ਹਰਿਆਣਾ : ਮੌਜੂਦਾ ਸਮੇਂ 'ਚ ਇਨਸਾਨ ਤੇਜ਼ੀ ਨਾਲ ਬਿਮਾਰੀਆਂ ਦੀ ਚਪੇਟ 'ਚ ਆ ਰਹੇ ਹਨ। ਵਿਗਿਆਨਕ ਇਸ ਦੇ ਪਿਛੇ ਇੱਕ ਵੱਡਾ ਕਾਰਨ ਫਲਾਂ ਤੇ ਸਬਜ਼ੀਆਂ 'ਚ ਇਸਤੇਮਾਲ ਹੋਣ ਵਾਲੇ ਪੈਸਟੇਸਾਈਡ ਨੂੰ ਮੰਨਦੇ ਹਨ । ਕਿਸਾਨ ਕੀੜੀਆਂ ਤੋਂ ਨਿਜਾਤ ਪਾਉਣ ਲਈ ਪੈਸਟੇਸਾਈਡ ਦੀ ਵਰਤੋਂ ਕਰਦੇ ਹਨ। ਜਿਸ ਦਾ ਅਸਰ ਲੋਕਾਂ 'ਤੇ ਵੀ ਹੁੰਦਾ ਹੈ। ਕਰਨਾਲ ਜ਼ਿਲ੍ਹੇ ਦੇ ਨਸੀਰਪੁਰ ਪਿੰਡ ਦੇ ਕਿਸਾਨ ਜਗਤਰਾਮ ਵੀ ਕੁੱਝ ਅਜਿਹੀ ਬਿਮਾਰੀਆਂ ਤੋਂ ਪੀੜਤ ਸਨ। ਜਿਸ ਵਜ੍ਹਾਂ ਨਾਲ ਉਨ੍ਹਾਂ ਨੇ ਫੈਸਲਾ ਲਿਆ ਕਿ ਹੁਣ ਉਹ ਜ਼ਹਿਰ ਮੁਕਤ ਖੇਤੀ ਕਰਨਗੇ। ਅੱਜ ਤੋਂ 13 ਸਾਲ ਪਹਿਲਾਂ ਉਨ੍ਹਾਂ ਨੇ ਜ਼ੀਰੋ ਬਜਟ ਫਾਰਮਿੰਗ ਸ਼ੁਰੂ ਕੀਤੀ ਸੀ, ਅੱਜ ਉਹ ਹੋਰਨਾਂ ਲਈ ਪ੍ਰੇਰਣਾ ਬਣੇ ਹੋਏ ਹਨ।
ਮਜਬੂਰੀ ਵਿੱਚ ਸ਼ੁਰੂ ਕੀਤੀ ਜੈਵਿਕ ਖੇਤੀ
ਜਗਤਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਕੰਮ ਕਿਸੇ ਮੁਨਾਫੇ ਲਈ ਬਲਕਿ ਮਜਬੂਰੀ ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ, ਪਰ ਹੁਣ ਰਾਹਤ ਹੈ। ਜੈਵਿਕ ਖੇਤੀ ਨਾਲ ਉਨ੍ਹਾਂ ਨੂੰ ਹੁਣ ਮੁਨਾਫਾ ਵੀ ਹੋਣ ਲੱਗਾ ਹੈ।
ਰੋਲ ਮਾਡਲ ਬਣੀ ਜ਼ੀਰੋ ਬਜਟ ਫਾਰਮਿੰਗ
ਜਗਤਰਾਮ ਦੇ ਕੋਲ ਸੈਂਕੜੇ ਕਿਸਾਨ ਜ਼ੀਰੋ ਬਜਟ ਫਾਰਮਿੰਗ ਦਾ ਰੋਲ ਮਾਡਲ ਵੇਖਣ ਆਉਂਦੇ ਹਨ। ਇੱਕ ਹੋਰ ਸਥਾਨਕ ਕਿਸਾਨ ਸ਼ਿਵ ਕੁਮਾਰ ਨੇ ਦੱਸਿਆ ਕਿ ਜਗਤਰਾਮ ਜ਼ੀਰੋ ਫਾਰਮਿੰਗ ਤੇ ਜੈਵਿਕ ਖੇਤੀ ਦੇ ਗੁਣ ਕਿਸਾਨਾਂ ਨੂੰ ਸਿਖਾਉਂਦੇ ਹਨ ਤਾਂ ਜੋ ਕਿਸਾਨ ਘੱਟੋ -ਘੱਟ ਆਪਣੇ ਖਾਣ ਲਈ ਤਾਂ ਸ਼ੁੱਧ ਜੈਵਿਕ ਉਤਪਾਦ ਤਿਆਰ ਕਰਨ ਅਤੇ ਉਹ ਜ਼ਹਿਰ ਭਰੀ ਥਾਲੀ ਤੋਂ ਨਿਜਾਤ ਹਾਸਲ ਕਰ ਸਕਣ।
ਪੈਸਟੇਸਾਈਡ ਯੁਕਤ ਖਾਣੇ ਕਾਰਨ ਬਿਮਾਰ ਹੋਏ ਲੋਕ
ਕਿਸਾਨ ਜਗਤਰਾਮ ਦੇ ਮੁਾਤਬਕ ਉਨ੍ਹਾਂ ਪਰਿਵਾਰਾਂ ਦੇ ਲੋਕ ਗੰਭੀਰ ਬਿਮਾਰੀਆਂ ਨਾਲ ਪੀੜਤ ਸਨ। ਜਿਸ ਦੀ ਵਜ੍ਹਾਂ ਪੈਸਟੇਸਾਈਡ ਯੁਕਤ ਖਾਣਾ ਸੀ । ਇਨ੍ਹਾਂ ਸਭ ਨੂੰ ਵੇਖਦੇ ਹੋਏ ਉਨ੍ਹਾਂ ਨੇ ਜ਼ਹਿਰ ਮੁਕਤ ਖੇਤੀ ਕਰਨ ਦਾ ਮਨ ਬਣਾਇਆ।
ਜ਼ੀਰੋ ਬਜਟ ਫਾਰਮਿੰਗ ਰਾਂਹੀ ਲੱਖਾਂ ਦਾ ਮੁਨਾਫਾ
ਪੈਸਟੇਸਾਈਡ ਯੁਕਤ ਖੇਤੀ 'ਚ ਲਾਗਤ ਜ਼ਿਆਦਾ ਲੱਗਦੀ ਹ ਤੇ ਮੁਨਾਫਾ ਘੱਟ ਹੁੰਦਾ ਹੈ। ਉਥੇ ਹੀ ਜੈਵਿਕ ਖੇਤੀ 'ਚ ਲਾਗਤ ਘੱਟ ਲਗਦੀ ਹੈ ਤੇ ਮੁਨਾਫਾ ਵੀ ਜ਼ਿਆਦਾ ਹੁੰਦਾ ਹੈ। ਕਿਸਾਨ ਜਗਤਰਾਮ ਦੇ ਮੁਤਾਬਕ ਉਨ੍ਹਾਂ ਨੇ ਜ਼ੀਰੋ ਬਜਟ ਫਾਰਮਿੰਗ ਅੱਜ ਤੋਂ 13 ਸਾਲ ਪਹਿਲਾਂ ਅਪਣਾਈ ਤੇ ਹੁਣ ਉਹ ਜ਼ੀਰੋ ਬਜਟ ਫਾਰਮਿੰਗ ਤੋਂ 2 ਏਕੜ ਵਿੱਚ ਹਰ ਮਹੀਨੇ ਲੱਖਾਂ ਰੁਪਏ ਕਮਾ ਰਹੇ ਹਨ।