ਸ਼ਿਵਪੁਰੀ: ਜ਼ਿਲ੍ਹੇ ਦੇ ਕਰੇੜਾ ਵਿੱਚ ਲੁਟੇਰਿਆਂ ਹੌਂਸਲੇ ਇਸ ਕਦਰ ਬੁਲੰਦ ਹਨ। ਕਿ ਖੁੱਲ੍ਹੇ ਆਮ ਲੁਟੇਰੇ ਲੁੱਟ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ। ਲੁਟੇਰਿਆ ਨੇ ਇੱਕ ਏ.ਟੀ.ਐੱਮ. ਨੂੰ ਬੰਬ ਨਾਲ ਉਡਾ ਦਿੱਤਾ। ਲੁਟੇਰੇ ਏਟੀਐੱਮ ਮਸ਼ੀਨ ਤੋਂ ਨਕਦੀ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਧਮਾਕਾ ਇੰਨਾ ਜ਼ਬਰਦਸਤ ਸੀ, ਕਿ ਏਟੀਐੱਮ ਮਸ਼ੀਨ ਦੇ ਨਾਲ ਸ਼ਟਰ ਵੀ ਉੱਡ ਗਿਆ। ਇਹ ਘਟਨਾ ਮੰਗਲਵਾਰ ਦੀ ਰਾਤ ਦੇ ਕਰੀਬ 2 ਵਜੇ ਦੀ ਹੈ।
ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ
ਧਮਾਕੇ ਦੀ ਆਵਾਜ਼ ਸੁਣ ਕੇ ਸੜਕ 'ਤੇ ਗਸ਼ਤ ਕਰ ਰਹੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ। ਪੁਲਿਸ ਨੂੰ ਇੱਥੋਂ ਦੇ ਏ.ਟੀ.ਐੱਮ. ਵਿੱਚ ਮੌਕੇ 'ਤੇ 6 ਲੱਖ 72 ਹਜ਼ਾਰ 5 ਸੌ ਰੁਪਏ ਬਾਹਰ ਖਿਲਰੇ ਹੋਏ ਬਰਾਮਦ ਹੋਏ।
ਲੁਟੇਰਿਆਂ ਵੱਲੋਂ ਏਟੀਐੱਮ ਵਿੱਚੋਂ ਕਿੰਨੀ ਨਕਦੀ ਲੁੱਟੀ ਗਈ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਦਾ ਕਹਿਣਾ ਹੈ, ਮੌਕੇ ‘ਤੇ ਆਉਣ ਕਾਰਨ ਲੁਟੇਰੇ ਏਟੀਐੱਮ ਦੀ ਸਾਰੀ ਨਕਦੀ ਲੁੱਟਣ ਵਿੱਚ ਸਫ਼ਲ ਨਹੀਂ ਹੋ ਸਕੇ।
ਬੰਬ ਲਗਾ ਕੇ ਏਟੀਐਮ ਲੁੱਟਣ ਦੀ ਪਹਿਲੀ ਘਟਨਾ
ਬੰਬ ਲਗਾ ਕੇ ਏ.ਟੀ.ਐੱਮ ਲੁੱਟਣ ਦੀ ਇਸ ਘਟਨਾ ਦੇ ਕਾਰਨ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਦੋਂਕਿ ਪੁਲਿਸ ਵੀ ਇਸ ਘਟਨਾ ਤੋਂ ਹੈਰਾਨ ਹੈ। ਪੁਲਿਸ ਦਾ ਕਹਿਣਾ ਹੈ, ਇੱਕ ਬੰਬ ਨਾਲ ਏਟੀਐੱਮ ਲੁੱਟਣ ਦਾ ਇਹ ਪਹਿਲਾਂ ਮਾਮਲਾ ਹੈ।
ਪੁਲਿਸ ਦਾ ਕਹਿਣਾ ਹੈ, ਕਿ ਇਸ ਤੋਂ ਪਹਿਲਾਂ ਵੀ ਏ.ਟੀ.ਐੱਮ. ਤੋੜਨ ਜਾਂ ਖੋਹਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਵਾਰ ਚੋਰਾਂ ਨੇ ਏ.ਟੀ.ਐੱਮ ਨੂੰ ਤੋੜਨ ਲਈ ਧਮਾਕੇ ਕਰਨ ਦਾ ਤਰੀਕਾ ਅਪਣਾਇਆ। ਘਟਨਾ ਤੋਂ ਬਾਅਦ ਪੁਲਿਸ ਸ਼ਹਿਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈਕ ਕਰਨ ਵਿੱਚ ਰੁੱਝੀ ਹੋਈ ਹੈ।
ਇਹ ਵੀ ਪੜ੍ਹੋ:Viral Video :ਲਾੜੇ ਮਾਰੀ ਸਿਟੀ, ਲਾੜੀ ਨੇ ਵਿਖਾਏ ਜਲਵੇ !