ETV Bharat / bharat

ਆਨਰ ਕਿਲਿੰਗ ਮਾਮਲਾ: ਪੁਲਿਸ ਨੇ ਚਿਤਾ 'ਚੋਂ ਅੱਧ ਸੜੀ ਲਾਸ਼ ਚੁੱਕੀ, ਪ੍ਰੇਮ ਵਿਆਹ ਤੋਂ ਬਾਅਦ ਪਹਿਲੀ ਵਾਰ ਪਿੰਡ ਆਈ ਲੜਕੀ ਦੀ ਮੌਤ - The village of Dhangar in Fatehabad

ਹਰਿਆਣਾ ਦੇ ਪਿੰਡ ਧਾਂਗੜ ਵਿੱਚ ਆਨਰ ਕਿਲਿੰਗ(Honor Killing) ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪਰਿਵਾਰ ਵਾਲਿਆਂ ਨੇ ਆਪਣੀ ਧੀ ਦਾ ਕਤਲ(Family members kill daughter ) ਕਰਕੇ ਉਸਦਾ ਸਸਕਾਰ ਕਰ ਦਿੱਤਾ। ਇਸ ਸਬੰਧੀ ਲੜਕੀ ਦੇ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਦੀ ਲਾਸ਼ ਨੂੰ ਸੜੀ ਹੋਈ ਚਿਖਾ 'ਚੋਂ ਬਾਹਰ ਕੱਢਿਆ।

Honor killing in Fatehabad, MURDER IN Fatehabad village Dhangar,  ਪਿੰਡ ਧਾਂਗੜ  ਚ ਲੜਕੀ ਦਾ ਕਤਲ, ਫ਼ਤਿਹਾਬਾਦ ਚ ਕੁੜੀ ਦਾ ਕਤਲ

author img

By

Published : Dec 1, 2021, 5:23 PM IST

Updated : Dec 1, 2021, 7:42 PM IST

ਹਰਿਆਣਾ: ਫਤਿਹਾਬਾਦ ਦੇ ਪਿੰਡ ਧਾਂਗੜ (The village of Dhangar in Fatehabad ) 'ਚ ਪਿੰਡ ਦੇ ਹੀ ਲੜਕੇ ਨਾਲ ਵਿਆਹ ਕਰਵਾਉਣ ਤੋਂ ਬਾਅਦ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਲੜਕੀ ਦਾ ਕਤਲ(Family members kill daughter ) ਕਰ ਦਿੱਤਾ ਨਾਲ ਹੀ ਉਸ ਦਾ ਸਸਕਾਰ ਵੀ ਕਰ ਦਿੱਤਾ। ਜਦੋਂ ਉਸ ਦੇ ਪਤੀ ਨੂੰ ਕਤਲ ਦਾ ਪਤਾ ਲੱਗਾ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਬੁਲਾ ਕੇ ਚਿਤਾ ਨੂੰ ਬੁਝਾਇਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।

ਇਸ ਮਾਮਲੇ 'ਚ ਪੁਲਿਸ ਨੇ ਬੁੱਧਵਾਰ ਨੂੰ ਮ੍ਰਿਤਕ ਲੜਕੀ ਦੇ ਪਤੀ ਅਨੂਪ ਦੀ ਸ਼ਿਕਾਇਤ 'ਤੇ ਲੜਕੀ ਦੇ ਪਿਤਾ ਮਹਿੰਦਰ ਅਤੇ ਮਾਂ, ਚਾਚਾ ਸੁੰਦਰ, ਕਾਲੂ ਅਤੇ ਆਤਮਾਰਾਮ ਦੇ ਖਿਲਾਫ਼ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ।

Honor killing in Fatehabad, MURDER IN Fatehabad village Dhangar, ਪਿੰਡ ਧਾਂਗੜ ਚ ਲੜਕੀ ਦਾ ਕਤਲ, ਫ਼ਤਿਹਾਬਾਦ ਚ ਕੁੜੀ ਦਾ ਕਤਲ

ਜਾਣੋ ਪੂਰਾ ਮਾਮਲਾ

ਮਾਮਲੇ ਸਬੰਧੀ ਪਿੰਡ ਧਾਂਗੜ ਵਾਸੀ ਅਨੂਪ (Anoop, a resident of village Dhangar) ਨੇ ਦੱਸਿਆ ਕਿ ਪਿੰਡ ਦੀ ਲੜਕੀ ਦਾ 9 ਅਕਤੂਬਰ 2020 ਨੂੰ ਹਿਸਾਰ ਦੇ ਹਨੂੰਮਾਨ ਮੰਦਰ ਅਤੇ ਅਦਾਲਤ ਵਿੱਚ ਪ੍ਰੇਮ ਵਿਆਹ ਹੋਇਆ ਸੀ।

ਵਿਆਹ ਤੋਂ ਬਾਅਦ ਦੋਵੇਂ ਆਪਣੇ-ਆਪਣੇ ਘਰ ਰਹਿਣ ਲੱਗ ਪਏ ਸਨ। ਵਿਆਹ ਦੇ ਕਰੀਬ ਦੋ ਮਹੀਨੇ ਬਾਅਦ ਸ਼ਿਕਸ਼ਾ (ਮ੍ਰਿਤਕ ਲੜਕੀ) ਦੀ ਚੰਡੀਗੜ੍ਹ ਵਿੱਚ ਨੌਕਰੀ ਲੱਗ ਗਈ ਅਤੇ ਲੜਕਾ ਵੀ ਉਸ ਕੋਲ ਰਹਿਣ ਲੱਗ ਗਿਆ। ਕਰੀਬ ਦੋ-ਤਿੰਨ ਦਿਨ ਪਹਿਲਾਂ ਸ਼ਿਕਸ਼ਾ (ਮ੍ਰਿਤਕ ਲੜਕੀ) ਦੇ ਪਰਿਵਾਰਕ ਮੈਂਬਰਾਂ ਨੂੰ ਵਿਆਹ ਬਾਰੇ ਪਤਾ ਲੱਗਾ। ਸ਼ਿਕਸ਼ਾ (ਮ੍ਰਿਤਕ ਲੜਕੀ) ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਇਹ ਕਹਿ ਕੇ ਘਰ ਬੁਲਾਇਆ ਕਿ ਉਹ ਦੋਵਾਂ ਦਾ ਵਿਆਹ ਕਰਵਾ ਦੇਣਗੇ। ਇਸ ਤੋਂ ਬਾਅਦ ਦੋਵੇਂ ਆਪਣੇ ਘਰ ਆ ਗਏ।

ਮੰਗਲਵਾਰ ਨੂੰ ਉਸ ਲੜਕੇ ਨੂੰ ਫੋਨ ਆਇਆ ਕਿ ਸ਼ਿਕਸ਼ਾ ਦੀ ਮੌਤ ਹੋ ਗਈ ਹੈ ਅਤੇ ਪਰਿਵਾਰਕ ਮੈਂਬਰ ਉਸ ਨੂੰ ਅੰਤਿਮ ਸੰਸਕਾਰ ਲਈ ਲੈ ਗਏ। ਇਸ ਤੋਂ ਬਾਅਦ ਉਸਨੇ ਡਾਇਲ 112 'ਤੇ ਸੂਚਨਾ ਦਿੱਤੀ।

ਅਨੂਪ ਨੇ ਦੋਸ਼ ਲਾਇਆ ਕਿ ਪ੍ਰੇਮ ਵਿਆਹ ਕਾਰਨ ਉਸ ਦੇ ਪਰਿਵਾਰ ਵਾਲਿਆਂ ਨੇ ਸ਼ਿਕਸ਼ਾ ਦਾ ਕਤਲ(Family members kill daughter ) ਕਰ ਦਿੱਤਾ ਅਤੇ ਸਸਕਾਰ ਕਰ ਦਿੱਤਾ। ਉਸ ਦੇ ਮਾਤਾ-ਪਿਤਾ, ਚਾਚਾ ਅਤੇ ਹੋਰ ਲੋਕ ਸ਼ਿਕਸ਼ਾ ਨੂੰ ਮਾਰਨ ਵਿਚ ਸ਼ਾਮਲ ਹਨ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਤਿਹਾਬਾਦ ਸਦਰ ਥਾਣਾ ਇੰਚਾਰਜ(Fatehabad Sadar Police Station Incharge) ਜਗਜੀਤ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇੱਕ ਪਰਿਵਾਰ ਨੇ ਬੀਤੀ ਰਾਤ ਇਕ ਲੜਕੀ ਦਾ ਕਤਲ ਕਰਕੇ ਲਾਸ਼ ਦਾ ਸ਼ਮਸ਼ਾਨਘਾਟ 'ਚ ਸਸਕਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਰੂਮ 'ਚ ਰਖਵਾ ਦਿੱਤੀ।

ਉਸ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਤੀ ਅਨੂਪ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 1 ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਹੁਣ ਉਹ 30 ਨਵੰਬਰ ਨੂੰ ਆਪਣੇ ਪਿੰਡ ਧੰਗੜ ਆਇਆ ਸੀ, ਦੋਵੇਂ ਇੱਕੋ ਪਿੰਡ ਦੇ ਵਸਨੀਕ ਹਨ।

ਅਨੂਪ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਉਸ ਦੇ ਪਿਤਾ, ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਇਲਜ਼ਾਮ ਦੀ ਸ਼ਿਕਾਇਤ 'ਤੇ ਲੜਕੀ ਦੇ ਮਾਤਾ-ਪਿਤਾ ਅਤੇ ਹੋਰਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਦੱਸਿਆ ਕਿ ਇਹ ਮਾਮਲਾ ਆਨਰ ਕਿਲਿੰਗ(Case of Honor Killing) ਨਾਲ ਵੀ ਜੁੜਿਆ ਹੋ ਸਕਦਾ ਹੈ।

ਇਹ ਵੀ ਪੜ੍ਹੋ:ਫਤਿਹਗੜ੍ਹ ਸਾਹਿਬ ਵਿਖੇ 4 ਸਾਲਾਂ ਦੀ ਬੱਚੀ ਦੀ ਭੇਦਭਰੇ ਹਾਲਤ 'ਚ ਮਿਲੀ ਲਾਸ਼

Last Updated : Dec 1, 2021, 7:42 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.