ਨਵੀਂ ਦਿੱਲੀ/ਨੋਏਡਾ: ਮਸ਼ਹੂਰ ਯੂਟਿਊਬਰ ਅਤੇ ਫਿਲਮ ਐਕਟਰ ਅਮਿਤ ਭਡਾਨਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਦਰਅਸਲ ਦਿੱਲੀ ਦੇ ਮੁਖਰਜੀ ਨਗਰ 'ਚ ਭਡਾਨਾ ਵੱਲੋਂ ਨਵੀਂ ਵੀਡੀਓ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ,ਇਸ ਦੌਰਾਨ ਹੀ ਮੁਲਜ਼ਮ ਨੇ ਉੱਥੇ ਪਹੁੰਚ ਕੇ ਅਮਿਤ ਭਡਾਨਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਇਲਾਵਾ ਉਨਹਾਂ ਨੂੰ ਵੈਟਸਐਪ ਦੇ ਜਰੀਏ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।ਇੰਨ੍ਹਾਂ ਧਮਕੀਆਂ ਤੋਂ ਬਾਅਦ ਨੋਇਡਾ ਦੇ ਸੈਕਟਰ 49 ਥਾਣੇ 'ਚ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਦੋਂ ਮਿਲੀ ਧਮਕੀ: ਕਾਬਲੇਜ਼ਿਕਰ ਹੈ ਕਿ ਭਡਾਨਾ ਨੂੰ 7 ਅਗਸਤ ਨੂੰ ਧਮਕੀ ਮਿਲੀ ਹੈ।ਜਿਸ ਤੋਂ ਬਾਅਦ ਭਡਾਨਾ ਦੇ ਭਰਾ ਸੁਧੀਰ ਭਡਾਨਾ ਵੱਲੋਂ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਗਈ । ਸੁਧੀਰ ਨੇ ਦੱਸਿਆ ਕਿ ਕਾਲ ਕਰਨ ਵਾਲੇ ਨੇ ਆਖਿਆ ਕਿ ਉਹ ਅਮਿਤ ਭਡਾਨਾ ਨੂੰ ਜਾਨ ਤੋਂ ਮਾਰ ਦੇਵਾਗਾ। ਧਮਕੀ ਦੇਣ ਵਾਲੇ ਨੇ ਮੈਸਜ ਜਰੀਏ ਆਖਿਆ ਕਿ ਉਸ ਨੂੰ ਅਮਿਤ ਦੇ ਘਰ ਅਤੇ ਦਫ਼ਤਰ ਦਾ ਟਿਕਾਣਾ ਵੀ ਪਤਾ ਹੈ।
ਮਾਮਲੇ ਦੀ ਜਾਂਚ ਸ਼ੁਰੂ: ਇਸ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਣਪਛਚਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਇਸ ਮਾਮਲੇ 'ਚ ਸਾਈਬਰ ਸੈੱਲ ਦੀ ਮਦਦ ਲਈ ਜਾ ਰਹੀ ਹੈ।ਉਨ੍ਹਾਂ ਆਖਿਆ ਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਆਪਸੀ ਰੰਜਿਸ਼ ਦੇ ਚੱਲਦੇ ਵਿਅਕਤੀ ਵੱਲੋਂ ਇਹ ਧਮਕੀ ਦਿੱਤੀ ਗਈ ਹੋ ਸਕਦੀ ਹੈ।ਪੁਲਿਸ ਅਧਿਕਾਰੀ ਮੁਤਾਬਿਕ ਮਾਮਲੇ ਦੀ ਜਾਂਚ ਹਰ ਪਹਿਲੂ ਨੂੰ ਧਿਆਨ 'ਚ ਰੱਖ ਕੇ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਕਾਬਲੇਜ਼ਿਕਰ ਹੈ ਕਿ ਅਮਿਤ ਭਡਾਨਾ ਇੱਕ ਮੰਨੇ-ਪ੍ਰਮੰਨੇ ਯੂਟਿਊਬਰ ਹਨ, ਉਨ੍ਹਾਂ ਦੇ ਯੂਟਿਊਬ ਉਤੇ 24 ਮਿਲੀਅਨ ਤੋਂ ਜਿਆਦਾ ਸਬਸਕ੍ਰਾਇਬਰ ਹਨ ਨਾਲ ਹੀ ਹੋਰ ਸੋਸ਼ਲ ਮੀਡੀਆ ਪਲੇਟ ਫਾਰਮ ਉੱਤੇ ਵੀ ਲੱਖਾਂ ਫੋਲੋਅਵਰ ਹਨ।ਇਸ ਤੋਂ ਇਲਾਵਾ ਉਨ੍ਹਾਂ ਦੀ ਹਰ ਵੀਡੀਓ ਵਾਇਰਲ ਹੁੰਦੀ ਹੈ।