ਨਵੀਂ ਦਿੱਲੀ: ਗਾਜੀਪੁਰ ਸਰਹੱਦ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੇ ਸਮਰਥਨ ਵਿੱਚ ਇਕੱਤਰ ਹੋਏ ਕਿਸਾਨਾਂ ਨੂੰ ਵਿਰੋਧੀ ਧਿਰਾਂ ਨੇ ਵੀ ਭਰਪੂਰ ਸਮਰਥਨ ਦਿੱਤਾ। ਇਸ ਦੌਰਾਨ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਗੱਲ ਨਹੀਂ ਕਰਦੀ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਵਿਰੋਧੀ ਇਥੇ ਵੋਟਾਂ ਖ਼ਾਤਰ ਨਾ ਆਉਣ। ਵਿਰੋਧੀ ਇਥੇ ਹਮਦਰਦੀ ਲਈ ਆਉਂਦੇ ਹਨ। ਅਸੀਂ ਕੋਈ ਚੋਣਾਂ ਨਹੀਂ ਲੜ ਰਹੇ ਹਾਂ।
'ਬਜਟ ਨੂੰ ਲੈ ਕੇ ਵਿਰੋਧੀ ਧਿਰ ਅੰਦੋਲਨ ਕਰੇਗੀ'
ਉਨ੍ਹਾਂ ਕਿਹਾ ਕਿ ਸਭ ਕੁਝ ਸਿਰਫ਼ ਗੱਲਬਾਤ ਨਾਲ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਧਿਰ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਦਾ ਅੰਦੋਲਨ ਨਹੀਂ ਹੈ। ਬਜਟ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਬਜਟ ਆਉਣ 'ਤੇ ਆਪਣਾ ਅੰਦੋਲਨ ਉਥੇ ਕਰਨ। ਸ਼ਰਾਰਤੀ ਅਨਸਰਾਂ ਸਬੰਧੀ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਪੱਥਰਬਾਜ ਹਨ। ਇਥੇ ਕਿਸਾਨਾਂ 'ਤੇ ਪੱਥਰ ਮਾਰ ਰਹੇ ਹਨ, ਉਥੇ ਜਵਾਨਾਂ 'ਤੇ ਪੱਥਰ ਮਾਰ ਰਹੇ ਹਨ।
'ਅਸੀਂ ਚੋਣਾਂ ਨਹੀਂ ਲੜ ਰਹੇ'
ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਨੂੰ ਹੋਰਨਾਂ ਚੀਜ਼ਾਂ ਵਿੱਚ ਉਲਝਾਇਆ। ਟਿਕੈਤ ਨੇ ਕਿਹਾ ਕਿ ਕਿਸਾਨ ਬਚਾਉਣਾ ਪਹਿਲ ਹੈ। ਚੋਣਾਂ ਬਚਾਉਣਾ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕੋਈ ਚੋਣ ਨਹੀਂ ਲੜ ਰਹੇ ਹਾਂ। ਉਥੇ ਹੀ ਉਹ ਅੰਦੋਲਨ ਅਜੇ ਜਾਰੀ ਰੱਖਣਗੇ।