ਨਵੀਂ ਦਿੱਲੀ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਰਕਾਰਾਂ ਵੱਲੋਂ ਨਵੀਂਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਦੀ ਲੋਕਾਂ ਨੂੰ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਕੋਰੋਨਾ ਮਹਾਂਮਾਰੀ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕਈਆਂ ਦਾ ਅਜੇ ਵੀ ਇਲਾਜ ਚਲ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਚੇਨਈ ’ਚ ਤਕਰੀਬਨ ਅੱਠ ਮਹੀਨੇ ਚਲੇ ਇਲਾਜ ਤੋਂ ਬਾਅਦ ਇੱਕ ਕਿਸਾਨ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਰੀਵਾ ਦੇ ਰਹਿਣ ਵਾਲੇ ਕਿਸਾਨ ਧਰਮਜੈ ਸਿੰਘ (rewa farmer lungs infected from corona) ਦੀ ਕੋਰੋਨਾ ਕਾਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਦਾ ਚੇਨਈ ਦੇ ਓਪੋਲੋ ਹਸਪਤਾਲ ’ਚ ਅੱਠ ਮਹੀਨਿਆਂ ਤੋਂ ਇਲਾਜ ਚਲ ਰਿਹਾ ਸੀ। ਉਨ੍ਹਾਂ ਦੇ ਇਲਾਜ ’ਚ ਕਰੀਬ 8 ਕਰੋੜ ਰੁਪਏ ਦਾ ਖਰਚਾ ਹੋ ਚੁੱਕਿਆ ਸੀ। ਹਾਲਤ ’ਚ ਸੁਧਾਰ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਏਅਰ ਲਿਫਟ ਕਰਕੇ ਓਪੋਲੋ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਚ ਉਨ੍ਹਾਂ ਦਾ ਇਲਾਜ ਲੰਡਨ ਤੋਂ ਆਏ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਸੀ।
2 ਮਈ ਨੂੰ ਰਿਪੋਰਟ ਆਈ ਸੀ ਪਾਜ਼ੀਟਿਵ
ਦੱਸ ਦਈਏ ਕਿ ਮਉਗੰਜ ਖੇਤਰ ਦੇ ਰਕਰੀ ਪਿੰਡ ਦੇ ਰਹਿਣ ਵਾਲੇ ਧਰਮਜੈ ਸਿੰਘ ਦਾ 30 ਅਪ੍ਰੈਲ 2021 ਨੂੰ ਸੈਂਪਲ ਲਏ ਸੀ। 2 ਮਈ ਨੂੰ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਧਰਮਜੈ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਚ ਭਰਤੀ ਕਰ ਦਿੱਤਾ ਗਿਆ। ਇੱਥੇ ਉਨ੍ਹਾਂ ਨੂੰ ਬ੍ਰੇਨ ਹੇਮਰਾਜ ਹੋਣ ਕਾਰਨ ਵੈਂਟੀਲੇਟਰ ’ਚ ਭਰਤੀ ਕਰਵਾ ਦਿੱਤਾ ਗਿਆ ਸੀ। ਪਰ ਉਨ੍ਹਾਂ ਦੀ ਹਾਲਤ ’ਚ ਕੋਈ ਸੁਧਾਰ ਨਾ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਓਪੋਲੋ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ।
8 ਮਹੀਨਿਆਂ ਤੱਕ ਚਲਿਆ ਇਲਾਜ
ਕਿਸਾਨ ਧਰਮਜੈ ਸਿੰਘ ਦਾ ਇਲਾਜ ਤਕਰੀਬਨ 8 ਮਹੀਨਿਆਂ ਤੱਕ ਚਲਿਆ। ਉਨ੍ਹਾਂ ਨੂੰ ਏਕਮੋ ਮਸ਼ੀਨ ਚ ਰੱਖਿਆ ਗਿਆ ਸੀ। ਇਲਾਜ ’ਤੇ ਹਰ ਰੋਜ਼ ਲਗਭਗ 5 ਲੱਖ ਰੁਪਏ ਖਰਚ ਹੋ ਰਹੇ ਸੀ। ਕਿਸਾਨ ਦੇ ਇਲਾਜ ਦੇ ਲਈ ਪਰਿਵਾਰ ਨੇ 50 ਏਕੜ ਜਮੀਨ ਤੱਕ ਵੇਚ (mp farmer sold 50 acres land for covid treatment) ਦਿੱਤੀ ਸੀ।
100 ਫੀਸਦ ਫੇਫੜੇ ਹੋ ਗਏ ਸੀ ਸੰਕ੍ਰਮਿਤ
ਇਲਾਜ ਦੌਰਾਨ ਧਰਮਜੈ ਕੋਰੋਨਾ ਤੋਂ ਮੁਕਤ ਹੋ ਗਏ ਸੀ ਪਰ ਉਨ੍ਹਾਂ ਦੇ ਫੇਫੜੇ 100 ਫੀਸਦ ਸੰਕ੍ਰਮਿਤ ਸੀ। ਜਿਸ ਕਾਰਨ ਏਕਮੋ ਮਸ਼ੀਨ ਦੇ ਜਰੀਏ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਓਪੋਲੋ ਹਸਪਤਾਲ ਚ ਉਨ੍ਹਾਂ ਦਾ ਇਲਾਜ ਦੇਸ਼ਾ ਵਿਦੇਸ਼ਾਂ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਸੀ, ਨਾਲ ਹੀ ਕਈ ਡਾਕਟਰਾਂ ਤੋਂ ਆਨਲਾਈਨ ਸਲਾਹ ਵੀ ਲਈ ਜਾ ਰਹੀ ਸੀ।
ਇਹ ਵੀ ਪੜੋ: COVID crisis: ਪ੍ਰਧਾਨ ਮੰਤਰੀ ਮੋਦੀ ਅੱਜ ਸੂਬਿਆਂ ਨਾਲ ਸਥਿਤੀ ਦੀ ਸਮੀਖਿਆ ਕਰਨਗੇ