ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੇ ਕਾਫ਼ਲੇ ਤੇ ਸ਼ੁੱਕਰਵਾਰ ਨੂੰ ਅਲਵਰ ਵਿੱਚ ਹੋਏ ਹਮਲੇ ਦੇ ਬਾਅਦ ਅੰਦੋਲਨ ਦੀ ਰਫ਼ਤਾਰ ਤੇਜ਼ ਕਰਨ ਦੇ ਲਈ ਅੱਜ ਗਾਜ਼ੀਪੁਰ ਬਾਡਰ ਤੇ ਮਹਾਂ ਪੰਚਾਇਤ ਬੁਲਾਈ ਗਈ ਹੈ। ਮਹਾਂ ਪੰਚਾਇਤ ਵਿੱਚੀ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਨੂੰ ਤੇਜ਼ ਕਰਨ ਦੇ ਤਹਿਤ ਟਿਕੈਤ ਉੱਤੇ ਹੋਏ ਹਮਲੇ ਤੇ ਚਰਚਾ ਸੰਭਾਵਿਤ ਹੈ। ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਦੇ ਲਈ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲਿਆਂ ਤੋਂ ਕਿਸਾਨ ਗਾਜੀਪੁਰ ਬਾਡਰ ਤੇ ਪਹੁੰਚਣ ਲਈ ਰਵਾਨਾ ਹੋ ਚੁੱਕੇ ਹਨ।
ਰਾਜਸਥਾਨ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਉੱਤੇ ਹੋਏ ਹਮਲੇ ਦੀ ਘਟਨਾ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਆਗੂ ਚੌਧਰੀ ਨਰੇਸ਼ ਟਿਕੈਤ ਨੇ ਗਾਜੀਪੁਰ ਬਾਡਰ ਤੇ ਕਿਸਾਨਾਂ ਦੀ ਮਹਾਂ ਪੰਚਾਇਤ ਦਾ ਐਲਾਨ ਕੀਤਾ ਹੈ,ਇਸ ਪੰਚਾਇਤ ਵਿੱਚ ਪੱਛਮੀ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਰਗੇ ਰਾਜਾਂ ਦੇ ਕਿਸਾਨ ਹਿੱਸਾ ਲੈਣਗੇ।
ਭਾਰਤੀ ਕਿਸਾਨ ਯੂਨੀਅਨ ਆਗੂ ਨਰੇਸ਼ ਟਿਕੈਤ ਅੱਜ ਦੁਪਿਹਰ ਯੂਪੀ ਗੇਟ ਉੱਤੇ ਕਿਸਾਨਾਂ ਦੀ ਮਹਾਂ ਪੰਚਾਇਤ ਵਿੱਚ ਕਈ ਖਾਪੋਂ ਦੇ ਚੌਧਰੀਆਂ ਨਾਲ ਪਹੁੰਚਣਗੇ ਇਸਦੇ ਨਾਲ ਹੀ ਹਰਿਆਣਾ, ਰਾਜਸਥਾਨ,ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦਾ ਕਈ ਜਿਲ੍ਹਿਆਂ ਦੀ ਕਿਸਾਨ ਵੀ ਗਾਜੀਪੁਰ ਪਹੁੰਚ ਰਹੇ ਹਨ ਜਿੱਥੇ ਅੱਜ ਦੇ ਮਹਾਂ ਪੰਚਾਇਤ ਦੇ ਦੌਰਾਨ ਅੱਗੇ ਵੀ ਅੰਦੋਲਨਾਂ ਦੀ ਰਣਨੀਤੀ ਵੀ ਬਣਾਈ ਜਾਵੇਗੀ।