਲ੍ਹਾ, ਦਿੱਲੀ](https://etvbharatimages.akamaized.net/etvbharat/prod-images/12533986_kisan-4-2.jpg)
ਕਿਸਾਨਾਂ ਦੇ ਪ੍ਰਦਰਸ਼ਨ ਨੂੰ ਧਿਆਨ ’ਚ ਰੱਖ ਕੇ ਟਿਕਰੀ ਬਾਰਡਰ ’ਤੇ ਸੁਰੱਖਿਆ ’ਚ ਸਖਤੀ ਕੀਤੀ ਗਈ ਹੈ। ਸਿਰਫ ਸਿੰਘੂ ਬਾਰਡਰ ਤੋਂ ਆਉਣ ਜਾਣ ਦੀ ਆਗਿਆ ਹੈ। ਟਿਕਰੀ ਬਾਰਡਰ ਤੋਂ ਕਿਸਾਨਂ ਦੇ ਪ੍ਰਦਰਸ਼ਨ ਨਾਲ ਸਬੰਧਿਤ ਆਵਾਜਾਈ ਦੀ ਆਗਿਆ ਨਹੀਂ ਹੈ। ਬਾਕੀ ਹੋਰ ਤਰ੍ਹਾਂ ਦੀ ਆਵਾਜਾਈ ਤੇ ਰੋਕ ਨਹੀਂ ਹੈ: ਪਰਵਿੰਦਰ ਸਿੰਘ, DCP ਬਾਹਰੀ ਜ਼ਿਲ੍ਹਾ, ਦਿੱਲੀ
09:46 July 22
ਸਿੰਘੂ ਸਰਹੱਦ ਤੋਂ ਕਿਸਾਨ 5 ਬੱਸਾਂ ਵਿਚ ਜੰਤਰ-ਮੰਤਰ ਲਈ ਰਵਾਨਾ
ਕਿਸਾਨ ਸਿੰਘੂ ਬਾਰਡਰ ਤੋਂ ਦਿੱਲੀ ਜੰਤਰ ਮੰਤਰ ਲਈ ਰਵਾਨਾ ਹੋਏ ਹਨ। 200 ਕਿਸਾਨ 5 ਬੱਸਾਂ ਵਿਚ ਜੰਤਰ-ਮੰਤਰ ਲਈ ਰਵਾਨਾ ਹੋਏ ਹਨ। ਸੋਨੀਪਤ ਪੁਲਿਸ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਕੁੰਡਲੀ ਸਰਹੱਦ 'ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।
09:31 July 22
ਜੰਤਰ-ਮੰਤਰ ਵਿਖੇ ਸੁਰੱਖਿਆ ਬਲ ਤਾਇਨਾਤ
![ਜੰਤਰ ਮੰਤਰ ’ਤੇ ਭਾਰੀ ਸੁੱਰਖਿਆ ਬਲ ਤੈਨਾਤ](https://etvbharatimages.akamaized.net/etvbharat/prod-images/12533986_kisan-2.jpg)
ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਅੱਜ ਜੰਤਰ-ਮੰਤਰ ਵਿਖੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਮੌਜੂਦ ਹਨ।
09:31 July 22
ਕਿਸਾਨ ਆਗੂ ਮਨਜੀਤ ਸਿੰਘ ਰਾਏ ਦਾ ਬਿਆਨ

200 ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਸੰਸਦ ਜਾਣਗੇ। ਸਾਡੀਆਂ ਬੱਸਾਂ ਜੰਤਰ-ਮੰਤਰ ਵਿਖੇ ਰੁਕਣਗੀਆਂ, ਉੱਥੋਂ ਅਸੀਂ ਪੈਦਲ ਚੱਲਾਂਗੇ। ਜਿਥੇ ਵੀ ਸਾਨੂੰ ਪੁਲਿਸ ਦੁਆਰਾ ਰੋਕਿਆ ਜਾਵੇਗਾ, ਉਥੇ ਅਸੀਂ ਆਪਣੀ ਸੰਸਦ ਲਗਾਵਾਂਗੇ। ਉਹ ਕਿਸਾਨ ਜਿਨ੍ਹਾਂ ਦੇ ਆਈਡੀ ਕਾਰਡ ਬਣੇ ਹਨ ਉਹ ਅੱਗੇ ਜਾਣਗੇ: ਮਨਜੀਤ ਸਿੰਘ ਰਾਏ, ਕਿਸਾਨ ਆਗੂ, ਸਿੰਘੂ ਸਰਹੱਦ ਤੋਂ
09:30 July 22
ਸਿੰਘੂ ਸਰਹੱਦ 'ਤੇ ਇਕੱਠੇ ਹੋਏ ਕਿਸਾਨ
ਜੰਤਰ-ਮੰਤਰ ਵਿਖੇ 3 ਖੇਤੀਬਾੜੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਕਿਸਾਨ ਸਿੰਘੂ ਸਰਹੱਦ 'ਤੇ ਇਕੱਠੇ ਹੋਏ। ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ, “ਅਸੀਂ ਉਥੇ ਵਿਸਥਾਰ ਨਾਲ ਵਿਚਾਰ ਕਰਾਂਗੇ, ਅਸੀਂ ਸਪੀਕਰ ਵੀ ਬਣਾਵਾਂਗੇ, ਵਿਚਾਰ-ਵਟਾਂਦਰੇ ਹੋਣਗੇ ਅਤੇ ਪ੍ਰਸ਼ਨ ਘੜੀ ਹੋਵੇਗੀ। 200 ਤੋਂ ਵੱਧ ਕਿਸਾਨ ਨਹੀਂ ਜਾਣਗੇ।
09:28 July 22
ਰਾਕੇਸ਼ ਟਿਕੈਤ ਹੋਰ ਕਿਸਾਨ ਨੇਤਾਵਾਂ ਨਾਲ ਗਾਜੀਪੁਰ ਸਰਹੱਦ ਨੂੰ ਸਿੰਘੂ ਸਰਹੱਦ ਲਈ ਨਿਕਲੇ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਹੋਰ ਕਿਸਾਨ ਨੇਤਾਵਾਂ ਦੇ ਨਾਲ ਗਾਜੀਪੁਰ ਸਰਹੱਦ ਨੂੰ ਸਿੰਘੂ ਸਰਹੱਦ ਲਈ ਰਵਾਨਾ ਹੋ ਗਏ ਹਨ। ਅੱਜ ਜੰਤਰ ਮੰਤਰ ਵਿਖੇ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।
09:23 July 22
ਰਾਕੇਸ਼ ਟਿਕੈਤ ਦਾ ਬਿਆਨ
200 ਲੋਕ ਸੰਸਦ ਜਾਣਗੇ ਅਤੇ ਉਥੇ ਕਿਸਾਨ ਸੰਸਦ ਦਾ ਆਯੋਜਨ ਕਰਨਗੇ ਅਤੇ ਪੰਚਾਇਤਾਂ ਕਰਨਗੇ। ਇਹ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ। ਇੱਥੋਂ ਅਸੀਂ ਸਿੰਘੂ ਬਾਰਡਰ ਜਾਵਾਂਗੇ ਅਤੇ ਉੱਥੋਂ ਬੱਸਾਂ ਰਾਹੀਂ ਜੰਤਰ ਮੰਤਰ ਜਾਵਾਂਗੇ। ਜੰਤਰ-ਮੰਤਰ ਵਿਖੇ ਇਕ ਪੰਚਾਇਤ ਹੋਵੇਗੀ ਜਿਸ ਦਾ ਨਾਮ ਕਿਸਾਨ ਸੰਸਦ ਰੱਖਿਆ ਗਿਆ ਹੈ: ਗਾਜੀਪੁਰ ਸਰਹੱਦ ਤੋਂ ਕਿਸਾਨ ਆਗੂ ਰਾਕੇਸ਼ ਟਿਕੈਤ
09:23 July 22
ਟਿਕਰੀ ਬਾਰਡਰ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ
ਅੱਜ ਜੰਤਰ ਮੰਤਰ ਵਿਖੇ ਕਿਸਾਨ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਪ੍ਰਦਰਸ਼ਨ ਵਿਚ ਕਿਸਾਨ ਕਈ ਥਾਵਾਂ ਤੋਂ ਜੰਤਰ-ਮੰਤਰ ‘ਤੇ ਆਉਣਗੇ। ਇਸ ਦੌਰਾਨ ਟਿਕਰੀ ਬਾਰਡਰ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
09:12 July 22
ਰਾਕੇਸ਼ ਟਿਕੈਤ ਹੋਰ ਕਿਸਾਨ ਨੇਤਾਵਾਂ ਨਾਲ ਗਾਜੀਪੁਰ ਸਰਹੱਦ ਤੋਂ ਸਿੰਘੂ ਸਰਹੱਦ ਲਈ ਨਿਕਲੇ
ਨਵੀਂ ਦਿੱਲੀ: ਸੰਸਦ ਭਵਨ ਦਾ ਘਿਰਾਓ ਕਰਨ 'ਤੇ ਜ਼ੋਰ ਪਾਉਣ ਵਾਲੇ ਕਿਸਾਨ ਅੱਜ ਆਖਰਕਾਰ ਦਿੱਲੀ ਵਿੱਚ ਦਾਖਲ ਹੋਣਗੇ। ਹਾਲਾਂਕਿ, ਉਨ੍ਹਾਂ ਨੂੰ ਸੰਸਦ ਵਿਚ ਪਹੁੰਚਣ ਦੀ ਆਗਿਆ ਨਹੀਂ ਹੈ। ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਕੁਲ 200 ਕਿਸਾਨਾਂ ਨੂੰ ਦਿੱਲੀ ਵਿੱਚ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ।
ਕਿਸਾਨ 5-5 ਦੇ ਸਮੂਹਾਂ ਵਿੱਚ ਹੋਣਗੇ ਅਤੇ ਹਰੇਕ ਕਿਸਾਨ ਕੋਲ ਕਿਸਾਨ ਮੋਰਚਾ ਵੱਲੋਂ ਜਾਰੀ ਕੀਤੇ ਗਏ ਕਾਰਡ ਅਤੇ ਅਧਾਰ ਕਾਰਡ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲ 5 ਬੱਸਾਂ ਵਿਚ 200 ਕਿਸਾਨਾਂ ਨੂੰ ਦਿੱਲੀ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਇਹ ਲੋਕ ਸਵੇਰੇ 11:30 ਵਜੇ ਦਿੱਲੀ ਦੇ ਜੰਤਰ-ਮੰਤਰ ਪਹੁੰਚਣਗੇ। ਇਸ ਲਈ ਪ੍ਰਬੰਧ ਕੀਤੇ ਜਾ ਰਹੇ ਹਨ।